ਚੋਰ ਨੇ ਈ-ਰਿਕਸ਼ਾ ਚਾਲਕ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ
ਗੁਰਾਇਆ, 23 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਸ਼ਹਿਰ ਵਿੱਚ ਦਿਨ-ਦਿਹਾੜੇ ਇੱਕ ਚੋਰ ਈ-ਰਿਕਸ਼ਾ ਚਾਲਕ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਦੀ ਈ-ਰਿਕਸ਼ਾ ਵਿੱਚ ਪਈ 6 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਪੀੜਤ ਰਾਮ ਕੁਮਾਰ ਵਾਸੀ ਗੁਰਾਇਆ ਨੇ ਦੱਸਿਆ ਕਿ ਉਹ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ।
ਗੁਰਾਇਆ, 23 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਸ਼ਹਿਰ ਵਿੱਚ ਦਿਨ-ਦਿਹਾੜੇ ਇੱਕ ਚੋਰ ਈ-ਰਿਕਸ਼ਾ ਚਾਲਕ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਦੀ ਈ-ਰਿਕਸ਼ਾ ਵਿੱਚ ਪਈ 6 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਪੀੜਤ ਰਾਮ ਕੁਮਾਰ ਵਾਸੀ ਗੁਰਾਇਆ ਨੇ ਦੱਸਿਆ ਕਿ ਉਹ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਸ ਨੇ ਦੱਸਿਆ ਕਿ ਦਿਨ-ਦਿਹਾੜੇ ਇੱਕ ਵਿਅਕਤੀ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਸ ਦੀਆਂ ਸਵਾਰੀਆਂ ਦੂਜੇ ਪਾਸੇ ਖੜ੍ਹੀਆਂ ਹਨ, ਜਿਨ੍ਹਾਂ ਨੂੰ ਗੁਰਾਇਆ ਤੋਂ ਪਿੰਡ ਮੌਲੀ ਛੱਡ ਕੇ ਆਉਣਾ ਹੈ। ਰਾਮ ਕੁਮਾਰ ਅਨੁਸਾਰ, ਉਕਤ ਵਿਅਕਤੀ ਨੇ ਉਸ ਨੂੰ ਸਵਾਰੀਆਂ ਆਪਣੀ ਈ-ਰਿਕਸ਼ਾ ਵਿੱਚ ਬਿਠਾ ਕੇ ਪਿੰਡ ਮੌਲੀ ਛੱਡਣ ਅਤੇ ਵਾਪਸ ਲਿਆਉਣ ਲਈ ਕਿਹਾ। ਜਦੋਂ ਉਹ ਦੱਸੇ ਗਏ ਕੰਮ ਲਈ ਦੂਜੇ ਪਾਸੇ ਗਿਆ ਤਾਂ ਪਿੱਛੋਂ ਉਕਤ ਵਿਅਕਤੀ ਉਸ ਦੀ ਈ-ਰਿਕਸ਼ਾ ਵਿੱਚ ਪਈ 6 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਦੇਖਣ ਵਿੱਚ ਪੰਜਾਬੀ ਜਾਪਦਾ ਸੀ ਅਤੇ ਉਸ ਦੀ ਉਮਰ 20 ਤੋਂ 25 ਸਾਲ ਦੇ ਕਰੀਬ ਸੀ। ਰਾਮ ਕੁਮਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਮੁਲਜ਼ਮ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।