10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

‘ ਆਪ’ ਤੇ ਕਾਂਗਰਸ ਨਾਲ ਜੁੜੇ 5 ਦਰਜਨ ਤੋਂ ਵੱਧ ਨੌਜਵਾਨ ਭਾਜਪਾ ’ਚ ਸ਼ਾਮਿਲ

ਜਲੰਧਰ, 9 ਨਵੰਬਰ (ਸ਼ਿਵ ਸ਼ਰਮਾ)-ਜਲੰਧਰ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਵੈਸਟ, ਸੈਂਟਰਲ ਤੇ ਉੱਤਰੀ ਵਿਧਾਨ ਸਭਾ ਹਲਕਿਆਂ ਤੋਂ 5 ਦਰਜਨ ਤੋਂ ਵੱਧ ਨੌਜਵਾਨ ਦੋਵਾਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ। ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਤੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਾਹਿਲ ਸ਼ਰਮਾ, ਪੰਜਾਬ ਭਾਜਪਾ ਯੁਵਾ ਮੋਰਚਾ ਸਪੋਰਟਸ ਕੋ-ਕਨਵੀਨਰ ਅਰੁਣ ਕਾਲੀਆ ਤੇ ਮਾਣਿਕ ਤਲਵਾਰ ਦੀ ਅਗਵਾਈ ’ਚ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜਿਆ।

Ad Position 21
No active advertisement
ਅਜੀਤ ਡੈਸਕ 10-11-2026
ਜਲੰਧਰ, 9 ਨਵੰਬਰ (ਸ਼ਿਵ ਸ਼ਰਮਾ)-ਜਲੰਧਰ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ ਜਦੋਂ ਵੈਸਟ, ਸੈਂਟਰਲ ਤੇ ਉੱਤਰੀ ਵਿਧਾਨ ਸਭਾ ਹਲਕਿਆਂ ਤੋਂ 5 ਦਰਜਨ ਤੋਂ ਵੱਧ ਨੌਜਵਾਨ ਦੋਵਾਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ। ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਤੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਾਹਿਲ ਸ਼ਰਮਾ, ਪੰਜਾਬ ਭਾਜਪਾ ਯੁਵਾ ਮੋਰਚਾ ਸਪੋਰਟਸ ਕੋ-ਕਨਵੀਨਰ ਅਰੁਣ ਕਾਲੀਆ ਤੇ ਮਾਣਿਕ ਤਲਵਾਰ ਦੀ ਅਗਵਾਈ ’ਚ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜਿਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਭਾਰਦਵਾਜ, ਦੀਪਕ ਤੇਲੂ, ਯੁਵਾ ਮੋਰਚਾ ਜ਼ਿਲ੍ਹਾ ਇੰਚਾਰਜ ਸੰਜੀਵ ਮਣੀ, ਜ਼ਿਲ੍ਹਾ ਸਕੱਤਰ ਸਨੀ ਸ਼ਰਮਾ, ਲਲਿਤ ਬੱਬੂ, ਸਾਹਿਲ ਚੋਪੜਾ, ਲਵਲੀਨ ਸਿੰਘ ਚਿਰਾਗ, ਸੂਰਿਆ ਮਿਸ਼ਰਾ ਅਤੇ ਰਾਜਿੰਦਰ ਪੱਪੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਾਰੇ ਆਗੂਆਂ ਨੇ ਪਾਰਟੀ ’ਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ’ਚ ਪੂਰਾ ਮਾਣ-ਸਨਮਾਨ ਦੇਣ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਵਿੱਚ ਹਰਣੀਤ ਸਿੰਘ, ਅਮਰਿੰਦਰ ਸਿੰਘ, ਹਰਦੀਪ ਸਿੰਘ, ਹਰਵਿੰਦਰ ਸਿੰਘ, ਕਰਨ ਜੋਸ਼ੀ, ਮਨਦੀਪ, ਪ੍ਰੇਮ, ਵਿਸ਼ਾਲ, ਰਾਜਨ, ਰਵਿੰਦਰ ਸਿੰਘ, ਦਿਲਪ੍ਰੀਤ, ਸੌਰਭ ਟੱਕੀ, ਅਭਿਸ਼ੇਕ, ਵਿਗਨੇਸ਼, ਮੰਗਾ ਸੁਖਭਾਨ, ਵਿਜੇ ਵਰਮਾ, ਪ੍ਰਦੀਪ ਵਰਮਾ, ਬਲਜੀਤ ਵਰਮਾ, ਵਿਸ਼ਾਲ ਵਰਮਾ, ਗੁਰਵੀਰ ਸਿੰਘ, ਨਿਤਿਨ ਪਾਠਕ, ਮੋਹਿਤ, ਜਸ, ਅੰਕੁਸ਼, ਈਸ਼ਾਨ, ਸ਼ੁਭਮ ਠਾਕੁਰ, ਅਜੈ, ਜਤਿਨ ਸਿੰਘ ਅਤੇ ਹਿਮਾਂਸ਼ੂ ਮਕਸੂਦਾਂ ਆਦਿ ਨੌਜਵਾਨ ਸ਼ਾਮਲ ਹੋਏ।
Ad Position 22
No active advertisement
ਪਿਛਲੀ ਖ਼ਬਰ ਕੌਮੀ ਸਕੂਲ ਖੇਡਾਂ ’ਚ ਲਾ ਬਲੌਸਮਜ਼ ਸਕੂਲ ਦੀ ਓਂਕਾਰ ਭਾਰਦਵਾਜ ਨੇ ਜਿੱਤਿਆ ਚਾਂਦੀ ਦਾ ਤਗ਼ਮਾ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਵੈਸਟ ਤੋਂ ਵਾਲਮੀਕਿ ਭਾਈਚਾਰੇ ਦੇ ਆਗੂ ਨੂੰ ਦਿੱਤੀ ਜਾਵੇ ਟਿਕਟ-ਸਤਪਾਲ ਗਿੱਲ
Ad Position 24