25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕੈਂਥ ਜਠੇਰਿਆਂ ਦਾ ਮੇਲਾ 1 ਨੂੰ

ਜਲੰਧਰ, 24 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 25-10-2026
ਜਲੰਧਰ, 24 ਅਕਤੂਬਰ (ਅ.ਬ.)-ਕੈਂਥ ਗੋਤ ਜਠੇਰਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਨਵੰਬਰ (ਐਤਵਾਰ) ਨੂੰ ਪਿੰਡ ਬਸੀ ਮੁਸਤਫਾ, ਊਨਾ ਰੋਡ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਝੰਡੇ ਦੀ ਰਸਮ ਸਵੇਰੇ 9 ਵਜੇ ਹੋਵੇਗੀ, ਉਪਰੰਤ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਇਆ ਜਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਹ ਸੂਚਨਾ ਸ. ਸੰਤੋਖ ਸਿੰਘ ਪ੍ਰਧਾਨ, ਜਗਦੀਸ਼ ਕੁਮਾਰ, ਅਮਰਜੀਤ, ਰਾਮਾ, ਪਿੰਡ ਘੁੜਿਆਲ, ਜਗਜੀਤ ਸਿੰਘ ਪਿੰਡ ਚਮਿਆਰਾ, ਦੌਲਤ ਰਾਮ ਮਸਾਣੀਆ, ਸ਼ੀਤਲ ਸਿੰਘ ਨੰਗਲ ਸ਼ਹੀਦਾਂ, ਵਿਜੇ ਕੈਂਥ ਹੁਸ਼ਿਆਰਪੁਰ ਅਤੇ ਵਿਨੋਦ ਕੈਂਥ ਰਾਮਾ ਮੰਡੀ ਵਲੋਂ ਦਿੱਤੀ ਗਈ। ਰੱਤੂ ਜਠੇਰਿਆਂ ਦਾ ਮੇਲਾ 1 ਨੂੰ ਜਲੰਧਰ, 24 ਅਕਤੂਬਰ (ਅ.ਬ.)-ਰੱਤੂ ਗੋਤ ਜਠੇਰਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਨਵੰਬਰ (ਐਤਵਾਰ) ਨੂੰ ਪਿੰਡ ਬਹੂਆ, ਬੰਗਾ-ਨਵਾਂਸ਼ਹਿਰ ਰੋਡ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਝੰਡੇ ਦੀ ਰਸਮ ਸਵੇਰੇ 11 ਵਜੇ ਹੋਵੇਗੀ। ਇਹ ਸੂਚਨਾ ਕਮੇਟੀ ਪ੍ਰਧਾਨ ਮਾਸਟਰ ਜਸਵੰਤ ਸਿੰਘ, ਮੈਂਬਰ ਰਾਜੇਸ਼ ਕੁਮਾਰ, ਸੁਰਜੀਤ, ਸੋਨੂੰ ਅਤੇ ਗੁਰਨਾਮ ਸਿੰਘ ਘੁੜਿਆਲ ਵਲੋਂ ਦਿੱਤੀ ਗਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਪਿੰਡ ਧੀਣਾ ਵਿਖੇ ਸਜਾਈ ਸ਼ੋਭਾ ਯਾਤਰਾ ’ਚ ਮੱਕੜ ਤੇ ਸਾਥੀ ਹੋਏ ਸ਼ਾਮਿਲ ਜਲੰਧਰ, 24 ਅਕਤੂਬਰ (ਜਸਪਾਲ ਸਿੰਘ)-ਪਿੰਡ ਧੀਣਾ ਵਿਖੇ ਭਗਵਾਨ ਵਾਲਮੀਕਿ ਮਹਾਰਾਜ ਦੀ ਪਵਿੱਤਰ ਸ਼ੋਭਾ ਯਾਤਰਾ ਵਿੱਚ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਆਪਣੇ ਸਾਥੀਆਂ ਸਮੇਤ ਸ਼ਰਧਾ ਅਤੇ ਸਤਿਕਾਰ ਸਹਿਤ ਹਾਜ਼ਰੀ ਭਰੀ । ਇਸ ਮੌਕੇ ਸਰਬਜੀਤ ਸਿੰਘ ਮੱਕੜ ਨੇ ਭਗਵਾਨ ਵਾਲਮੀਕਿ ਮਹਾਰਾਜ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਸੰਗਤ ਨੂੰ ਇਸ ਪਵਿੱਤਰ ਸ਼ੋਭਾ ਯਾਤਰਾ ਦੀਆਂ ਵਧਾਈਆਂ ਦਿੱਤੀਆਂ । ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਦੀਆਂ ਸਿੱਖਿਆਵਾਂ ਸਾਨੂੰ ਸੱਚਾਈ, ਸਮਾਨਤਾ, ਆਪਸੀ ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦੀਆਂ ਹਨ । ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ਵਿੱਚ ਪਿਆਰ, ਸਦਭਾਵਨਾ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਡੇਰਾ ਸੰਤਗੜ੍ਹ ਵਿਖੇ 2 ਰੋਜ਼ਾ ਗੁਰਮਤਿ ਸਮਾਗਮ ਅੱਜ ਤੋਂ ਅਗਲੀ ਖ਼ਬਰ ਰੇਨਬੋ ਪਬਲਿਕ ਸਕੂਲ ਤੇ ਰੇਨਬੋ ਸਟਾਰਸ ’ਚ ਭਗਵਾਨ ਵਾਲਮੀਕਿ ਜੈਅੰਤੀ ਮਨਾਈ
Ad Position 24