ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਇਆ ਦੋਸਤਾਨਾ ਕ੍ਰਿਕਟ ਮੁਕਾਬਲਾ
ਨਕੋਦਰ, 18 ਅਕਤੂਬਰ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਵਿਖੇ ਸਕੂਲ ਦੀ ਟੀਮ ਕੈਂਬਰਿਜ-11 ਅਤੇ ਵਿਦਿਆਰਥੀਆਂ ਦੇ ਪਿਤਾ ਸਾਹਿਬਾਨ ਦੀ ਟੀਮ ਨਕੋਦਰ ਟਾਈਗਰਜ਼ ਵਿਚਕਾਰ ਇੱਕ ਦਿਲਚਸਪ ਦੋਸਤਾਨਾ ਕ੍ਰਿਕਟ ਮੈਚ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਕੈਂਬਰਿਜ ਟਾਈਗਰਜ਼ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਮੈਦਾਨ ਆਪਣੇ ਨਾਮ ਕੀਤਾ।
ਨਕੋਦਰ, 18 ਅਕਤੂਬਰ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਵਿਖੇ ਸਕੂਲ ਦੀ ਟੀਮ ਕੈਂਬਰਿਜ-11 ਅਤੇ ਵਿਦਿਆਰਥੀਆਂ ਦੇ ਪਿਤਾ ਸਾਹਿਬਾਨ ਦੀ ਟੀਮ ਨਕੋਦਰ ਟਾਈਗਰਜ਼ ਵਿਚਕਾਰ ਇੱਕ ਦਿਲਚਸਪ ਦੋਸਤਾਨਾ ਕ੍ਰਿਕਟ ਮੈਚ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਕੈਂਬਰਿਜ ਟਾਈਗਰਜ਼ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਮੈਦਾਨ ਆਪਣੇ ਨਾਮ ਕੀਤਾ। ਇਸ ਖੇਡ ਮੁਕਾਬਲੇ ਦਾ ਮੁੱਖ ਉਦੇਸ਼ ਮਾਪਿਆਂ ਅਤੇ ਸਕੂਲ ਵਿਚਕਾਰ ਆਪਸੀ ਸਾਂਝ ਨੂੰ ਮਜ਼ਬੂਤ ਕਰਨਾ, ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਸਿਹਤਮੰਦ ਜੀਵਨ-ਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੈਚ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਿਤਾ ਸਾਹਿਬਾਨ ਨੂੰ ਇਕੱਠੇ ਹੋ ਕੇ ਖੇਡਾਂ ਦਾ ਆਨੰਦ ਮਾਣਨ ਅਤੇ ਸਕੂਲ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ। ਇਸ ਜਿੱਤ ਨੇ ਨਕੋਦਰ ਟਾਈਗਰਜ਼ ਦੀ ਟੀਮ ਦੇ ਉਤਸ਼ਾਹ ਨੂੰ ਹੋਰ ਵਧਾਇਆ । ਸਕੂਲ ਪ੍ਰਬੰਧਕਾਂ ਵੱਲੋਂ ਦੋਵਾਂ ਟੀਮਾਂ ਦੇ ਖਿਡਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਕਰਵਾਏ ਕ੍ਰਿਕਟ ਮੈਚ ਦੌਰਾਨ ਨਵੇਂ ਸੈਸ਼ਨ ਲਈ ਦਾਖ਼ਲੇ ਖੁੱਲ੍ਹਣ ਦਾ ਐਲਾਨ ਵੀ ਕੀਤਾ ਗਿਆ। ਸਕੂਲ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਾਖ਼ਲੇ ਕਰਵਾਉਣ ਲਈ ਸੱਦਾ ਦਿੱਤਾ ਗਿਆ। ਇਹ ਦੋਸਤਾਨਾ ਕ੍ਰਿਕਟ ਮੈਚ ਖੁਸ਼ੀ, ਉਤਸ਼ਾਹ ਅਤੇ ਯਾਦਗਾਰੀ ਪਲਾਂ ਨਾਲ ਭਰਪੂਰ ਰਿਹਾ।