ਦੀਪਕ ਸੂਦ ਨੂੰ ਆਮ ਆਦਮੀ ਪਾਰਟੀ ਨੇ ਸੌਂਪੀ ਸਟੇਟ ਜੁਆਇੰਟ ਸੈਕਟਰੀ ਦੀ ਜ਼ਿੰਮੇਵਾਰੀ
ਮਹਿਤਪੁਰ, 17 ਅਕਤੂਬਰ (ਲਖਵਿੰਦਰ ਸਿੰਘ)-ਭਗਵੰਤ ਮਾਨ ਸਰਕਾਰ ਵਲੋਂ ਹਲਕਾ ਸ਼ਾਹਕੋਟ ਤੋਂ ਸੀਨੀਅਰ ਆਗੂ ਦੀਪਕ ਸੂਦ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਟੇਟ ਜੁਆਇੰਟ ਸੈਕਟਰੀ ਲਗਾ ਦਿੱਤਾ ਗਿਆ ਹੈ। ਜਿਸ ਕਰਕੇ ਇਲਾਕੇ ਦੇ ਵਰਕਰਾਂ ’ਚ ਖੁਸ਼ੀ ਦੀ ਲਹਿਰ ਹੈ ।
ਮਹਿਤਪੁਰ, 17 ਅਕਤੂਬਰ (ਲਖਵਿੰਦਰ ਸਿੰਘ)-ਭਗਵੰਤ ਮਾਨ ਸਰਕਾਰ ਵਲੋਂ ਹਲਕਾ ਸ਼ਾਹਕੋਟ ਤੋਂ ਸੀਨੀਅਰ ਆਗੂ ਦੀਪਕ ਸੂਦ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਟੇਟ ਜੁਆਇੰਟ ਸੈਕਟਰੀ ਲਗਾ ਦਿੱਤਾ ਗਿਆ ਹੈ। ਜਿਸ ਕਰਕੇ ਇਲਾਕੇ ਦੇ ਵਰਕਰਾਂ ’ਚ ਖੁਸ਼ੀ ਦੀ ਲਹਿਰ ਹੈ । ਵਰਕਰਾਂ ਵਲੋਂ ਦੀਪਕ ਸੂਦ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਾਂ ਦਿੱਤੀਆਂ ਗਈਆਂ । ਇਸ ਮੌਕੇ ਦੀਪਕ ਸੂਦ ਨੇ ਕਿਹਾ ਕਿ ਮੈਂ ਪਾਰਟੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਤੇ ਹਲਕਾ ਸ਼ਾਹਕੋਟ ਬਲਵੀਰ ਸਿੰਘ ਪਾਲਾ ਜਲਾਲਪੁਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨਾਂ ਨੇ ਮੇਰੇ ਤੇ ਯਕੀਨ ਕਰਕੇ ਮੈਨੂੰ ਇਹ ਮਾਣ ਬਖਸ਼ਿਆ ਤੇ ਮੈਂ ਪਾਰਟੀ ਨੂੰ ਯਕੀਨ ਦਵਾਉਂਦਾ ਹਾਂ ਕਿ ਮੈਂ ਇਹ ਦਿੱਤੀ ਗਈ ਸੇਵਾ ਨੂੰ ਬਹੁਤ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਵਾਂਗਾ । ਇਸ ਮੌਕੇ ਬਬਲੀ ਭਾਟੀਆ ਸ਼ਹਿਰੀ ਮਹਿਲਾ ਵਿੰਗ ਪ੍ਰਧਾਨ, ਸੁਰਜੀਤ ਸਿੰਘ ਮਾਨ, ਦਵਿੰਦਰ ਸੱਬਰਵਾਲ, ਵਿਸ਼ਾਲ, ਡਾ: ਸੋਮਨਾਥ, ਦਲਜੀਤ ਸਿੰਘ ਬਾਜਵਾ, ਬਲਵੀਰ ਸਿੰਘ ਪੰਜਾਬ, ਸਾਹਿਬ ਬਾਜਵਾ ਰਾਣਾ ਮੱਟੂ, ਨਿਰਮਲ ਸਿੰਘ ਹਰੀਪੁਰ, ਬਲਵੀਰ ਮਹੇੜੂ, ਮਹਾਵੀਰ ਨਿੱਕੂ, ਪਰਮਿੰਦਰ ਰੱਤੂ ਆਦਿ ਹਾਜ਼ਰ ਸਨ ।