29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਭੌਤਿਕ ਵਿਗਿਆਨ ਵਿਭਾਗ ਵਲੋਂ ‘ਕੁਆਂਟਮ ਜਗਤ ’ਤੇ ਇੱਕ ਝਾਤ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ

ਆਦਮਪੁਰ, 28 ਅਕਤੂਬਰ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ ਆਈ. ਕਿਊ.

Ad Position 21
No active advertisement
ਅਜੀਤ ਡੈਸਕ 29-10-2026
ਆਦਮਪੁਰ, 28 ਅਕਤੂਬਰ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ ਆਈ.ਕਿਊ.ਏ.ਸੀ.ਅਤੇ ਆਈ.ਆਈ.ਸੀ. ਦੇ ਸਹਿਯੋਗ ਨਾਲ ‘ਕੁਆਂਟਮ ਜਗਤ ’ਤੇ ਇੱਕ ਝਾਤ’ ਵਿਸ਼ੇ ’ਤੇ ਇੱਕ ਅਕਾਦਮਿਕ ਲੈਕਚਰ ਕਰਵਾਇਆ ਗਿਆ। ਇਹ ਸਮਾਗਮ ਯੂਨੀਵਰਸਿਟੀ ਦੇ ਮਾਨਯੋਗ ਉਪ-ਕੁਲਪਤੀ ਪ੍ਰੋ. (ਡਾ.) ਪਲਵਿੰਦਰ ਸਿੰਘ ਰਹਿਨੁਮਾਈ ਹੇਠ ਸੰਪੰਨ ਹੋਇਆ।ਇਸ ਵਿਸ਼ੇਸ਼ ਸੈਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਉਪ-ਕੁਲਪਤੀ ਅਤੇ ਆਈ.ਆਈ.ਐੱਸ.ਈ.ਆਰ. ਮੋਹਾਲੀ ਦੇ ਨਾਮਵਰ ਪ੍ਰੋਫੈਸਰ ਅਰਵਿੰਦ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕੁਆਂਟਮ ਬਲ ਵਿਗਿਆਨ ਦੇ ਮੂਲ ਸਿਧਾਂਤਾਂ , ਕੁਆਂਟਮ ਇਨਕਲਾਬ, ਕੁਆਂਟਮ ਜਟਿਲਤਾ ਅਤੇ ਕੁਆਂਟਮ ਪ੍ਰਸੰਗਿਕਤਾ ਜਿਹੇ ਵਿਸ਼ਿਆਂ ‘ਤੇ ਸਰਲ ਤੇ ਰੋਚਕ ਢੰਗ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਕੁਆਂਟਮ ਕੰਪਿਊਟਿੰਗ, ਗੁਪਤ-ਲੇਖਣ (ਕ੍ਰਿਪਟੋਗ੍ਰਾਫੀ) ਅ ਤੇ ਸੰਵੇਦਕ ਤਕਨਾਲੋਜੀ ਦੇ ਖੇਤਰ ਵਿੱਚ ਇਹਨਾਂ ਸਿਧਾਂਤਾਂ ਦੀ ਵਰਤੋਂ ਅਤੇ ਭਵਿੱਖੀ ਵਿੱਚ ਇਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਆਪਣੇ ਅੰਦਰ ਵਿਗਿਆਨਕ ਜਗਿਆਸਾ ਪੈਦਾ ਕਰਨ ਅਤੇ ਕੁਆਂਟਮ ਵਿਗਿਆਨ ਦੇ ਖੇਤਰ ਵਿੱਚ ਉਭਰ ਰਹੀਆਂ ਨਵੀਆਂ ਖੋਜ ਸੰਭਾਵਨਾਵਾਂ ਦੀ ਭਾਲ ਕਰਨ ਲਈ ਉਤਸ਼ਾਹਿਤ ਕੀਤਾ।ਸਮਾਗਮ ਦੇ ਅੰਤ ਵਿੱਚ ਵਿਭਾਗ ਵੱਲੋਂ ਮੁੱਖ ਬੁਲਾਰੇ ਪ੍ਰੋ. ਅਰਵਿੰਦ ਦਾ ਧੰਨਵਾ ਦ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਮੁਖੀ, ਸਮੂਹ ਅਧਿਆਪਕ ਸਾਹਿਬਾਨ, ਖੋਜਾਰਥੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ ਰ ਸਨ। ਇਹ ਲੈਕਚਰ ਭੌਤਿਕ ਵਿਗਿਆਨ ਦੇ ਸਮਕਾਲੀ ਵਿਕਾਸ ਨੂੰ ਸਮਝਣ ਅਤੇ ਵਿਦਿਆਰਥੀਆਂ ਵਿੱਚ ਖੋਜ-ਮੁਖੀ ਸੋਚ ਪ੍ਰਫੁੱਲਤ ਕਰਨ ’ਚ ਬੇਹੱਦ ਸਹਾਈ ਸਿੱਧ ਹੋਇਆ।
Ad Position 22
No active advertisement
ਪਿਛਲੀ ਖ਼ਬਰ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰ ਦਾ ਕਰਾਂਗੇ ਬਾਈਕਾਟ ਅਗਲੀ ਖ਼ਬਰ ਮ੍ਰਿਤਕ ਦੇਹ ਖੋਹਣ ਦੀ ਪੁਲਿਸ ਕਾਰਵਾਈ ਗੈਰ-ਮਨੁੱਖੀ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
Ad Position 24