24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਵਿਧਾਇਕ ਲਾਡੀ ਸ਼ੇਰੋਵਾਲੀਆ ਨੂੰ ਸਦਮਾ-ਵੱਡੇ ਚਚੇਰੇ ਭਰਾ ਦਾ ਅਮਰੀਕਾ ’ਚ ਦਿਹਾਂਤ ਪਰਗਟ ਸਿੰਘ, ਚਰਨਜੀਤ ਸਿੰਘ ਚੰਨੀ ਤੇ ਰਾਣਾ ਗੁਰਜੀਤ ਸਿੰਘ ਵਲੋਂ ਦੁੱਖ ਪ੍ਰਗਟ

ਮਲਸੀਆਂ, 23 ਅਕਤੂਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਹਲਕੇ ਦੇ ਕਾਂਗਰਸੀ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ (ਦਿਹਾਤੀ) ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਵੱਡੇ ਚਚੇਰੇ ਭਰਾ ਤੇ ਖਹਿਰਾ ਫਾਰਮ ਪੈਲੇਸ ਦੇ ਮਾਲਕ ਸੰਦੀਪ ਸਿੰਘ ਖਹਿਰਾ ਸ਼ੇਰੋਵਾਲੀਆ ਦੇ ਪਿਤਾ ਹੀਰਾ ਸਿੰਘ ਖਹਿਰਾ ਸ਼ੇਰੋਵਾਲੀਆ ਦਾ ਬੀਤੇ ਦਿਨੀਂ ਅਚਾਨਕ ਅਮਰੀਕਾ ’ਚ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਹੀਰਾ ਸਿੰਘ ਖਹਿਰਾ ਸ਼ੇਰੋਵਾਲੀਆ ਅਮਰੀਕਾ ਸਥਿਤ ਆਪਣੇ ਘਰ ’ਚ ਕੋਈ ਕੰਮ ਕਰ ਰਹੇ ਸਨ, ਜਿਸ ਦੌਰਾਨ ਅਚਾਨਕ ਉਨ੍ਹਾਂ ਦਾ ਪੈਰ ਖਿਸਕ ਗਿਆ ਤੇ ਉਹ ਹੇਠਾਂ ਡਿੱਗ ਪਏ, ਜਿਸ ਕਾਰਨ ਉਨ੍ਹਾਂ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ।

Ad Position 21
No active advertisement
ਅਜੀਤ ਡੈਸਕ 24-10-2026
ਮਲਸੀਆਂ, 23 ਅਕਤੂਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਹਲਕੇ ਦੇ ਕਾਂਗਰਸੀ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ (ਦਿਹਾਤੀ) ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਵੱਡੇ ਚਚੇਰੇ ਭਰਾ ਤੇ ਖਹਿਰਾ ਫਾਰਮ ਪੈਲੇਸ ਦੇ ਮਾਲਕ ਸੰਦੀਪ ਸਿੰਘ ਖਹਿਰਾ ਸ਼ੇਰੋਵਾਲੀਆ ਦੇ ਪਿਤਾ ਹੀਰਾ ਸਿੰਘ ਖਹਿਰਾ ਸ਼ੇਰੋਵਾਲੀਆ ਦਾ ਬੀਤੇ ਦਿਨੀਂ ਅਚਾਨਕ ਅਮਰੀਕਾ ’ਚ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਹੀਰਾ ਸਿੰਘ ਖਹਿਰਾ ਸ਼ੇਰੋਵਾਲੀਆ ਅਮਰੀਕਾ ਸਥਿਤ ਆਪਣੇ ਘਰ ’ਚ ਕੋਈ ਕੰਮ ਕਰ ਰਹੇ ਸਨ, ਜਿਸ ਦੌਰਾਨ ਅਚਾਨਕ ਉਨ੍ਹਾਂ ਦਾ ਪੈਰ ਖਿਸਕ ਗਿਆ ਤੇ ਉਹ ਹੇਠਾਂ ਡਿੱਗ ਪਏ, ਜਿਸ ਕਾਰਨ ਉਨ੍ਹਾਂ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ’ਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਪਰਗਟ ਸਿੰਘ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਤੇ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਵਲੋਂ ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ ਗਈ। ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਅਸ਼ਵਿੰਦਰਪਾਲ ਸਿੰਘ ਨੀਟੂ ਸਾਬਕਾ ਚੇਅਰਮੈਨ, ਅਜਮੇਰ ਸਿੰਘ ਖ਼ਾਲਸਾ ਸਮਾਜ ਸੇਵਕ, ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਸੰਤੋਖ ਸਿੰਘ ਸ਼ੇਰੋਵਾਲੀਆ ਕਾਰੋਬਾਰੀ, ਸੋਨੂੰ ਕੰਗ ਪੀ.ਏ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਜਗਤਾਰ ਸਿੰਘ ਤਾਰੀ ਕੋਟਲਾ ਜ਼ਿਲ੍ਹਾ ਜਨਰਲ ਸਕੱਤਰ, ਬੰਟੀ ਬੱਠਲਾ ਜ਼ਿਲ੍ਹਾ ਵਾਈਸ ਪ੍ਰਧਾਨ, ਸੁਖਦੇਵ ਰਾਜ ਗਿੱਲ ਨੰਗਲ ਅੰਬੀਆਂ, ਲਛਮਣ ਸੋਬਤੀ ਸ਼ਹਿਰੀ ਪ੍ਰਧਾਨ, ਟਿੰਪੀ ਕੁਮਰਾ ਕਾਂਗਰਸੀ ਆਗੂ, ਨਾਇਬ ਸਿੰਘ ਬਾਜਵਾ ਸਮਾਜ ਸੇਵਕ, ਰਾਜੇਸ਼ ਗੁਪਤਾ ਕਾਂਗਰਸੀ ਆਗੂ, ਪਵਨ ਅਗਰਵਾਲ ਸਾਬਕਾ ਐੱਮ.ਸੀ, ਰੋਮੀ ਗਿੱਲ ਸਾਬਕਾ ਐੱਮ.ਸੀ, ਅਮਰਜੀਤ ਕੌਰ ਸਚਦੇਵਾ ਸ਼ਹਿਰੀ ਪ੍ਰਧਾਨ, ਪਰਮਜੀਤ ਕੌਰ ਬਜਾਜ ਐੱਮ.ਸੀ, ਗੁਰਪ੍ਰੀਤ ਸਿੰਘ ਬੱਬੂ, ਸੁਖਦੇਵ ਸਿੰਘ ਸੁੱਖਾ ਨੰਗਲ ਅੰਬੀਆਂ, ਦਰਸ਼ਨ ਸਿੰਘ ਮਾਣਕਪੁਰ, ਕੁਲਬੀਰ ਸਿੰਘ ਧੰਜੂ, ਜਗਤਾਰ ਸਿੰਘ ਤਾਰੀ ਬਾਜਵਾ ਕਲਾਂ, ਤਰਲੋਕ ਸਿੰਘ ਰੂਪਰਾ ਸਾਬਕਾ ਪ੍ਰਧਾਨ, ਮਦਨ ਲਾਲ ਅਰੋੜਾ ਸਮਾਜ ਸੇਵਕ, ਕਸ਼ਮੀਰ ਸਿੰਘ ਨੰਢਾ ਸਾਬਕਾ ਬਲਾਕ ਸੰਮਤੀ ਮੈਂਬਰ, ਗਗਨ ਜਿੰਦਲ, ਡਾ: ਅਮਰਜੀਤ ਸਿੰਘ ਜੰਮੂ, ਡਾ: ਜਰਨੈਲ ਸਿੰਘ ਚੰਦੀ, ਸੁਰਿੰਦਰ ਕੁਮਾਰ ਬੱਬੂ, ਸ਼ੀਤਲ ਸਿੰਘ ਢਿੱਲੋਂ ਪ੍ਰਧਾਨ, ਹਰਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ, ਖ਼ੁਸ਼ਦੀਪ ਸਿੰਘ ਧੰਜੂ ’ਤੇ ਹੋਰ ਵੀ ਵੱਡੀ ਗਿਣਤੀ ’ਚ ਲੋਕ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ’ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ ਅਗਲੀ ਖ਼ਬਰ ‘ਗੋਸੀਕੋਨ 2026’ ਅੰਤਰਰਾਸ਼ਟਰੀ ਕਾਨਫਰੰਸ ’ਚ ਡਾ. ਸਤਪਾਲ ਗੁਪਤਾ ਨੂੰ ਬਤੌਰ ਫੈਕਲਟੀ ਮਿਲਿਆ ਸੱਦਾ ਨਵੀਂ ਦਿੱਲੀ ਵਿਖੇ ਅੱ...
Ad Position 24