01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਏ.ਡੀ.ਸੀ.ਪੀ. ਹੈੱਡਕੁਆਰਟਰ ਸਣੇ ਸੇਵਾ-ਮੁਕਤ ਹੋਏ 9 ਪੁਲਿਸ ਅਫਸਰਾਂ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ

ਜਲੰਧਰ, 31 ਅਕਤੂਬਰ (ਜਤਿੰਦਰ ਪੰਮੀ)–ਕਮਿਸ਼ਨਰੇਟ ਪੁਲਿਸ ’ਚੋਂ ਅੱਜ ਸੇਵਾਮੁਕਤ ਹੋਏ ਏ. ਡੀ.

Ad Position 21
No active advertisement
ਅਜੀਤ ਡੈਸਕ 01-11-2026
ਜਲੰਧਰ, 31 ਅਕਤੂਬਰ (ਜਤਿੰਦਰ ਪੰਮੀ)–ਕਮਿਸ਼ਨਰੇਟ ਪੁਲਿਸ ’ਚੋਂ ਅੱਜ ਸੇਵਾਮੁਕਤ ਹੋਏ ਏ.ਡੀ.ਸੀ.ਪੀ. ਹੈੱਡਕੁਆਰਟਰ ਕੁਲਦੀਪ ਸਿੰਘ ਸਮੇਤ 9 ਪੁਲਿਸ ਅਫਸਰਾਂ ਨੂੰ ਕਾਨਫਰੰਸ ਹਾਲ ਵਿਚ ਵਿਦਾਇਗੀ ਸਮਾਰੋਹ ਕਰਵਾ ਕੇ ਨਿੱਘੀ ਵਿਦਾਇਗੀ ਦਿੱਤੀ ਗਈ। ਸੇਵਾਮੁਕਤ ਹੋਣ ਵਾਲਿਆਂ ’ਚ ਏ.ਡੀ.ਸੀ.ਪੀ. ਤੋਂ ਇਲਾਵਾ 8 ਐੱਨ. ਜੀ. ਓ. ਰੈਂਕ ਦੇ ਅਫਸਰ ਸ਼ਾਮਿਲ ਹਨ। ਸੇਵਾਮੁਕਤ ਹੋਣ ਵਾਲੇ ਅਫਸਰਾਂ ਨੂੰ ਸੰਬੋਧਨ ਕਰਦਿਆਂ ਡੀ. ਸੀ. ਪੀ. ਹੈੱਡਕੁਆਰਟਰ ਪਰਮਿੰਦਰ ਸਿੰਘ ਹੀਰ ਨੇ ਉਨ੍ਹਾਂ ਦੀਆਂ ਪੁਲਿਸ ਵਿਭਾਗ ’ਚ ਤਾਇਨਾਤੀ ਦੌਰਾਨ ਇਮਾਨਦਾਰੀ, ਅਨੁਸ਼ਾਸਨ ਤੇ ਸਮਰਪਣ ਨਾਲ ਦਿੱਤੀਆਂ ਗਈਆਂ ਸੇਵਾਵਾਂ ਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਸੇਵਾਮੁਕਤ ਹੋਣ ਵਾਲੇ ਸਾਰੇ ਪੁਲਿਸ ਅਫਸਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦੇ ਨਵੇਂ ਜੀਵਨ ਪੜਾਅ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਿਆਂ ਚੰਗੀ ਸਿਹਤ, ਸੁੱਖ ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵੈੱਸਟ ਹਲਕੇ ਦੀਆਂ ਨਸ਼ੇ ਲਈ ਸੰਵੇਦਨਸ਼ੀਲ ਥਾਵਾਂ ’ਤੇ ਕੀਤੀ ਕਾਰਵਾਈ, ਮੈਡੀਕਲ ਸਟੋਰ ਤੇ ਤਿੰਨ ਹੋਰ ਇਮਾਰਤਾਂ ਸੀਲ ਅਗਲੀ ਖ਼ਬਰ ਵਿਧਾਇਕ ਬਲਕਾਰ ਸਿੰਘ ਨੇ ਦੁਬਾਰਾ ਟਿਕਟ ਮਿਲਣ ’ਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਗੰਗਸਰ ਸਾਹਿਬ ਮੱਥਾ ਟੇਕਿਆ
Ad Position 24