05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜੀ.ਐਨ.ਡੀ.ਯੂ. ਰੀਜਨਲ ਕੈਂਪਸ ਦੇ ਵਿਦਿਆਰਥੀਆਂ ਵਲੋਂ ਜਨ ਜਾਗਰੂਕਤਾ ਸਮਾਗਮ

ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ, ਜਲੰਧਰ ਦੇ ਲੀਗਲ ਏਡ ਸੈੱਲ ਵੱਲੋਂ ਇੱਕ ਵਿਸ਼ੇਸ਼ ਜਨ-ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਰਾਹੀਂ ਸਮਾਜ ਵਿੱਚ ਪ੍ਰਚਲਿਤ ਵੱਖ-ਵੱਖ ਗੰਭੀਰ ਸਮਾਜਿਕ ਬੁਰਾਈਆਂ, ਜਿਵੇਂ ਕਿ ਨਸ਼ਾਖੋਰੀ , ਭਰੂਣ ਹੱਤਿਆ ਅਤੇ ਘਰੇਲੂ ਹਿੰਸਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।

Ad Position 21
No active advertisement
ਜੀ. ਐਨ. ਡੀ. ਯੂ. ਰੀਜਨਲ ਕੈਂਪਸ ਦੇ ਲੀਗਲ ਏਡ ਸੈੱਲ ਵਲੋਂ ਕਰਵਾਏ ਜਨ ਜਾਗਰੂਕਤਾ ਪ੍ਰੋਗਰਾਮ ਦੌਰਾਨ ਵਿਦਿਆਰਥੀ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ। ਅਜੀਤ ਤਸਵੀਰ 05-11-2026
ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ, ਜਲੰਧਰ ਦੇ ਲੀਗਲ ਏਡ ਸੈੱਲ ਵੱਲੋਂ ਇੱਕ ਵਿਸ਼ੇਸ਼ ਜਨ-ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਰਾਹੀਂ ਸਮਾਜ ਵਿੱਚ ਪ੍ਰਚਲਿਤ ਵੱਖ-ਵੱਖ ਗੰਭੀਰ ਸਮਾਜਿਕ ਬੁਰਾਈਆਂ, ਜਿਵੇਂ ਕਿ ਨਸ਼ਾਖੋਰੀ , ਭਰੂਣ ਹੱਤਿਆ ਅਤੇ ਘਰੇਲੂ ਹਿੰਸਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ਰਾਹੀਂ ਲੋਕਾਂ ਨੂੰ ਇਨ੍ਹਾਂ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਕਰਦਿਆਂ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਤੇ ਇਨ੍ਹਾਂ ਬੁਰਾਈਆਂ ਦੇ ਖ਼ਾਤਮੇ ਲਈ ਸਾਂਝੇ ਯਤਨ ਕਰਨ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ, ਕਾਨੂੰਨੀ ਸਹਾਇਤਾ ਅਤੇ ਕਾਨੂੰਨੀ ਸਾਖਰਤਾ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ। ਪ੍ਰੋਗਰਾਮ ਵਿੱਚ ਸ੍ਰੀ ਰਾਹੁਲ ਕੁਮਾਰ ਆਜ਼ਾਦ, ਸੀ.ਜੀ.ਐੱਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐੱਲ.ਐੱਸ.ਏ.), ਜਲੰਧਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਡਾ. ਵਰਿੰਦਰ ਸਿੰਘ, ਮੁਖੀ, ਕਾਨੂੰਨ ਵਿਭਾਗ; ਪ੍ਰੋ. ਡਾ. ਬੂਟਾ ਸਿੰਘ, ਡੀਨ; ਪ੍ਰੋ. ਡਾ. ਰੂਪਮ ਜਗੋਤਾ, ਕੋਆਰਡੀਨੇਟਰ, ਲੀਗਲ ਏਡ ਕਲੀਨਿਕ; ਡਾ. ਸ੍ਰੁਚੀ ਕੋਹਲੀ ਅਤੇ ਡਾ. ਨਿਰਮਲਾ ਸਮੇਤ ਹੋਰ ਸਤਿਕਾਰਯੋਗ ਅਧਿਆਪਕ ਸਾਹਿਬਾਨ ਵੀ ਮੌਜੂਦ ਰਹੇ । ਇਸ ਪ੍ਰੋਗਰਾਮ ਨੇ ਸਮਾਜਿਕ ਬੁਰਾਈਆਂ ਵਿਰੁੱਧ ਲੋਕ-ਚੇਤਨਾ ਪੈਦਾ ਕਰਨ, ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਇੱਕ ਜ਼ਿੰਮੇਵਾਰ ਤੇ ਜਾਗਰੂਕ ਸਮਾਜ ਦੀ ਸਿਰਜਣਾ ਵਿੱਚ ਸਾਂਝੀ ਭਾਗੀਦਾਰੀ ਦੀ ਮਹੱਤਤਾ ਨੂੰ ਉਜਾਗਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਰਹੱਦ ਦੀ ਰਾਖੀ ਤੇ ਦੀਵਾਲੀ... ਜੰਮੂ-ਕਸ਼ਮੀਰ ਦੇ ਅਖਨੂਰ ਵਿਖੇ ਕੰਟਰੋਲ ਰੇਖਾ ’ਤੇ ਗਸ਼ਤ ਕਰਦੇ ਹੋਏ ਭਾਰਤੀ ਫ਼ੌਜ ਦੇ ਜਵਾਨ... ਅਗਲੀ ਖ਼ਬਰ 21 ਨਵੰਬਰ ਦੇ ਮੁੱਖ ਨਗਰ ਕੀਰਤਨ ਸੰਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤਾ ਸੱਦਾ ਪੱਤਰ
Ad Position 24