15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੀ.ਟੀ. ਗਰੁੱਪ ਵਿਖੇ ਇੰਟਰ-ਕਾਲਜ ਫੈਸ਼ਨ ਸ਼ੋਅ ਨੇ ਬਿਖੇਰੇ ‘ਸ਼ਾਹੀ’ ਰੰਗ

ਜਲੰਧਰ, 14 ਅਕਤੂਬਰ (ਜਸਪਾਲ ਸਿੰਘ)-ਸੀ. ਟੀ.

Ad Position 21
No active advertisement
ਅਜੀਤ ਡੈਸਕ 15-10-2026
ਜਲੰਧਰ, 14 ਅਕਤੂਬਰ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ ਵਿਖੇ ‘ਨਵਿਆ ਕ੍ਰਿਤੀ-ਇੰਟਰ-ਕਾਲਜ ਫੈਸ਼ਨ ਸ਼ੋਅ 2026’ ਦਾ ਆਯੋਜਨ ‘ਵਿਰਾਸਤ – ਦ ਥ੍ਰੈਡਜ਼ ਆਫ਼ ਰੌਇਲਟੀ’ ਥੀਮ ਅਧੀਨ ਕੀਤਾ ਗਿਆ। ਇਸ ਸ਼ਾਨਦਾਰ ਸਮਾਗਮ ਦੌਰਾਨ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਸਿਰਜਣਾਤਮਕ ਸੋਚ ਅਤੇ ਫੈਸ਼ਨ ਡਿਜ਼ਾਈਨਿੰਗ ਦੇ ਹੁਨਰ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ), ਐਸਬੀਬੀਐਸ ਯੂਨੀਵਰਸਿਟੀ, ਸੀਟੀ ਯੂਨੀਵਰਸਿਟੀ, ਮੁਲਤਾਨੀ ਮੱਲ ਮੋਦੀ ਕਾਲਜ, ਆਨੰਦ ਕਾਲਜ, ਐਚਐਮਵੀ ਕਾਲਜ ਅਤੇ ਸੀਟੀ ਆਈਐਚਐਮ, ਸ਼ਾਹਪੁਰ ਸਮੇਤ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਸੀਟੀ ਗਰੁੱਪ ਦੀ ਕੋ-ਚੇਅਰਪਰਸਨ ਪਰਮਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਜੁਆਇੰਟ ਮੈਨੇਜਿੰਗ ਡਾਇਰੈਕਟਰ ਸੁਸ਼੍ਰੀ ਤਨਿਕਾ ਚੰਨੀ ਅਤੇ ਕੈਂਪਸ ਡਾਇਰੈਕਟਰ ਡਾ. ਜੇ. ਸੀ. ਸੇਠੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮੁਕਾਬਲੇ ਦੇ ਜੱਜਾਂ ਵਿੱਚ ਅੰਤਰਰਾਸ਼ਟਰੀ ਫੈਸ਼ਨ ਕੰਸਲਟੈਂਟ ਅਤੇ ਸੈਲੀਬ੍ਰਿਟੀ ਸਟਾਈਲਿਸਟ ਸੁਸ਼੍ਰੀ ਸ਼ੈਲਜਾ ਸ਼ਰਮਾ, ਹਾਊਸ ਆਫ਼ ਨਿਖਿਲ ਦੇ ਡਿਜ਼ਾਈਨਰ ਸ਼੍ਰੀ ਨਿਖਿਲ ਬਾਸਨ ਅਤੇ ਡਿਜ਼ਾਈਨਰ ਰਿਵੇਂਦਰ ਸਿੰਘ ਸ਼ਾਮਲ ਸਨ। ਵਿਦਿਆਰਥੀਆਂ ਨੇ ਨਵੇਂ ਸਿਲੂਏਟਸ, ਪ੍ਰਯੋਗਾਤਮਕ ਫੈਬਰਿਕਸ, ਕਲਾਤਮਕ ਡ੍ਰੇਪਿੰਗ ਅਤੇ ਆਕਰਸ਼ਕ ਰੰਗ-ਸੰਯੋਜਨਾਂ ਰਾਹੀਂ ਰਵਾਇਤੀ ਸ਼ਾਹੀ ਵਿਰਾਸਤ ਨੂੰ ਆਧੁਨਿਕ ਫੈਸ਼ਨ ਨਾਲ ਬਾਖੂਬੀ ਜੋੜਿਆ। ਇਸ ਦੇ ਨਾਲ ਹੀ ਵਾਤਾਵਰਣ ਪ੍ਰਤੀ ਜਾਗਰੂ ਕਤਾ ਅਤੇ ਟਿਕਾਊ ਫੈਸ਼ਨ ਦੀ ਸੋਚ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਗਿਆ। ਮੁਕਾਬਲੇ ਦੇ ਨਤੀਜਿਆਂ ਅਨੁਸਾਰ, ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸ਼ਾਹਪੁਰ, ਜਲੰਧਰ ਦੀ ਟੀਮ 7- ਆਰਕਿਡ ਨੇ ਪਹਿਲਾ ਸਥਾਨ ਹਾਸਲ ਕੀਤਾ। ਸੀਟੀ ਯੂਨੀਵਰਸਿਟੀ, ਲੁਧਿਆਣਾ ਦੀ ਟੀਮ 6 -ਸਨਫਲਾਵਰ ਨੇ ਦੂਜਾ, ਜਦਕਿ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਟੀਮ 3 – ਟਿਊਲਿਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭੂਰ ਮੰਡੀ ਵਿਖੇ 58ਵੇਂ ਜਾਗਰਣ ’ਚ ਸਾਬਕਾ ਵਿਧਾਇਕ ਮੱਕੜ ਨੇ ਲਵਾਈ ਹਾਜ਼ਰੀ ਅਗਲੀ ਖ਼ਬਰ ਫੁਲਕਾਰੀ ਵੁਮੈਨ ਆਫ਼ ਜਲੰਧਰ ਵਲੋਂ ‘ਸਖੀ ਸੰਗ ਰਾਸ’ ਡਾਂਡੀਆ ਸਮਾਗਮ ਕਰਵਾਇਆ
Ad Position 24