05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਕਰਵਾਇਆ ‘ ਪੰਜਾਬ , ਪੰਜਾਬੀ ਤੇ ਪੰਜਾਬੀਅਤ ਵਿਸ਼ੇ ’ ਤੇ ਸੈਮੀਨਾਰ

ਜਲੰਧਰ, 3 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 04-11-2026
ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ)-’ਕੌਸ਼ਲ ਫਾਊਂਡੇਸ਼ਨ’ ਦੇ ਚੇਅਰਮੈਨ, ਸਾਬਕਾ ਮੁੱਖ ਸਕੱਤਰ ਪੰਜਾਬ ਅਤੇ ਸਮਾਜ ਸੇਵਕ ਸਰਵੇਸ਼ ਕੌਸ਼ਲ (ਆਈ. ਏ. ਐੱਸ.) ਵਲੋਂ ਗੁਰੂ ਅਮਰਦਾਸ ਪਬਲਿਕ ਸਕੂਲ, ਮਾਡਲ ਟਾਊਨ, ਜਲੰਧਰ ਵਿਖੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਜਜ਼ਬਾਤਾਂ ਨੂੰ ਦ੍ਰਿੜ ਕਰਵਾਉਣਾ ਹੈ। ਇਸ ਮੌਕੇ ਸਰਵੇਸ਼ ਕੌਸ਼ਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜਾਬੀਅਤ ਦੀ ਜੜ੍ਹ ਦਾ ਮੁਜੱਸਮਾ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀਅਤ ਕੋਈ ਧਰਮ ਨਹੀਂ ਬਲਕਿ ਜਜ਼ਬਾਤਾਂ ਦੀ ਸਾਂਝ ਦੀ ਵਿਆਖਿਆ ਹੈ ਅਤੇ ਇਹ ਸਾਂਝ ਕੋਈ ਖਾਲੀ ਖਿਆਲ ਨਹੀਂ ਸੋ ਸਬੂਤਾਂ ’ਤੇ ਅਧਾਰਿਤ ਹੈ, ਜਿਸ ਦੀ ਸ਼ੁਰੂਆਤ ਗੁਰੂ ਨਾਨਕ ਦੇ ਘਰ ਦਾ ਫ਼ਲਸਫ਼ਾ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਤੋਂ ਸ਼ੁਰੂ ਹੁੰਦੀ ਹੈ। ਇਹ ਫਲਸਫਾ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਸਮੇਂ ਤੇ ਅੱਜ ਦੇ ਸਮਾਜ ਦੇ ਵਿਚਾਰਾਂ ਦੀ ਮਿਲਾਵਟ ਤੇ ਗਿਰਾਵਟ ਨੂੰ ਸ਼ੁੱਧ ਕਰਦਾ ਹੋਇਆ ਸੱਚ ਅਤੇ ਇਨਸਾਨੀਅਤ ਦਾ ਸਬਕ ਪੜ੍ਹਾਉਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਜੀਵਨ ਸਿਧਾਂਤ ਤੋਂ ਹੀ ਸਾਨੂੰ ਧਰਮ ਦੀ ਵੱਖਰਤਾ ਤੋਂ ਉੱਪਰ ਉੱਠ ਕੇ ਪੰਜਾਬੀਅਤ ਨੂੰ ਮਜਬੂਤ ਕਰਦੇ ਹੋਏ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਰਖਵਾਏ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦੇ ਸਿਧਾਂਤ ਨੂੰ ਧਾਰਨ ਕਰਨਾ ਹੈ। ਪ੍ਰਧਾਨ ਮਹਿੰਦਰਜੀਤ ਸਿੰਘ, ਜਸਪ੍ਰੀਤ ਸਿੰਘ ਸੇਠੀ ਅਤੇ ਡਾ. ਐੱਚ. ਐੱਮ. ਹੁਰੀਆ ਵਲੋਂ ਸਰਵੇਸ਼ ਕੌਸ਼ਲ ਨੂੰ ਸਨਮਾਨ ਚਿੰਨ ਭੇਟ ਕੀਤਾ ਗਿਆ। ਪ੍ਰਿੰਸੀਪਲ ਡਾ. ਅਪਰਨਾ ਮਹਿਤਾ ਅਤੇ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਨੇ ਸਰਵੇਸ਼ ਕੌਸ਼ਲ ਦਾ ਆਪਣੇ ਕੀਮਤੀ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਗੁਰੂ ਅਮਰਦਾਸ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਤੇ ਪੰਜਾਬੀਅਤ ਦਾ ਫ਼ਲਸਫ਼ਾ ਦ੍ਰਿੜ ਕਰਵਾਉਣ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਟੇਲ ਹਸਪਤਾਲ ਵਿਖੇ ਦਿਲ ਦੀਆਂ ਜਟਿਲ ਬਿਮਾਰੀਆਂ ਲਈ ਸ਼ੁਰੂ ਹੋਈ ਉੱਨਤ ‘ ਟਰਿਕ ਵਾਲਵ ’ ਇਲਾਜ ਦੀ ਸਹੂਲਤ ਅਗਲੀ ਖ਼ਬਰ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਕੁਰਾਸ਼ ਮੁਕਾਬਲਿਆਂ ਦੇ ਪਹਿਲੇ ਦਿਨ ਜਲੰਧਰ ਦੀਆਂ ਖਿਡਾਰਨਾਂ ਨੇ ਮਾਰੀ...
Ad Position 24