ਸਾਦਿਕਪੁਰ ਤੋਂ ਪ੍ਰਗਟ ਦਿਵਸ ਮੌਕੇ ਸਜਾਈ ਸ਼ੋਭਾ ਯਾਤਰਾ ਦਾ ਪਿੰਡਾਂ ’ਚ ਸ਼ਾਨਦਾਰ ਸਵਾਗਤ
ਸ਼ਾਹਕੋਟ, 26 ਅਕਤੂਬਰ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਸਾਦਿਕਪੁਰ ਤੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸਰਪੰਚ ਬੂਟਾ ਸਿੰਘ ਨੇ ਰਿਬਨ ਕੱਟ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ।
ਸ਼ਾਹਕੋਟ, 26 ਅਕਤੂਬਰ (ਸੁਖਦੀਪ ਸਿੰਘ)-ਸ਼ਾਹਕੋਟ ਦੇ ਪਿੰਡ ਸਾਦਿਕਪੁਰ ਤੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸਰਪੰਚ ਬੂਟਾ ਸਿੰਘ ਨੇ ਰਿਬਨ ਕੱਟ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੇਵਾ ਸਿੰਘ ਮੈਂਬਰ ਪੰਚਾਇਤ, ਹਰਬੰਸ ਲਾਲ ਸਾਬਕਾ ਸਰਪੰਚ, ਬੀਬੀ ਗੁਰਬਖਸ਼ ਕੌਰ, ਮੰਗਾ ਐਂਕਰ, ਜਾਮਾ ਮੈਂਬਰ ਪੰਚਾਇਤ, ਲਵਪ੍ਰੀਤ ਸਿੰਘ ਮੈਂਬਰ ਪੰਚਾਇਤ, ਕਾਲੀਆ ਸਾਬਕਾ ਮੈਂਬਰ ਪੰਚਾਇਤ, ਨਿਰਮਲ ਸਿੰਘ ਮਾਸੇਵਾਲੀਆ, ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਤੋਂ ਇਲਾਵਾ ਪਿੰਡ ਦੇ ਹੋਰ ਵੀ ਮੁਹਤਬਰ ਹਾਜ਼ਰ ਸਨ । ਸਰਪੰਚ ਬੂਟਾ ਸਿੰਘ ਨੇ ਸੰਗਤਾਂ ਨੂੰ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਸਾਨੂੰ ਸੇਧ ਲੈ ਕੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸ਼ੋਭਾ ਯਾਤਰਾ ਪਿੰਡ ਸਾਦਿਕਪੁਰ ਤੋਂ ਸ਼ੁਰੂ ਹੋ ਕੇ ਤਲਵੰਡੀ ਸੰਘੇੜਾ, ਟੁੱਟ ਸ਼ੇਰ ਸਿੰਘ, ਕੰਨੀਆਂ ਕਲਾਂ, ਕੰਨੀਆਂ ਖੁਰਦ ਵਿੱਚੋਂ ਦੀ ਲੰਘੀ, ਜਿੱਥੇ ਕਿ ਪਿੰਡਾਂ ਦੇ ਲੋਕਾਂ ਵੱਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕਰਦਿਆਂ ਸ਼ਾਮਿਲ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ। ਇਸ ਮੌਕੇ ਅਜੀਤ ਸਿੰਘ ਸਾਬਕਾ ਸਰਪੰਚ, ਵੀਰ ਕੁਲਵੰਤ ਸਿੰਘ ਮੁੱਖ ਸੇਵਾਦਾਰ ਭਗਵਾਨ ਵਾਲਮੀਕਿ ਮੰਦਰ ਕੰਨੀਆਂ ਖੁਰਦ, ਮੰਗਲ ਸਿੰਘ, ਰਣਜੀਤ ਕੁਮਾਰ ਜੀਤਾ ਪੇਂਟਰ, ਅਜੀਤ ਸਿੰਘ ਬਜੂਹਾ, ਦਿਆਲ ਸਿੰਘ ਕੰਨੀਆਂ, ਸੰਦੀਪ ਸਿੰਘ ਖਜ਼ਾਨਚੀ, ਮਲਕੀਤ ਸਿੰਘ ਠੇਕੇਦਾਰ, ਠਾਕੁਰ ਰਾਮ, ਕਾਲਾ ਮਿਸਤਰੀ, ਬਲਕਾਰ ਸਿੰਘ ਕੰਨੀਆਂ, ਮੰਗਤ ਰਾਮ ਡੇਰੇ ਵਾਲੇ, ਮੁਖਤਿਆਰ ਸਿੰਘ, ਗੱਗੂ ਪਾਠੀ, ਹਰਨੇਕ ਸਿੰਘ ਪ੍ਰਧਾਨ ਵਾਲਮੀਕਿ ਸੰਘਰਸ਼ ਮੋਰਚਾ ਆਦਿ ਹਾ ਜ਼ਰ ਸਨ।