24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਪਰਿਵਾਰ ਨਾਲ ਹੋਵੇ ਇਨਸਾਫ਼ : ਕੁਲਦੀਪ ਸਿੰਘ ਜੌਹਲ

ਅੱਪਰਾ, 23 ਅਕਤੂਬਰ (ਦਲਵਿੰਦਰ ਸਿੰਘ ਅੱਪਰਾ)- ਮਾਨਸਾ ’ਚ ਨਸ਼ਾ ਵਿਰੋਧੀ ਟਾਸਕ ਫੋਰਸ ਦੇ ਮੁਖੀ ਪਰਵਿੰਦਰ ਸਿੰਘ ਝੋਟਾ ਦੇ ਕੀਤੇ ਗਏ ਕਤਲ ਨੂੰ 10 ਦਿਨ ਬੀਤ ਚੁੱਕੇ ਹਨ ਪਰ ਉਸ ਦਾ ਮ੍ਰਿਤਕ ਸਰੀਰ ਅਜੇ ਵੀ ਮੋਰਚਰੀ ’ਚ ਪਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਦੇ ਦੌਰੇ ਕਾਰਨ ਪੰਜਾਬ ਸਰਕਾਰ ਵੀ ਨੀਂਦ ਤੋਂ ਜਾਗੀ ਅਤੇ ਮਾਮਲੇ ਦੀ ਜਾਂਚ ਸੀ.

Ad Position 21
No active advertisement
ਅਜੀਤ ਡੈਸਕ 24-10-2026
ਅੱਪਰਾ, 23 ਅਕਤੂਬਰ (ਦਲਵਿੰਦਰ ਸਿੰਘ ਅੱਪਰਾ)- ਮਾਨਸਾ ’ਚ ਨਸ਼ਾ ਵਿਰੋਧੀ ਟਾਸਕ ਫੋਰਸ ਦੇ ਮੁਖੀ ਪਰਵਿੰਦਰ ਸਿੰਘ ਝੋਟਾ ਦੇ ਕੀਤੇ ਗਏ ਕਤਲ ਨੂੰ 10 ਦਿਨ ਬੀਤ ਚੁੱਕੇ ਹਨ ਪਰ ਉਸ ਦਾ ਮ੍ਰਿਤਕ ਸਰੀਰ ਅਜੇ ਵੀ ਮੋਰਚਰੀ ’ਚ ਪਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਦੇ ਦੌਰੇ ਕਾਰਨ ਪੰਜਾਬ ਸਰਕਾਰ ਵੀ ਨੀਂਦ ਤੋਂ ਜਾਗੀ ਅਤੇ ਮਾਮਲੇ ਦੀ ਜਾਂਚ ਸੀ.ਬੀ.ਆਈ. ਵਲੋਂ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇਸ ਸਾਰੇ ਮਾਮਲੇ ’ਚ ਪੰਜਾਬ ਸਰਕਾਰ ਦੀ ਭੂਮਿਕਾ ਇਨਸਾਫ ਪਸੰਦ ਪੰਜਾਬੀਆਂ ਦੀ ਨਿਗ੍ਹਾ ’ਚ ਸ਼ੱਕੀ ਹੈ। ਜਿਸ ਕਾਰਨ ਇਨਸਾਫ ਪਸੰਦ ਪੰਜਾਬੀ ਮੋਰਚਾ ਲਗਾ ਕੇ ਪਰਿਵਾਰ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਜੌਹਲ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਹੱਕਾਂ ਤੇ ਇਨਸਾਫ ਦੀ ਆਵਾਜ਼ ਬੁਲੰਦ ਕਰਦਾ ਹੈ ਅਤੇ ਕਰਦਾ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਸਵੱਛ ਭਾਰਤ ਦੇ ਤੀਜੇ ਪੜਾਅ ਦੇ ਸਰਵੇ ਤਹਿਤ ‘ਸੀਚੇਵਾਲ ਮਾਡਲ’ ਦਾ ਨਿਰੀਖਣ ਅਗਲੀ ਖ਼ਬਰ ਸਿਹਤ ਵਿਭਾਗ ਦੀ ਅਚਨਚੇਤ ਛਾਪੇਮਾਰੀ ਨਾਲ ਨੂਰਮਹਿਲ ’ਚ ਮਚਿਆ ਹੜਕੰਪ, ਮਠਿਆਈਆਂ ਦੇ ਲਏ ਸੈਂਪਲ
Ad Position 24