ਬਿਲਗਾ ਵਿਖੇ ਆਯੁਰਵੈਦਿਕ ਅਤੇ ਯੂਨਾਨੀ ਕੈਂਪ 25 ਨੂੰ
ਬਿਲਗਾ, 22 ਅਕਤੂਬਰ (ਤਜਿੰਦਰ ਕੁਮਾਰ )-ਭਗਵਾਨ ਸ੍ਰੀਚੰਦ ਜੀ ਆਯੂਰਵੈਦਿਕ ਤੇ ਯੂਨਾਨੀ ਦਵਾਖਾਨਾ ਵਲੋਂ ਬਿਲਗਾ ਵਿਖੇ ਇੱਕ ਆਯੂਰਵੈਦਿਕ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਤੱਪ ਅਸਥਾਨ ਡੇਰਾ ਬਾਬਾ ਸ੍ਰੀ ਚੰਦ ਬਿਲਗਾ ਦੇ ਮੌਜੂਦਾ ਮੁਖੀ ਉਪਵੈਦ ਸ੍ਰੀਮਾਨ ਸੰਤ ਸੁਖਦੇਵ ਸਿੰਘ ਡੀ-ਫਾਰਮੇਸੀ ਨੇ ਦੱਸਿਆ ਕਿ ਇਹ ਕੈਂਪ ਬਿਲਗਾ ਵਿਖੇ ਲਗਾਇਆ ਜਾਵੇਗਾ।
ਬਿਲਗਾ, 22 ਅਕਤੂਬਰ (ਤਜਿੰਦਰ ਕੁਮਾਰ )-ਭਗਵਾਨ ਸ੍ਰੀਚੰਦ ਜੀ ਆਯੂਰਵੈਦਿਕ ਤੇ ਯੂਨਾਨੀ ਦਵਾਖਾਨਾ ਵਲੋਂ ਬਿਲਗਾ ਵਿਖੇ ਇੱਕ ਆਯੂਰਵੈਦਿਕ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਤੱਪ ਅਸਥਾਨ ਡੇਰਾ ਬਾਬਾ ਸ੍ਰੀ ਚੰਦ ਬਿਲਗਾ ਦੇ ਮੌਜੂਦਾ ਮੁਖੀ ਉਪਵੈਦ ਸ੍ਰੀਮਾਨ ਸੰਤ ਸੁਖਦੇਵ ਸਿੰਘ ਡੀ-ਫਾਰਮੇਸੀ ਨੇ ਦੱਸਿਆ ਕਿ ਇਹ ਕੈਂਪ ਬਿਲਗਾ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਦੀ ਆਰੰਭਤਾ 25 ਅਕਤੂਬਰ ਦਿਨ ਐਤਵਾਰ ਸ਼ਾਮ 4 ਵਜੇ ਹੋਵੇਗੀ, ਜੋ ਕਿ ਪੂਰੀ ਰਾਤ ਤੋਂ ਬਾਅਦ 26 ਅਕਤੂਬਰ ਸੋਮਵਾਰ ਸਵੇਰੇ 4 ਵਜੇ ਤੱਕ ਨਿਰੰਤਰ ਜਾਰੀ ਰਹੇਗਾ। ਕੈਂਪ ਦੌਰਾਨ ਮਰੀਜ਼ਾਂ ਦਾ ਇਲਾਜ ਆਯੁਰਵੈਦਿਕ ਅਤੇ ਯੂਨਾਨੀ ਵਿਧੀ ਨਾਲ ਕੀਤਾ ਜਾਵੇਗਾ, ਜਿਸ ਵਿੱਚ ਮੁੱਖ ਤੌਰ ’ਤੇ ਸਾਹ ਚੜ੍ਹਨਾ, ਦਮਾਂ, ਪੁਰਾਣੀ ਖਾਂਸੀ, ਛਿੱਕਾਂ, ਨਜ਼ਲਾ, ਅੱਖਾਂ ਦੀਆਂ ਸਮੱਸਿਆਵਾਂ, ਮਾਈਗ੍ਰੇਨ, ਸਿਰ ਦਰਦ, ਥਰੈਪੀ ਅਤੇ ਸਰੀਰਕ ਦਰਦਾਂ ਦਾ ਮੁਕੰਮਲ ਇਲਾਜ ਕੀਤਾ ਜਾਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ।