05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਦੀ ਅਧਿਆਪਕਾ ਰਚਨਾ ਪੁਰੀ ਦੀ ਪੁਸਤਕ ‘ਟੁਰਕੂ ਟੂ ਸ਼ੇਖੂਪੁਰ’ ਲੋਕ ਅਰਪਣ

ਕਪੂਰਥਲਾ, 4 ਨਵੰਬਰ (ਅਮਰਜੀਤ ਕੋਮਲ)-ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਤੋਂ ਸਿਖਲਾਈ ਪ੍ਰਾਪਤ ਸਰਕਾਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਦੀ ਅਧਿਆਪਕਾ ਰਚਨਾ ਪੁਰੀ ਦੀ ਅੰਗਰੇਜ਼ੀ ਭਾਸ਼ਾ ਵਿਚ ਪ੍ਰਕਾਸ਼ਿਤ ਪਲੇਠੀ ਪੁਸਤਕ ‘ਟੁਰਕੂ ਟੂ ਸ਼ੇਖੂਪੁਰ’ ਲੋਕ ਅਰਪਣ ਕਰਨਲਈ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਪੁਰੀ ਵਿਲਾ ਕਪੂਰਥਲਾ ਵਿਚ ਕਰਵਾਇਆ ਗਿਆ। ਜਿਸ ਵਿਚ ਬਹੁਪੱਖੀ ਲੇਖਕ ਤੇ ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 05-11-2026
ਕਪੂਰਥਲਾ, 4 ਨਵੰਬਰ (ਅਮਰਜੀਤ ਕੋਮਲ)-ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਤੋਂ ਸਿਖਲਾਈ ਪ੍ਰਾਪਤ ਸਰਕਾਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਦੀ ਅਧਿਆਪਕਾ ਰਚਨਾ ਪੁਰੀ ਦੀ ਅੰਗਰੇਜ਼ੀ ਭਾਸ਼ਾ ਵਿਚ ਪ੍ਰਕਾਸ਼ਿਤ ਪਲੇਠੀ ਪੁਸਤਕ ‘ਟੁਰਕੂ ਟੂ ਸ਼ੇਖੂਪੁਰ’ ਲੋਕ ਅਰਪਣ ਕਰਨਲਈ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਪੁਰੀ ਵਿਲਾ ਕਪੂਰਥਲਾ ਵਿਚ ਕਰਵਾਇਆ ਗਿਆ। ਜਿਸ ਵਿਚ ਬਹੁਪੱਖੀ ਲੇਖਕ ਤੇ ਪ੍ਰਿੰਸੀਪਲ ਡਾ. ਆਸਾ ਸਿੰਘ ਘੁੰਮਣ ਮੁੱਖ ਮਹਿਮਾਨ ਵਜੋਂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਬਲਵਿੰਦਰ ਸਿੰਘ ਬੱਟੂ ਤੇ ਸੈਂਟਰ ਹੈੱਡ ਟੀਚਰ ਸ਼ੇਖੂਪੁਰ ਜੈਮਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੇ ਆਰੰਭ ਵਿਚ ਸਮੁੱਚੇ ਪ੍ਰਧਾਨਗੀ ਮੰਡਲ ਤੋਂ ਇਲਾਵਾ ਡੀ.ਏ.ਵੀ. ਕਾਲਜ ਦੇ ਡੀਨ ਪ੍ਰੋ. ਡਾ. ਪੁਨੀਤ ਪੁਰੀ, ਜਗਦੀਪ ਕੁਮਾਰ ਪੁਰੀ ਤੇ ਰਚਨਾ ਪੁਰੀ ਨੇ ‘ਟੁਰਕੂ ਟੂ ਸ਼ੇਖੂਪੁਰ’ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਆਸਾ ਸਿੰਘ ਘੁੰਮਣ ਨੇ ਰਚਨਾ ਪੁਰੀ ਵਲੋਂ ਟੁਰਕੂ ਯੂਨੀਵਰਸਿਟੀ ਵਿਚ ਸਿਖਲਾਈ ਦੌਰਾਨ ਆਪਣੇ ਅਨੁਭਵ ਤੇ ਆਪਣੇ ਸਕੂਲ ਵਿਚ ਵਾਤਾਵਰਨ ਤੇ ਕੁਦਰਤੀ ਸਰੋਤਾਂ ਦੀ ਸੰਭਾਲ, ਕੂਡ਼ਾ ਪ੍ਰਬੰਧਨ ਸਬੰਧੀ ਕੀਤੇ ਗਏ ਕਾਰਜਾਂ ਨੂੰ ਬਾਖ਼ੂਬੀ ਨਾਲ ਅੰਕਿਤ ਕਰਨ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਬੋਲਦਿਆਂ ਡਾ. ਬਲਵਿੰਦਰ ਸਿੰਘ ਬੱਟੂ ਨੇ ਰਚਨਾ ਪੁਰੀ ਨੂੰ ਉਨ੍ਹਾਂ ਦੀ ਪਲੇਠੀ ਪੁਸਤਕ ਦੀ ਪ੍ਰਕਾਸ਼ਿਤ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਬੋਲਦਿਆਂ ਸੈਂਟਰ ਹੈੱਡ ਟੀਚਰ ਜੈਮਲ ਸਿੰਘ ਨੇ ਰਚਨਾ ਪੁਰੀ ਵਲੋਂ ਪੁਸਤਕ ਪ੍ਰਕਾਸ਼ਿਤ ਕਰਨ ਦੇ ਯਤਨ ਨੂੰ ਸ਼ਲਾਘਾਯੋਗ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੇ ਉਪਰਾਲੇ ਨੇ ਸਕੂਲ ਦਾ ਮਾਣ ਵਧਾਇਆ ਹੈ। ਸਮਾਗਮ ਨੂੰ ਸਟੇਟ ਐਵਾਰਡੀ ਅਧਿਆਪਕ ਰੋਸ਼ਨ ਖੈਡ਼ਾ, ਆਮ ਆਦਮੀ ਪਾਰਟੀ ਦੇ ਵਿਰਾਸਤੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਢੋਟ, ਡਾ. ਅਮਨਦੀਪ ਸੋਹੀ, ਪ੍ਰਿੰਸੀਪਲ ਨਿਰਦੋਸ਼ ਰਲਹਣ, ਮੁਨੱਜਾ ਇਰਸ਼ਾਦ, ਡਾ. ਭਾਵਨਾ ਮਡ਼ੀਆ ਆਦਿ ਨੇ ਸੰਬੋਧਨ ਕਰਦਿਆਂ ਰਚਨਾ ਪੁਰੀ ਨੂੰ ਪੁਸਤਕ ਦੀ ਪ੍ਰਕਾਸ਼ਨਾ ਲਈ ਵਧਾਈ ਦਿੱਤੀ। ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ ਉਨ੍ਹਾਂ ਦੀ ਬੇਟੀ ਆਸ਼ਿਮਾ ਪੁਰੀ ਨੇ ਬਾਖ਼ੂਬੀ ਨਾਲ ਨਿਭਾਏ। ਇਸ ਮੌਕੇ ਬੀ.ਡੀ.ਪੀ.ਓ. ਸੇਵਾ ਸਿੰਘ, ਭਾਜਪਾ ਆਗੂ ਯੱਗਦੱਤ ਐਰੀ, ਸੇਵਾ ਮੁਕਤ ਲੈਕਚਰਾਰ ਸੁਭਾਸ਼ ਦੱਤ, ਡਾ. ਪਰਮਜੀਤ ਕੌਰ, ਡਾ. ਮੀਨਾ ਸੇਠੀ, ਡਾ. ਵਰੁਨ ਗਰਗ, ਡਾ. ਆਸਮਾ ਗਰਗ, ਡਾ. ਵਿਸ਼ਾਲ ਮਡ਼ੀਆ, ਡਾ. ਉਰਮਿਲਾ ਰਲਹਣ, ਸ਼ਹਿਬਾਜ਼ ਖਾਨ, ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ, ਮਾਸਟਰ ਕੁਲਵਿੰਦਰ ਸਿੰਘ ਚਾਹਲ, ਸਟੇਟ ਐਵਾਰਡੀ ਗੁਰਵਿੰਦਰ ਕੌਰ, ਸਟੇਟ ਐਵਾਰਡੀ ਗੁਰਪ੍ਰੀਤ ਕੌਰ, ਸੁਨੀਤਾ ਵਰਮਾ, ਸੰਜੀਵ ਜੋਸ਼ੀ, ਹਰਿੰਦਰ ਜੋਸ਼ੀ, ਰਜੀਵ ਕੰਡਾ, ਹਰਪ੍ਰੀਤ ਕੌਰ, ਮੀਨਾਕਸ਼ੀ ਪਾਂਧੀ, ਨਰਿੰਦਰ ਅਰੋਡ਼ਾ, ਧੰਮੀ ਪੱਤਡ਼, ਅਮਨਦੀਪ ਸਿੰਘ, ਅੰਸ਼ੁਮਨ ਪੁਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਜੀ.ਐੱਨ. ਸਕੂਲ ਵਿਖੇ ਕਰਵਾਇਆ ਪੰਜਾਬੀ ਲੋਕ ਗੀਤਾਂ ਦਾ ਸਮਾਗਮ ਅਗਲੀ ਖ਼ਬਰ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਵਲੋਂ ਕਾਂਗਰਸ ਦੀ ਰੈਲੀ ਮੌਕੇ ਰੋਸ ਪ੍ਰਦਰਸ਼ਨ
Ad Position 24