23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਨੈਸ਼ਨਲ ਸਕੂਲ ਖੇਡਾਂ ਲਈ ਪੰਜਾਬ ਦੀ ਅੰਡਰ-14 ਸਾਲ ਜੂਡੋ ਟੀਮ ਰਵਾਨਾ

ਜਲੰਧਰ, 22 ਅਕਤੂਬਰ (ਡਾ. ਜਤਿੰਦਰ ਸਾਬੀ)-ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 70ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ਲਈ ਅੰਡਰ-14 ਸਾਲ ਲੜਕਿਆਂ ਅਤੇ ਲੜਕੀਆਂ ਦਾ ਪ੍ਰੀ-ਕੋਚਿੰਗ ਕੈਂਪ 14 ਅਕਤੂਬਰ ਤੋਂ 21 ਅਕਤੂਬਰ ਤੱਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ ਵਿਖੇ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 23-10-2026
ਜਲੰਧਰ, 22 ਅਕਤੂਬਰ (ਡਾ. ਜਤਿੰਦਰ ਸਾਬੀ)-ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 70ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ਲਈ ਅੰਡਰ-14 ਸਾਲ ਲੜਕਿਆਂ ਅਤੇ ਲੜਕੀਆਂ ਦਾ ਪ੍ਰੀ-ਕੋਚਿੰਗ ਕੈਂਪ 14 ਅਕਤੂਬਰ ਤੋਂ 21 ਅਕਤੂਬਰ ਤੱਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ, ਜਲੰਧਰ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਖਿਡਾਰੀਆਂ ਨੂੰ ਸਵੇਰੇ ਅਤੇ ਸ਼ਾਮ ਦੇ ਸੈਸ਼ਨਾਂ ਵਿੱਚ ਜੂਡੋ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਕੈਂਪ ਦੇ ਸਰਪ੍ਰਸਤ ਅੰਤਰਰਾਸ਼ਟਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ , ਡੀ.ਪੀ.ਈ. ਕੁਲਦੀਪ ਸਿੰਘ, ਅੰਮ੍ਰਿਤਸਰ ਅਤੇ ਜੂਡੋ ਕੋਚ ਰਵੀ ਕੁਮਾਰ, ਗੁਰਦਾਸਪੁਰ ਨੇ ਖਿਡਾਰੀਆਂ ਦੀ ਤਕਨੀਕ, ਖੇਡ ਕੌਸ਼ਲ ਅਤੇ ਮੁਕਾਬਲਿਆਂ ਦੀ ਤਿਆਰੀ ਵੱਲ ਵਿਸ਼ੇਸ਼ ਧਿਆਨ ਦਿੱਤਾ । ਕੈਂਪ ਦੀ ਸਮਾਪਤੀ ਉਪਰੰਤ 22 ਤੋਂ 28 ਅਕਤੂਬਰ ਤੱਕ ਦਿੱਲੀ ਵਿਖੇ ਹੋਣ ਵਾਲੀਆਂ 70ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਜੂਡੋ ਅੰਡਰ-14 ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ’ਚ ਭਾਗ ਲੈਣ ਲਈ ਪੰਜਾਬ ਦੀ ਟੀਮ ਲੜਕਿਆਂ ਵਿੱਚ -25 ਕਿੱਲੋ ’ਚ ਅਦਿਤਿਆ ਗੁਰਦਾਸਪੁਰ, -30 ਕਿੱਲੋ ਵਿੱਚਅਵੀਵੀਰ ਗੁਰਦਾਸਪੁਰ,-35 ਕਿੱਲੋ ਵਿੱਚ ਬਿਹਾਨ ਸ਼ਰਮਾ ਗੁਰਦਾਸਪੁਰ,-40 ਕਿੱਲੋ ਵਿੱਚ ਕੰਨਵ ਆਰਿਆ ਗੁਰਦਾਸਪੁਰ, -45 ਕਿੱਲੋ ਵਿੱਚ ਕਾਰਤਿਕ ਭਾਰਾਲ ਗੁਰਦਾਸਪੁਰ, -50 ਕਿੱਲੋ ਵਿੱਚ ਸ਼ਿਵਾ ਮੋਹਾਲੀ ਅਤੇ +50 ਨਕਸ਼ ਪਰਾਸ਼ਰ ਅੰਮ੍ਰਿਤਸਰ ਅਤੇ ਲੜਕੀਆਂ ਵਿੱਚ -25 ਕਿੱਲੋ ਵਿੱਚ ਰਿਧਿਮਾ ਪਠਾਨਕੋਟ,-23 ਕਿੱਲੋ ਵਿੱਚ ਗੁਰਜੋਤ ਕੌਰ ਮਾਨਸਾ,-32 ਕਿੱਲੋ ਵਿਚ ਸਾਕਸ਼ੀ ਕੁਮਾਰੀ ਜਲੰਧਰ, -36 ਕਿੱਲੋ ਵਿਚ ਸੀਰਤ ਅੰਮ੍ਰਿਤਸਰ, -40 ਕਿੱਲੋ ਵਿਚ ਪ੍ਰੀਤੀਕਾ ਸਾਰਮਲ ਗੁਰਦਾਸਪੁਰ, 44 ਕਿੱਲੋ ਵਿੱਚ ਸਾਂਚੀ ਸ਼ਰਮਾ ਗੁਰਦਾਸਪੁਰ ਅਤੇ +4 4 ਕਿੱਲੋ ਵਿੱਚ ਕਾਵਿਆ ਸ਼ਰਮਾ ਗੁਰਦਾਸਪੁਰ ਨੂੰ ਰਵਾਨਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕਿਹਾ, ਟੂਟੀਆਂ ’ਚ ਆ ਰਿਹਾ ਗੰਦਾ ਪਾਣੀ ਅਗਲੀ ਖ਼ਬਰ ਬਿਲਗਾ ਵਿਖੇ ਆਯੁਰਵੈਦਿਕ ਅਤੇ ਯੂਨਾਨੀ ਕੈਂਪ 25 ਨੂੰ
Ad Position 24