27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬੁੱਤਾਂ ਰਾਹੀਂ ਜਿਉਂਦਾ ਰਹੇਗਾ ਉਲੰਪੀਅਨ ਸੁਰਜੀਤ ਸਿੰਘ ਦਾ ਨਾਂਅ-ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਸੁਰਜੀਤ ਸਿੰਘ ਦਾ 6 ਫੁੱਟ ਉੱਚਾ ਬੁੱਤ ਸਥਾਪਤ

ਜਲੰਧਰ, 26 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਧਰਤੀ ਨੇ ਭਾਰਤੀ ਹਾਕੀ ਨੂੰ ਅਜਿਹੇ ਮਹਾਨ ਖਿਡਾਰੀ ਦਿੱਤੇ ਹਨ, ਜਿਨ੍ਹਾਂ ਨੇ ਆਪਣੀ ਖੇਡ ਨਾਲ ਦੇਸ਼ ਦਾ ਨਾਂਅ ਦੁਨੀਆ ਭਰ ’ਚ ਰੌਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 27-10-2026

ਜਲੰਧਰ, 26 ਅਕਤੂਬਰ (ਡਾ. ਜਤਿੰਦਰ ਸਾਬੀ)-ਪੰਜਾਬ ਦੀ ਧਰਤੀ ਨੇ ਭਾਰਤੀ ਹਾਕੀ ਨੂੰ ਅਜਿਹੇ ਮਹਾਨ ਖਿਡਾਰੀ ਦਿੱਤੇ ਹਨ, ਜਿਨ੍ਹਾਂ ਨੇ ਆਪਣੀ ਖੇਡ ਨਾਲ ਦੇਸ਼ ਦਾ ਨਾਂਅ ਦੁਨੀਆ ਭਰ ’ਚ ਰੌਸ਼ਨ ਕੀਤਾ। ਇਨ੍ਹਾਂ ’ਚ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦਾ ਨਾਂਅ ਬੇਹੱਦ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦੀ ਯਾਦ ’ ਚ ਬੁੱਤਾਂ ਦੀ ਸਥਾਪਨਾ, ਉਨ੍ਹਾਂ ਦੇ ਨਾਮ ’ਤੇ ਸਟੇਡੀਅਮ ਅਤੇ ਹਾਕੀ ਅਕੈਡਮੀ ਦੀ ਹੋਂਦ ਇਸ ਗੱਲ ਦਾ ਪ੍ਰਤੀਕ ਹੈ ਕਿ ਮਹਾਨ ਖਿਡਾਰੀਆਂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ-ਦਸੇਰਾ ਬਣ ਸਕਦੀ ਹੈ। ਜਲੰਧਰ ਦੇ ਬਰਲਟਨ ਪਾਰਕ ਵਿੱਚ ਸਥਿਤ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਉਨ੍ਹਾਂ ਦੀ ਖੇਡ ਵਿਰਾਸਤ ਦਾ ਅਹਿਮ ਕੇਂਦਰ ਹੈ। ਅਕਤੂਬਰ 2026 ਵਿੱਚ ਇੱਥੇ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਤੋਂ ਪਹਿਲਾਂ ਸੁਰਜੀਤ ਸਿੰਘ ਦਾ 6 ਫੁੱਟ ਉੱਚਾ ਬੁੱਤ ਸਥਾਪਤ ਕੀਤਾ ਹੈ।ਇਸ ਦਾ ਉਦਘਾਟਨ ਡੀ.ਸੀ ਜਲੰਧਰ ਵਰਜੀਤ ਵਾਲੀਆ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਪੁਲਿਸ ਕਮਿਸ਼ਨਰ ਜਲੰਧਰ ਸਤਿੰਦਰ ਸਿੰਘ ਨੇ ਕੀਤਾ । ਇਸ ਤੋਂ ਪਹਿਲਾਂ ਬਟਾਲਾ ਦੇ ਹੰਸਲੀ ਚੌਕ ’ਚ 2023 ਦੌਰਾਨ ਉਨ੍ਹਾਂ ਦੇ ਜੀਵਨ-ਆਕਾਰ ਬੁੱਤ ਦਾ ਉਦਘਾਟਨ ਕੀਤਾ ਗਿਆ ਸੀ। ਜਰਖੜ ਦੇ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਵਿੱਚ ਵੀ ਸੁਰਜੀਤ ਸਿੰਘ ਸਮੇਤ ਕਈ ਪ੍ਰਸਿੱਧ ਖੇਡ ਹਸਤੀਆਂ ਦੇ ਬੁੱਤ ਸਥਾਪਤ ਹਨ। 10 ਅਕਤੂਬਰ 1951 ਨੂੰ ਜਨਮੇ ਸੁਰਜੀਤ ਸਿੰਘ ਨੇ ਛੋਟੀ ਉਮਰ ਤੋਂ ਹੀ ਹਾਕੀ ’ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ। ਬਟਾਲਾ ਵਿੱਚ ਮੁੱਢਲੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਜਲੰਧਰ ਦੇ ਸਟੇਟ ਕਾਲਜ ਆਫ਼ ਸਪੋਰਟਸ ਵਿੱਚ ਖੇਡ ਨੂੰ ਨਿਖਾਰਿਆ। ਡਿਫੈਂਡਰ ਵਜੋਂ ਉਨ੍ਹਾਂ ਦੀ ਪਛਾਣ ਬੇਮਿਸਾਲ ਸੀ। ਵਿਰੋਧੀ ਟੀਮ ਦੇ ਹਮਲਿਆਂ ਨੂੰ ਰੋਕਣਾ, ਦਬਾਅ ਵਿੱਚ ਸ਼ਾਂਤ ਰਹਿਣਾ ਅਤੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਦੀ ਸਮਰੱਥਾ ਉਨ੍ਹਾਂ ਦੀ ਖੇਡ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਸਨ। ਇਸੇ ਕਰਕੇ ਉਨ੍ਹਾਂ ਨੂੰ ‘ਪੈਨਲਟੀ ਕਾਰਨਰ ਦਾ ਬਾਦਸ਼ਾਹ’ ਕਿਹਾ ਜਾਂਦਾ ਸੀ। ਸੁਰਜੀਤ ਸਿੰਘ ਨੇ 1973 ਵਿੱਚ ਐਮਸਟਰਡਮ ਵਿਖੇ ਹਾਕੀ ਵਿਸ਼ਵ ਕੱਪ ਦੌਰਾਨ ਭਾਰਤ ਲਈ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਬਣਾਈ। ਉਹ 1975 ’ਚ ਕੁਆਲਾਲੰਪੁਰ ਵਿਖੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਅਹਿਮ ਮੈਂਬਰ ਸਨ। 1973 ’ਚ ਉਨ੍ਹਾਂ ਨੂੰ ਵਿਸ਼ਵ ਹਾਕੀ ਇਲੈਵਨ ਵਿੱਚ ਜਗ੍ਹਾ ਮਿਲੀ ਅਤੇ ਅਗਲੇ ਸਾਲ ਆਲ-ਸਟਾਰ ਹਾਕੀ ਇਲੈਵਨ ਲਈ ਵੀ ਚੁਣਿਆ ਗਿਆ। 1978 ਦੀਆਂ ਏਸ਼ਿਆਈ ਖੇਡਾਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਖ਼ਾਸ ਤੌਰ ’ਤੇ ਯਾਦਗਾਰ ਰਿਹਾ । ਖੇਡ ਜੀਵਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਪੁਲਿਸ ’ਚ ਵੀ ਸੇਵਾਵਾਂ ਨਿਭਾਈਆਂ। 7 ਜਨਵਰੀ 1984 ਨੂੰ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਭਾਰਤੀ ਹਾਕੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ 1998 ਵਿੱਚ ਉਨ੍ਹਾਂ ਨੂੰ ਮਰਨ ਉਪਰੰਤ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਕਿਸੇ ਮਹਾਨ ਖਿਡਾਰੀ ਦਾ ਬੁੱਤ ਲਗਾਉਣ ਦਾ ਅਸਲ ਮਕਸਦ ਉਸ ਦੀ ਯਾਦ ਨੂੰ ਸੰਭਾਲਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਉਸ ਦੇ ਸੰਘਰਸ਼ ਅਤੇ ਪ੍ਰਾਪਤੀਆਂ ਨਾਲ ਜੋੜਨਾ ਹੈ।

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਅੱਜ ਅਗਲੀ ਖ਼ਬਰ ਸਾਧੂ ਦੇ ਰੂਪ ’ਚ ਆਏ ਵਿਅਕਤੀ ਨੇ ਰੋਟੀ ਖਾਣ ਦੀ ਕੀਤੀ ਸੀ ਮੰਗ
Ad Position 24