ਆਦਿ ਧਰਮ ਸਮਾਜ ਸੁਸਾਇਟੀ ਵੱਲੋਂ ਪ੍ਰਧਾਨ ਸਤਨਾਮ ਘਈ, ਰੱਜਤ ਘਈ ਕਿਰਪਾਨ ਨਾਲ ਸਨਮਾਨਿਤ ਕਰਦੇ ਹੋਏ।
ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਲਾਂਬੜਾ 2 ਨਵੰਬਰ (ਗੁਰਮੇਲ ਸਿੰਘ)- ਜਲੰਧਰ ਦੇ ਨਜ਼ਦੀਕੀ ਪਿੰਡ ਬਰਸਾਲ ਵਿਖੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਵਸ ਸਮੂਹ ਸਾਧ-ਸੰਗਤ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵਾਲਮੀਕਿ ਅਮ੍ਰਿਤ ਬਾਣੀ ਦੇ ਜਾਪ ਕੀਤੇ ਗਏ ਤੇ ਭੋਗ ਪਾਏ ਗਏ।
ਲਾਂਬੜਾ 2 ਨਵੰਬਰ (ਗੁਰਮੇਲ ਸਿੰਘ)- ਜਲੰਧਰ ਦੇ ਨਜ਼ਦੀਕੀ ਪਿੰਡ ਬਰਸਾਲ ਵਿਖੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਵਸ ਸਮੂਹ ਸਾਧ-ਸੰਗਤ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵਾਲਮੀਕਿ ਅਮ੍ਰਿਤ ਬਾਣੀ ਦੇ ਜਾਪ ਕੀਤੇ ਗਏ ਤੇ ਭੋਗ ਪਾਏ ਗਏ। ਭਾਈ ਸੰਦੀਪ ਕੁਲਾਰ ਤੇ ਆਰਬੀ ਸਹੋਤਾ ਵਲੋਂ ਕੀਰਤਨ ਦਰਬਾਰ ਦੇ ਰਾਹੀਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ। ਸੰਗਤਾਂ ਨੂੰ ਉਚੇਚੇ ਤੌਰ ’ਤੇ ਅਸ਼ੀਰਵਾਦ ਦੇਣ ਲਈ ਸੰਤ ਸੰਗਤ ਨਾਥ ਜੀ ਨੇ ਸਿਰਕਤ ਕੀਤੀ। ਮੁੱਖ ਸਮਾਗਮ ‘ਚ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ‘ਤੇ ਫੁੱਲ ਮਾਲਾ ਭੇਟ ਕਰਕੇ ਨਤਮਸਤਕ ਹੋਏ ਅਤੇ ਸਮੂਹ ਪਿੰਡ ਵਾਸੀਆਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਆਪਣੇ ਸੰਬੋਧਨ ‘ਚ ਡਿਪਟੀ ਮੇਅਰ ਸਾਭਾਨਾ ਨੇ ਕਿਹਾ ਕਿ ਭਗਵਾਨ ਮਹਾਂਰਿਸ਼ੀ ਵਾਲਮੀਕਿ ਨੇ ਸਾਨੂੰ ਰਮਾਇਣ ਵਰਗੇ ਪਵਿੱਤਰ ਗ੍ਰੰਥ ਦੀ ਸੌਗਾਤ ਦਿੱਤੀ ਤੇ ਸਾਨੂੰ ਸੱਚ, ਹੱਕ ਤੇ ਬਰਾਬਰਤਾ ਦੇ ਰਾਹ ‘ਤੇ ਚੱਲਣ ਦਾ ਉਪਦੇਸ਼ ਦਿੱਤਾ। ਇਸ ਮੌਕੇ ਰੱਜਤ ਘਈ, ਅਜੇ ਸਹੋਤਾ, ਮਨਜਿੰਦਰ ਮੰਗਾਂ, ਸੰਨੀ ਸਹੋਤਾ, ਮੁਨੀਸ਼ ਘਈ ਇਟਲੀ, ਅਮਨ ਸਹੋਤਾ, ਰਮਨ, ਰਾਜ ਦੀਪ ਯੂਕੇ, ਅਜੇ ਪੁਰਤਗਾਲ, ਰਾਜਨ ਇਟਲੀ, ਅਭੀ ਇਟਲੀ, ਮਨਦੀਪ ਇਟਲੀ, ਜਸ਼ਨ ਦੁਬਈ, ਰਾਜਵੀਰ ਦੁਬਈ, ਮੰਗਤ ਸਿੰਘ, ਅਰਵਿੰਦਰ ਸਿੰਘ, ਬਰਿੰਦਰ ਦੁਬਈ, ਪਵਨ (ਆਰਬੀ), ਪਾਰਸ, ਰਮਨ, ਪਾਲਾ ਜਮਸ਼ੇਰ, ਲੱਡੂ, ਆਕਾਸ਼, ਅਕਾਸ਼ਦੀਪ, ਸਰਪੰਚ ਦਲਵੀਰ ਰਾਜ ਆਦਿ ਹਾਜ਼ਰ ਸਨ