ਕਰਤਾਰਪੁਰ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਵਿਸ਼ਵਕਰਮਾ ਦਿਵਸ
ਸੰਸਾਰ ਭਰ ਦੀਆਂ ਖੋਜਾਂ ਤੇ ਤਕਨੀਕਾਂ ਬਾਬਾ ਵਿਸ਼ਵਕਰਮਾ ਦੀ ਦੇਣ–ਜਥੇ: ਸੇਵਾ ਸਿੰਘ
ਕਰਤਾਰਪੁਰ, 9 ਨਵੰਬਰ (ਜਨਕ ਰਾਜ ਗਿੱਲ)-ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ, ਬੰਦੀ ਛੋੜ ਦਿਵਸ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਸਥਾਪਨਾ ਦਿਵਸ ਬੜੀ ਸ਼ਰਧਾ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਸ਼ਵਕਰਮਾ ਮਾਰਕੀਟ ਕਰਤਾਰਪੁਰ ਵਿਖੇ ਮਨਾਇਆ ਗਿਆ । ਇਸ ਮੌਕੇ ’ਤੇ ਸੁਸਾਇਟੀ ਵਲੋਂ ਗੁਰੂਘਰ ’ਚ ਸਰਬੱਤ ਭਲੇ ਲਈ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਸਮਾਗਮ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ ਜਿਸ ’ਚ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਭਾਈ ਸੁਰਿੰਦਰ ਸਿੰਘ , ਭਾਈ ਚਰਨਜੀਤ ਸਿੰਘ ਕਰਤਾਰਪੁਰ, ਭਾਈ ਜਰਮਨਜੀਤ ਸਿੰਘ ਕਰਤਾਰਪੁਰ, ਵੀਰ ਸੰਤੋਖ ਸਿੰਘ ਤੇ ਵੀਰ ਮਨਜਿੰਦਰ ਸਿੰਘ ਵਲੋਂ ਆਪਣੇ ਰਸ ਭਿੰਨੇ ਗੁਰਬਾਣੀ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ।
ਕ
ਕੀਰਤਨੀ ਜਥੇ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਉਪ ਪ੍ਰਧਾਨ ਜਥੇ: ਸੇਵਾ ਸਿੰਘ ਪ੍ਰਧਾਨ ਸਤਨਾਮ ਸਿੰਘ ਵਿਰਦੀ ਤੇ ਹੋਰ। ਤਸਵੀਰ : ਜਨਕ ਰਾਜ ਗਿੱਲ
10-11-2026
ਕਰਤਾਰਪੁਰ, 9 ਨਵੰਬਰ (ਜਨਕ ਰਾਜ ਗਿੱਲ)-ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ, ਬੰਦੀ ਛੋੜ ਦਿਵਸ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਸਥਾਪਨਾ ਦਿਵਸ ਬੜੀ ਸ਼ਰਧਾ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਸ਼ਵਕਰਮਾ ਮਾਰਕੀਟ ਕਰਤਾਰਪੁਰ ਵਿਖੇ ਮਨਾਇਆ ਗਿਆ । ਇਸ ਮੌਕੇ ’ਤੇ ਸੁਸਾਇਟੀ ਵਲੋਂ ਗੁਰੂਘਰ ’ਚ ਸਰਬੱਤ ਭਲੇ ਲਈ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਸਮਾਗਮ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ ਜਿਸ ’ਚ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਭਾਈ ਸੁਰਿੰਦਰ ਸਿੰਘ , ਭਾਈ ਚਰਨਜੀਤ ਸਿੰਘ ਕਰਤਾਰਪੁਰ, ਭਾਈ ਜਰਮਨਜੀਤ ਸਿੰਘ ਕਰਤਾਰਪੁਰ, ਵੀਰ ਸੰਤੋਖ ਸਿੰਘ ਤੇ ਵੀਰ ਮਨਜਿੰਦਰ ਸਿੰਘ ਵਲੋਂ ਆਪਣੇ ਰਸ ਭਿੰਨੇ ਗੁਰਬਾਣੀ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ’ਤੇ ਹਲਕਾ ਵਿਧਾਇਕ ਬਲਕਾਰ ਸਿੰਘ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਤਰੁਣ ਰਾਏ ਮੁੱਖ ਮਹਿਮਾਨਾ ਵਜੋਂ ਗੁਰੂਘਰ ਨਤਮਸਤਕ ਹੋਏ ਤੇ ਇਨ੍ਹਾਂ ਉੱਘੀਆਂ ਸ਼ਖਸੀਅਤਾਂ ਦਾ ਨਿੱਘਾ ਸਵਾਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਭੇਟ ਕਰਦੇ ਹੋਏ ਕੀਤਾ ਗਿਆ । ਇਸ ਮੌਕੇ ’ਤੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ (ਸ਼੍ਰੋ.ਅ.ਦ)ਜ਼ਿਲ੍ਹਾ ਜਲੰਧਰ ਦਿਹਾਤੀ ਦੇ ਉਪ ਪ੍ਰਧਾਨ ਜਥੇ:ਸੇਵਾ ਸਿੰਘ ਸਤਨਾਮ ਸਿੰਘ ਵਿਰਦੀ ਨੇ ਕਿਹਾ ਕਿ ‘ ਵਿਗਿਆਨ ਦੇ ਯੁੱਗ ਅੰਦਰ ਅੱਜ ਵੀ ਸੰਸਾਰ ਭਰ ਦੀ ਸਨਅਤ ਬਾਬਾ ਵਿਸ਼ਵਕਰਮਾ ਜੀ ਦੇ ਦਿੱਤੇ ਹੋਏ ਸਿਧਾਂਤ ਅਤੇ ਖੋਜਾਂ ਤੋਂ ਤਰੱਕੀਆਂ ਕਰਦੇ ਹੋਏ ਵਿਕਸਿਤ ਦੇਸ਼ਾ ਦਾ ਨਿਰਮਾਣ ਕਰ ਰਹੀਆਂ ਹਨ । ਇਸ ਮੌਕੇ ’ਤੇ ਜਥੇ : ਸੇਵਾ ਸਿੰਘ ਉਪ ਪ੍ਰਧਾਨ (ਸ਼੍ਰੋ.ਅ.ਦ), ਸਤਨਾਮ ਸਿੰਘ ਵਿਰਦੀ ( ਪ੍ਰਧਾਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਐਸੋਸੀਏਸ਼ਨ) ,ਹਰਜੀਤ ਸਿੰਘ ਫੁੱਲ ਸੁਸਾਇਟੀ ਪ੍ਰਧਾਨ, ਭੁਪਿੰਦਰ ਸਿੰਘ ਫੁੱਲ, ਰਣਜੀਤ ਸਿੰਘ, ਮਨਜੀਤ ਸਿੰਘ ( ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਰਤਾਰਪੁਰ ਸ਼ਹਿਰੀ) ਵਰੁਣ ਬਾਵਾ, ਜਤਿਨ ਸ਼ਰਮਾ, ਬੀਬੀ ਮਨਜਿੰਦਰ ਕੌਰ, ਲਖਵੀਰ ਸਿੰਘ ਸੈਕਟਰੀ , ਬਲਦੇਵ ਸਿੰਘ ਪਲਾਹਾ , ਜਸਵੀਰ ਸਿੰਘ ਜੰਗੀ, ਗੁਰਸ਼ਰਨ ਸਿੰਘ, ਲਖਵਿੰਦਰ ਸਿੰਘ ਨਾਗੀ, ਅਮਰੀਕ ਸਿੰਘ, ਦਵਿੰਦਰ ਸਿੰਘ, ਪਾਲ ਸਿੰਘ, ਓਂਕਾਰ ਸਿੰਘ ਵਿਲਖੂ, ਮਾਸਟਰ ਅਮਰੀਕ ਸਿੰਘ, ਦਵਿੰਦਰ ਸਿੰਘ ਸ਼ਿਪਰਾ, ਡਾ ਮਹਿੰਦਰਜੀਤ ਸਿੰਘ, ਅਮਰੀਕ ਸਿੰਘ ਵਿੱਲਖੂ, ਸੁਖਵਿੰਦਰ ਸਿੰਘ ਭੂਈ , ਅਮਨਦੀਪ ਸਿੰਘ, ਅਗਮਜੋਤ ਸਿੰਘ, ਗੁਰਦਿੱਤ ਸਿੰਘ, ਭੁਪਿੰਦਰ ਸਿੰਘ , ਜਗਤਾਰ ਸਿੰਘ ਮਠਾੜੂ, ਬਲਵੰਤ ਸਿੰਘ, ਅਮਰੀਕ ਸਿੰਘ ਭੋਲਾ, ਵਿਸ਼ਵਜੀਤ ਸਿੰਘ ਅਤੇ ਬੀਬੀ ਮਨਜਿੰਦਰ ਕੌਰ , ਬੀਬੀ ਅਮਰਜੀਤ ਕੌਰ ਆਦਿ ਹਾਜ਼ਰ ਸਨ।