22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਿਜਲੀ ਕਰਮਚਾਰੀਆਂ ਦੀ ਹੜਤਾਲ ਸਪਲਾਈ ਬਹਾਲ ਰੱਖਣ ਲਈ ਅਧਿਕਾਰੀਆਂ ਨੇ ਸੰਭਾਲਿਆ ਮੋਰਚਾ

ਜਲੰਧਰ 21 ਅਕਤੂਬਰ (ਸ਼ਿਵ )-ਆਪਣੀਆਂ ਮੰਗਾਂ ਦੇ ਹੱਕ ’ਚ ਪਾਵਰਕਾਮ ਅਤੇ ਟ੍ਰਾਂਸਕੋ ਦੀਆਂ ਕਈ ਵੱਖ-ਵੱਖ ਕਰਮਚਾਰੀ ਯੂਨੀਅਨਾਂ ਮੰਗਲਵਾਰ ਅੱਧੀ ਰਾਤ ਤੋਂ ਦੋ ਰੋਜ਼ਾ ਹੜਤਾਲ ਦੇ ਤਹਿਤ ਕੰਮ ਬੰਦ ਕਰਕੇ ਚਲੀਆਂ ਗਈਆਂ ਹਨ। ਕਰਮਚਾਰੀਆਂ ਦੀ ਹੜਤਾਲ ਕਾਰਨ ਪਾਵਰਕਾਮ ਦੀ ਚਿੰਤਾ ਵਧ ਗਈ ਹੈ ਤੇ ਕਿਉਂਕਿ ਤਿਉਹਾਰੀ ਸੀਜ਼ਨ ਕਾਰਨ ਪਾਵਰਕਾਮ ਨੂੰ ਬਿਜਲੀ ਬੰਦ ਹੋਣ ’ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 22-10-2026

ਜਲੰਧਰ 21 ਅਕਤੂਬਰ (ਸ਼ਿਵ )-ਆਪਣੀਆਂ ਮੰਗਾਂ ਦੇ ਹੱਕ ’ਚ ਪਾਵਰਕਾਮ ਅਤੇ ਟ੍ਰਾਂਸਕੋ ਦੀਆਂ ਕਈ ਵੱਖ-ਵੱਖ ਕਰਮਚਾਰੀ ਯੂਨੀਅਨਾਂ ਮੰਗਲਵਾਰ ਅੱਧੀ ਰਾਤ ਤੋਂ ਦੋ ਰੋਜ਼ਾ ਹੜਤਾਲ ਦੇ ਤਹਿਤ ਕੰਮ ਬੰਦ ਕਰਕੇ ਚਲੀਆਂ ਗਈਆਂ ਹਨ। ਕਰਮਚਾਰੀਆਂ ਦੀ ਹੜਤਾਲ ਕਾਰਨ ਪਾਵਰਕਾਮ ਦੀ ਚਿੰਤਾ ਵਧ ਗਈ ਹੈ ਤੇ ਕਿਉਂਕਿ ਤਿਉਹਾਰੀ ਸੀਜ਼ਨ ਕਾਰਨ ਪਾਵਰਕਾਮ ਨੂੰ ਬਿਜਲੀ ਬੰਦ ਹੋਣ ’ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਜਲੀ ਸ਼ਿਕਾਇਤ ਕੇਂਦਰ ਦੇ ਮੁਲਾਜ਼ਮ ਵੀ ਕੰਮ ਬੰਦ ਕਰ ਗਏ ਹਨ। ਕਰਮਚਾਰੀ ਜਥੇਬੰਦੀਆਂ ਵਲੋਂ ਪੱਕਾ ਕਰਨ ਤੋਂ ਇਲਾਵਾ ਤਨਖਾਹਾਂ ’ਚ ਵਾਧਾ ਕਰਨ ਦੀ ਮੰਗ ਸ਼ਾਮਿਲ ਹੈ। ਕਰਮਚਾਰੀ ਯੂਨੀਅਨਾਂ ਵਲੋਂ ਹੜਤਾਲ ਦੇ ਐਲਾਨ ਤੋਂ ਬਾਅਦ ਬਿਜਲੀ ਵਿਭਾਗ ’ਚ ਹਲਚਲ ਤੇਜ਼ ਹੋ ਗਈ ਹੈ। ਹੜਤਾਲ ਦੇ ਮੱਦੇਨਜ਼ਰ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਪਾਵਰਕਾਮ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜਿਨ੍ਹਾਂ ’ਚ ਸਾਰੇ ਵੱਡੇ ਅਫ਼ਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਹੜਤਾਲ ਕਾਰਨ ਬਿਜਲੀ ਸੇਵਾਵਾਂ ਪ੍ਰਭਾਵਿਤ ਨਾ ਹੋਣ, ਇਸ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਸੀਨੀਅਰ ਅਫ਼ਸਰਾਂ ਨੇ ਸਬੰਧਤ ਸਟੇਸ਼ਨਾਂ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਪਾਵਰਕਾਮ ਦੇ ਉੱਤਰੀ ਜ਼ੋਨ ਦੇ ਉਪ ਮੁੱਖ ਇੰਜ. ਗੁਲਸ਼ਨ ਚੁਟਾਨੀ ਨੇ ਕਿਹਾ ਕਿ ਜਿਹੜੇ ਕਰਮਚਾਰੀਆਂ ਵਲੋਂ ਕੰਮ ਬੰਦ ਕੀਤਾ ਗਿਆ ਹੈ। ਉਨ੍ਹਾਂ  ਦੀ ਜਗ੍ਹਾ ਅਫ਼ਸਰਾਂ ਦੀ ਤਾਇਨਾਤੀ ਕੀਤੀ ਗਈ ਹੈ। ਚੇਤੇ ਰਹੇ ਹੜਤਾਲ ’ਤੇ ਗਏ ਕਰਮਚਾਰੀ ਮੰਗਲਵਾਰ ਰਾਤ ਨੂੰ ਚਲੇ ਗਏ ਸਨ ਤਾਂ ਉਨ੍ਹਾਂ ਵਲੋਂ ਵੀਰਵਾਰ ਰਾਤ ਤੱਕ ਕੰਮ ਬੰਦ ਰਹੇਗਾ। ਸਬ-ਸਟੇਸ਼ਨਾਂ ’ਤੇ ਬਿਜਲੀ ਕਰਮਚਾਰੀ ਸ਼ਿਫਟਾਂ ਵਿਚ ਡਿਊਟੀਆਂ ਦੇ ਰਹੇ ਹਨ। ਚੇਤੇ ਰਹੇ ਕਿ ਕੁਝ ਸਮਾਂ ਪਹਿਲਾਂ ਵੀ ਕਈ ਬਿਜਲੀ ਕਰਮਚਾਰੀ ਜਥੇਬੰਦੀਆਂ ਹੜਤਾਲ ’ਤੇ ਚਲੀਆਂ ਗਈਆਂ ਸੀ ਤਾਂ ਉਸ ਵੇਲੇ ਵੀ ਸਬ-ਸਟੇਸ਼ਨਾਂ ’ਤੇ ਅਫ਼ਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸੀ।

 

Ad Position 22
No active advertisement
ਪਿਛਲੀ ਖ਼ਬਰ ਨਿਗਮ ਨੇ ਸੰਭਾਲੀ ਜਲੰਧਰ ਹਾਈਵੇ ਦੇ ਸਰਵਿਸ ਰੋਡ ਦੀ ਕਮਾਨ ਅਗਲੀ ਖ਼ਬਰ ਹੈਰੋਇਨ ਸਮੇਤ 1 ਵਿਅਕਤੀ ਕਾਬੂ
Ad Position 24