ਲੋਹੀਆਂ ’ਚ ਚੋਰਾਂ ਨੇ ਛੱਤ ਪਾੜ ਕੇ ਕਬਾੜ ਦੀ ਦੁਕਾਨ ਸਮੇਤ 3 ਦੁਕਾਨਾਂ ਤੋਂ ਕੀਤੀ ਚੋਰੀ
ਲੋਹੀਆਂ ਖਾਸ, 4 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੰਘੀ ਰਾਤ ਚੋਰਾਂ ਨੇ ਇੱਕੋ ਹੱਲੇ ਵਿੱਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ| ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਪੁੱਤਰ ਪ੍ਰੀਤਮ ਦਾਸ ਨੇ ਦੱਸਿਆ ਕਿ ਸਾਡੀ ‘ਕਬਾੜ ਦੀ ਦੁਕਾਨ’ ਦੀ ਬਾਲਿਆਂ ਵਾਲੀ ਛੱਤ ਨੂੰ ਪਾੜ ਕੇ ਚੋਰ ਦੁਕਾਨ ਅੰਦਰੋਂ ਕੀਮਤੀ ਪਿੱਤਲ, ਤਾਂਬੇ ਤੇ ਹੋਰ ਸਕਰੈਪ ਦਾ ਸਾਮਾਨ ਚੋਰੀ ਕਰਕੇ ਲੈ ਗਏ| ਉਨ੍ਹਾਂ ਕਿਹਾ ਕਿ ਚੋਰਾਂ ਵਲੋਂ 12 ਕੁ ਹਜ਼ਾਰ ਰੁਪਏ ਦਾ ਕੀਮਤੀ ਸਮਾਨ ਤੇ 2,000 ਰੁਪਏ ਨਗਦੀ ਲੈ ਕੇ ਰਫ਼ੂ ਚੱਕਰ ਹੋ ਗਏ ਹਨ| ਇਸੇ ਹੀ ਛੱਤ ਨੇੜਲੀਆਂ ਦੋ ਹੋਰ ਦੁਕਾਨਾਂ ਨੂੰ ਵੀ ਚੋਰਾਂ ਨੇ ਨਹੀਂ ਬਖ਼ਸ਼ਿਆ ਤੇ ਉੱਥੋਂ ਏ. ਸੀ.
ਲੋਹੀਆਂ ਖਾਸ, 4 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੰਘੀ ਰਾਤ ਚੋਰਾਂ ਨੇ ਇੱਕੋ ਹੱਲੇ ਵਿੱਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ| ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਪੁੱਤਰ ਪ੍ਰੀਤਮ ਦਾਸ ਨੇ ਦੱਸਿਆ ਕਿ ਸਾਡੀ ‘ਕਬਾੜ ਦੀ ਦੁਕਾਨ’ ਦੀ ਬਾਲਿਆਂ ਵਾਲੀ ਛੱਤ ਨੂੰ ਪਾੜ ਕੇ ਚੋਰ ਦੁਕਾਨ ਅੰਦਰੋਂ ਕੀਮਤੀ ਪਿੱਤਲ, ਤਾਂਬੇ ਤੇ ਹੋਰ ਸਕਰੈਪ ਦਾ ਸਾਮਾਨ ਚੋਰੀ ਕਰਕੇ ਲੈ ਗਏ| ਉਨ੍ਹਾਂ ਕਿਹਾ ਕਿ ਚੋਰਾਂ ਵਲੋਂ 12 ਕੁ ਹਜ਼ਾਰ ਰੁਪਏ ਦਾ ਕੀਮਤੀ ਸਮਾਨ ਤੇ 2,000 ਰੁਪਏ ਨਗਦੀ ਲੈ ਕੇ ਰਫ਼ੂ ਚੱਕਰ ਹੋ ਗਏ ਹਨ| ਇਸੇ ਹੀ ਛੱਤ ਨੇੜਲੀਆਂ ਦੋ ਹੋਰ ਦੁਕਾਨਾਂ ਨੂੰ ਵੀ ਚੋਰਾਂ ਨੇ ਨਹੀਂ ਬਖ਼ਸ਼ਿਆ ਤੇ ਉੱਥੋਂ ਏ.ਸੀ. ’ਚ ਪੈਂਦੀਆਂ ਪਿੱਤਲ ਦੀਆਂ ਪਾਈਪਾਂ ਕੱਟ ਕੇ ਲੈ ਗਏ।ਹਨ| ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਚਿੰਤਾ ਜ਼ਾਹਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਉਧਰ ਲੋਹੀਆਂ ਦੇ ਥਾਣਾ ਮੁਖੀ ਸੁਖਜਿੰਦਰ ਸਿੰਘ ਖੈਹਿਰਾ ਨੇ ਕਿਹਾ ਕਿ ਸਾਨੂੰ ਸ਼ਕਾਇਤ ਪ੍ਰਾਪਤ ਹੋਈ ਹੈ ਤੇ ਅਸੀਂ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲ ਰਹੇ ਹਾਂ, ਜਲਦੀ ਹੀ ਚੋਰਾਂ ਤੱਕ ਪਹੁੰਚਿਆ ਜਾਵੇਗਾ|