05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਐਡਵੋਕੇਟ ਮਨਮੋਹਨ ਸਿੰਘ ਨੇ ਸਟੇਟ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ’ ਚ 2 ਸੋਨ ਤਗਮੇ ਜਿੱਤੇ

ਜਲੰਧਰ, 3 ਨਵੰਬਰ(ਡਾ. ਜਤਿੰਦਰ ਸਾਬੀ)-ਸਾਬਕਾ ਕਪਤਾਨ, ਪੰਜਾਬ ਖੋ-ਖੋ ਟੀਮ, ਗੋਲਡ ਮੈਡਲਿਸਟ, ਸਾਬਕਾ ਨੈਸ਼ਨਲ ਅਥਲੀਟ ਤੇ ਸਾਬਕਾ ਰੇਲਵੇ ਸ਼ਿਕਾਇਤ ਇੰਸਪੈਕਟਰ, ਮਨਮੋਹਨ ਸਿੰਘ, ਐਡਵੋਕੇਟ, ਜਲੰਧਰ ਨੇ 47ਵੀਂ ਸਟੇਟ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ’ਚ ਹਿੱਸਾ ਲਿਆ, ਜੋ ਸਰਕਾਰੀ ਕਾਲਜ ਚੰਡੀਗੜ੍ਹ ਵਿਖੇ ਕਰਵਾਈ ਗਈ ਤੇ ਇਸ ਦੇ 60+ ਵਰਗ ’ਚ 100 ਮੀਟਰ ਦੌੜ ਤੇ 200 ਮੀਟਰ ਦੌੜ ਵਿੱਚ 2 ਸੋਨ ਤਮਗੇ ਜਿੱਤੇ।

Ad Position 21
No active advertisement
ਮਾਸਟਰਜ ਅਥਲੈਟਿਕਸ ਚੈਂਪੀਅਨਸ਼ਿਪ ’ਚੋਂ ਸੋਨ ਤਗਮਾ ਜੇਤੂ ਮਨਮੋਹਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ। ਅਜੀਤ ਤਸਵੀਰ 04-11-2026
ਜਲੰਧਰ, 3 ਨਵੰਬਰ(ਡਾ. ਜਤਿੰਦਰ ਸਾਬੀ)-ਸਾਬਕਾ ਕਪਤਾਨ, ਪੰਜਾਬ ਖੋ-ਖੋ ਟੀਮ, ਗੋਲਡ ਮੈਡਲਿਸਟ, ਸਾਬਕਾ ਨੈਸ਼ਨਲ ਅਥਲੀਟ ਤੇ ਸਾਬਕਾ ਰੇਲਵੇ ਸ਼ਿਕਾਇਤ ਇੰਸਪੈਕਟਰ, ਮਨਮੋਹਨ ਸਿੰਘ, ਐਡਵੋਕੇਟ, ਜਲੰਧਰ ਨੇ 47ਵੀਂ ਸਟੇਟ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ’ਚ ਹਿੱਸਾ ਲਿਆ, ਜੋ ਸਰਕਾਰੀ ਕਾਲਜ ਚੰਡੀਗੜ੍ਹ ਵਿਖੇ ਕਰਵਾਈ ਗਈ ਤੇ ਇਸ ਦੇ 60+ ਵਰਗ ’ਚ 100 ਮੀਟਰ ਦੌੜ ਤੇ 200 ਮੀਟਰ ਦੌੜ ਵਿੱਚ 2 ਸੋਨ ਤਮਗੇ ਜਿੱਤੇ। ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਜਲੰਧਰ, ਰਤਨ ਦੂਆ, ਐਡਵੋਕੇਟ ਤੇ ਸਕੱਤਰ ਅਮਰਿੰਦਰ ਸਿੰਘ ਥਿੰਦ, ਐਡਵੋਕੇਟ ਤੇ ਸਾਬਕਾ ਪ੍ਰਧਾਨ ਬਲਦੇਵ ਪ੍ਰਕਾਸ਼ ਰੱਲ੍ਹ, ਐਡਵੋਕੇਟ ਨੇ ਵੀ ਮਨਮੋਹਨ ਸਿੰਘ, ਐਡਵੋਕੇਟ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ, ਜਲੰਧਰ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ। ਮਨਮੋਹਨ ਸਿੰਘ ਨੇ ਇਸ ਦਾ ਸਿਹਰਾ ਆਪਣੀ ਪਤਨੀ ਸ਼੍ਰੀਮਤੀ ਸੁਰਜੀਤ ਕੌਰ (ਸਾਬਕਾ ਸਾਇੰਸ ਮਿਸਟ੍ਰੈਸ) ਤੇ ਆਪਣੇ ਬੇਟੇ ਇੰਜੀ. ਹਰਕਰਨ ਸਿੰਘ, ਕੈਨੇਡਾ ਨੂੰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਕੁਰਾਸ਼ ਮੁਕਾਬਲਿਆਂ ਦੇ ਪਹਿਲੇ ਦਿਨ ਜਲੰਧਰ ਦੀਆਂ ਖਿਡਾਰਨਾਂ ਨੇ ਮਾਰੀ... ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੇਵਕ ਸਭਾ ਵਲੋਂ ਆਤਮ - ਰਸ ਕੀਰਤਨ ਦਰਬਾਰ ਅੱਜ
Ad Position 24