ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ’ ਚ ਸ਼ਾਹਕੋਟ ਦੀ ਟੀਮ ਬਣੀ ਚੈਂਪੀਅਨ
ਸ਼ਾਹਕੋਟ, 24 ਅਕਤੂਬਰ (ਸੁਖਦੀਪ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.)
ਸ਼ਾਹਕੋਟ, 24 ਅਕਤੂਬਰ (ਸੁਖਦੀਪ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 2026-27 ’ਚ ਸ਼ਾਹਕੋਟ ਦੀ ਅੰਡਰ-11 ਬੈਡਮਿੰਟਨ ਟੀਮ ਨੇ ਜ਼ਿਲ੍ਹਾ ਚੈਂਪੀਅਨ ਬਣ ਕੇ ਪਹਿਲਾ ਇਨਾਮ (ਸੋਨ ਤਗਮਾ) ਜਿੱਤਿਆ ਹੈ। ਇਸ ਜੇਤੂ ਟੀਮ ’ ਚ ਸੇਂਟ ਜੂਡਸ ਕਾਨਵੈਂਟ ਸਕੂਲ, ਸ਼ਾਹਕੋਟ ਦੇ ਅਯਾਨ ਭੰਡਾਰੀ, ਪਾਨਵ ਅਰੋੜਾ, ਜਯੇਸ਼ ਰਿਹਾਨ ਅਤੇ ਰਾਮਗੜ੍ਹੀਆ ਪਬਲਿਕ ਸਕੂਲ, ਸ਼ਾਹਕੋਟ ਦੇ ਆਦਿੱਤਿਆ ਗੁਪਤਾ ਸ਼ਾਮਿਲ ਸਨ। ਹੁਣ ਇਹ ਜੇਤੂ ਟੀਮ ਅਗਲੇ ਪੜਾਅ ਅੰਤਰ-ਜ਼ਿਲ੍ਹਾ ਖੇਡ ਮੁਕਾਬਲਿਆਂ ਲਈ ਤਿਆਰੀ ਕਰੇਗੀ। ਸਿੱਖਿਆ ਵਿਭਾਗ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਬੈਡਮਿੰਟਨ ਦਾ ਅੰਤਰ-ਜ਼ਿਲ੍ਹਾ ਟੂਰਨਾਮੈਂਟ 4 ਤੋਂ 6 ਨਵੰਬਰ ਤੱਕ ਜ਼ਿਲ੍ਹਾ ਫਾਜ਼ਿਲਕਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ਼ਾਹਕੋਟ ਦੇ ਕੌਂਸਲਰ ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਟੀਮ ਦੇ ਕੋਚ ਅਤੇ ਪ੍ਰਬੰਧਕਾਂ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕਰਦਿਆਂ ਕਿਹਾ ਕਿ ਇਹ ਖਿਡਾਰੀ ਫਾਜ਼ਿਲਕਾ ਵਿਖੇ ਹੋਣ ਵਾਲੇ ਅੰਤਰ-ਜ਼ਿਲ੍ਹਾ ਮੁਕਾਬਲੇ ਲਈ ਪੂਰੀ ਮਿਹਨਤ ਨਾਲ ਤਿਆਰੀ ਕਰਕੇ ਜ਼ਿਲ੍ਹਾ ਜਲੰਧਰ ਦਾ ਨਾਮ ਰੌਸ਼ਨ ਕਰਨਗੇ।