22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦਰਜਨਾਂ ਨੌਜਵਾਨਾਂ ਨੇ ਫੜਿਆ ਭਾਜਪਾ ਦਾ ‘ਕਮਲ’

ਜਲੰਧਰ, 21 ਅਕਤੂਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿਕੀ ਦੀ ਪ੍ਰਧਾਨਗੀ ਅਤੇ ਭਾਜਪਾ ਆਗੂ ਆਰਤੀ ਰਾਜਪੂਤ ਦੀ ਅਗਵਾਈ ਹੇਠ ਸਥਾਨਕ ਭਾਜਪਾ ਦਫ਼ਤਰ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦਰਜਨਾਂ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜਿਆ। ਇਸ ਮੌਕੇ ਪਾਰਟੀ ਅਹੁਦੇਦਾਰਾਂ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸੰਗਠਨ ’ਚ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ।

Ad Position 21
No active advertisement
ਅਜੀਤ ਡੈਸਕ 22-10-2026
ਜਲੰਧਰ, 21 ਅਕਤੂਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿਕੀ ਦੀ ਪ੍ਰਧਾਨਗੀ ਅਤੇ ਭਾਜਪਾ ਆਗੂ ਆਰਤੀ ਰਾਜਪੂਤ ਦੀ ਅਗਵਾਈ ਹੇਠ ਸਥਾਨਕ ਭਾਜਪਾ ਦਫ਼ਤਰ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦਰਜਨਾਂ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜਿਆ। ਇਸ ਮੌਕੇ ਪਾਰਟੀ ਅਹੁਦੇਦਾਰਾਂ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸੰਗਠਨ ’ਚ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕਪੂਰ, ਦਵਿੰਦਰ ਭਾਰਦਵਾਜ, ਮਨੀਸ਼ ਵਿਜ, ਰਿਸ਼ਭ ਬਹਿਲ, ਦਿਨੇਸ਼ ਮਹਿੰਦਰੂ, ਤਰੁਣ ਛਾਬੜਾ, ਮੁਨੀਸ਼ ਬਲ, ਅਨੁਜ ਸ਼ਾਰਦਾ, ਗੋਪਾਲ ਕਿਸ਼ਨ ਸੋਨੀ, ਰਾਘਵ ਜੋਤੀ, ਮਨਹਰ ਪਸ਼ਾਨ ਅਤੇ ਸ਼ਾਮ ਸ਼ਰਮਾ ਸਮੇਤ ਹੋਰ ਭਾਜਪਾ ਅਹੁਦੇਦਾਰ ਮੌਜੂਦ ਸਨ। ਅਸ਼ੋਕ ਸਰੀਨ ਹਿਕੀ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਨਸ਼ਿਆਂ, ਬੇਰੁਜ਼ਗਾਰੀ ਅਤੇ ਅਸੁਰੱਖਿਅਤ ਮਾਹੌਲ ਵਰਗੀਆਂ ਗੰਭੀਰ ਚੁਣੌਤੀਆਂ ਤੋਂ ਮੁਕਤੀ ਚਾਹੁੰਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਨੂੰ ਲੈ ਕੇ ਉਠਾਈ ਗਈ ਆਵਾਜ਼ ਨੇ ਨੌਜਵਾਨਾਂ ਵਿਚ ਇਸ ਮੁੱਦੇ ’ਤੇ ਨਵੀਂ ਚਰਚਾ ਅਤੇ ਉਮੀਦ ਪੈਦਾ ਕੀਤੀ ਹੈ। ਅੱਜ ਭਾਜਪਾ ਦਫ਼ਤਰ ਵਿਖੇ ਅਸ਼ਵਨੀ ਕੁਮਾਰ, ਵਰਿੰਦਰ ਅੰਗੁਰਾਲ, ਅਨਿਲ ਬਜਾਜ, ਦਿਨੇਸ਼ ਮਹਿਤਾ, ਅਮਿਤ ਸ਼ਰਮਾ, ਆਯੂਸ਼ ਤਿਵਾੜੀ, ਪੰਕਜ ਚੋਟਾਲਾ, ਅਮਿਤ ਸ਼ਰਮਾ, ਮੁਨੀਸ਼ ਸਹਿਜਪਾਲ, ਵਿਸ਼ਾਲ ਚੋਪੜਾ, ਪੰਕਜ ਚਾਵਲਾ, ਪ੍ਰੇਮ, ਮਨੋਜ ਦੁੱਗਲ, ਮਿਲਨ, ਸ਼ੁਭਮ, ਅਰੁਣ, ਲਵ, ਅਰਜੁਨ ਵਰਮਾ, ਰਾਹੁਲ ਚੋਪੜਾ, ਗੋਲਡੀ, ਦੇਸਰਾਜ, ਬੌਬੀ, ਸਾਜਨ, ਆਰਤੀ ਕਪੂਰ ਤੇ ਹੋਰਾਂ ਨੇ ਮੈਂਬਰਸ਼ਿਪ ਹਾਸਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਹਾਕੀ ਮੁਕਾਬਲਿਆਂ ਲਈ ਨਿਗਮ ਅਫਸਰਾਂ ਦੀਆਂ ਡਿਊਟੀਆਂ ਲਗਾਉਣ ’ਤੇ ਕੀਤਾ ਇਤਰਾਜ਼ ਲੋਕਾਂ ਦੀਆਂ ਸਮੱਸਿਆਵਾਂ ’ਚ ਹੋਵੇਗਾ ਵਾ... ਅਗਲੀ ਖ਼ਬਰ ਸੁਖਜਿੰਦਰ ਸਿੰਘ ਖੈਹਿਰਾ ‘ਮੁੜ’ ਲੋਹੀਆਂ ਦੇ ਥਾਣਾ ਮੁਖੀ ਨਿਯੁਕਤ
Ad Position 24