15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਫੁਲਕਾਰੀ ਵੁਮੈਨ ਆਫ਼ ਜਲੰਧਰ ਵਲੋਂ ‘ਸਖੀ ਸੰਗ ਰਾਸ’ ਡਾਂਡੀਆ ਸਮਾਗਮ ਕਰਵਾਇਆ

ਜਲੰਧਰ, 14 ਅਕਤੂਬਰ (ਜਸਪਾਲ ਸਿੰਘ)-ਫੁਲਕਾਰੀ ਵੁਮੈਨ ਆਫ਼ ਜਲੰਧਰ ਵਲੋਂ ਤਿਉਹਾਰਾਂ ਦੀਆਂ ਖ਼ੁਸ਼ੀਆਂ ਨੂੰ ਸਾਂਝਾ ਕਰਨ ਅਤੇ ਭਾਰਤੀ ਸੱਭਿਆਚਾਰਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜ਼ੋਕਾ ਲਾਅਨਜ਼ ਵਿਖੇ ‘ਸਖੀ ਸੰਗ ਰਾਸ’ ਡਾਂਡੀਆ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੀਆਂ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਡਾਂਡੀਆ ਨਾਚ ਰਾਹੀਂ ਤਿਉਹਾਰੀ ਮਾਹੌਲ ਨੂੰ ਰੰਗੀਨ ਬਣਾਇਆ।

Ad Position 21
No active advertisement
ਅਜੀਤ ਡੈਸਕ 15-10-2026
ਜਲੰਧਰ, 14 ਅਕਤੂਬਰ (ਜਸਪਾਲ ਸਿੰਘ)-ਫੁਲਕਾਰੀ ਵੁਮੈਨ ਆਫ਼ ਜਲੰਧਰ ਵਲੋਂ ਤਿਉਹਾਰਾਂ ਦੀਆਂ ਖ਼ੁਸ਼ੀਆਂ ਨੂੰ ਸਾਂਝਾ ਕਰਨ ਅਤੇ ਭਾਰਤੀ ਸੱਭਿਆਚਾਰਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਜ਼ੋਕਾ ਲਾਅਨਜ਼ ਵਿਖੇ ‘ਸਖੀ ਸੰਗ ਰਾਸ’ ਡਾਂਡੀਆ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੀਆਂ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਡਾਂਡੀਆ ਨਾਚ ਰਾਹੀਂ ਤਿਉਹਾਰੀ ਮਾਹੌਲ ਨੂੰ ਰੰਗੀਨ ਬਣਾਇਆ। ਸਮਾਗਮ ਦੌਰਾਨ ਸੰਗੀਤ, ਨਾਚ ਅਤੇ ਆਪਸੀ ਸਾਂਝ ਦਾ ਸੁੰਦਰ ਸੁਮੇਲ ਦੇਖਣ ਨੂੰ ਮਿਲਿਆ। ਡਾਂਡੀਆ ਦੀਆਂ ਪੇਚੀਦਾ ਚਾਲਾਂ ਸਿੱਖਣ ਲਈ ਸਟੂਡੀਓ ‘ਅੰਤਰਾ’ ਦੀਆਂ ਨਿਧੀ ਮਿੱਤਲ ਅਤੇ ਅਦਿਤੀ ਮਿੱਤਲ ਵੱਲੋਂ ਵਿਸ਼ੇਸ਼ ਕੋਰੀਓਗ੍ਰਾਫੀ ਸਹਿਯੋਗ ਦਿੱਤਾ ਗਿਆ, ਜਿਸ ਨਾਲ ਮੈਂਬਰਾਂ ਨੂੰ ਸਮਾਗਮ ਤੋਂ ਪਹਿਲਾਂ ਡਾਂਡੀਆ ਦੇ ਕਦਮਾਂ ਦੀ ਸਿਖਲਾਈ ਦਿੱਤੀ ਗਈ। ਇਸ ਗਤੀਵਿਧੀ ਦਾ ਪ੍ਰਬੰਧ ਅੰਸ਼ੂ ਖਰਬੰਦਾ ਅਤੇ ਨੀਰਜਾ ਮੇਅਰ ਵੱਲੋਂ ਕੀਤਾ ਗਿਆ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ‘ਹੈਪੀਨੈੱਸ ਬਾਜ਼ਾਰ’ ਰਿਹਾ, ਜਿਸ ਦਾ ਉਦੇਸ਼ ਸਥਾਨਕ ਵਿਕਰੇਤਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਭਾਈਚਾਰਕ ਪੱਧਰ ’ਤੇ ਉੱਦਮਸ਼ੀਲਤਾ ਨੂੰ ਹੁਲਾਰਾ ਦੇਣਾ ਸੀ। ਬਾਜ਼ਾਰ ਵਿੱਚ ਚੂੜੀਆਂ, ਬਿੰਦੀਆਂ, ਦੀਵੇ ਅਤੇ ਹੋਰ ਰਵਾਇਤੀ ਸਜਾਵਟੀ ਵਸਤਾਂ ਦੇ ਸਟਾਲ ਲਗਾਏ ਗਏ। ਇਸ ਤੋਂ ਇਲਾਵਾ ਟੈਟੂ ਅਤੇ ਮਹਿੰਦੀ ਕਲਾਕਾਰਾਂ ਨੇ ਵੀ ਆਪਣੀਆਂ ਸੇਵਾਵਾਂ ਰਾਹੀਂ ਸਮਾਗਮ ਦੀ ਰੌਣਕ ਵਧਾਈ। ਇਸ ਮੌਕੇ ਫੁਲਕਾਰੀ ਦੀ ਪ੍ਰਬੰਧਕੀ ਕਮੇਟੀ ਦੀ ਚੇਅਰਪਰਸਨ ਮੋਨਲ ਕਲਸੀ, ਵਾਈਸ ਚੇਅਰ ਡਾ. ਰਿੰਕੂ ਅਗਰਵਾਲ, ਸਕੱਤਰ ਕਾਵੇਰੀ ਕਲਸੀ ਅਤੇ ਮਨਿੰਦਰ ਭਾਈਜ਼ਾਦਾ, ਖ਼ਜ਼ਾਨਚੀ ਮਿੰਨੀ ਚੁੱਘ ਅਤੇ ਦੀਪਾਲੀ ਗੁਪਤਾ ਅਤੇ ਸੋਸ਼ਲ ਮੀਡੀਆ ਤੇ ਜਨ ਸੰਪਰਕ ਮੁਖੀ ਉਪਮਾ ਜੈਨ ਅਤੇ ਸੀਮਾ ਸੌਂਧੀ ਦੇ ਸਾਂਝੇ ਯਤਨਾਂ ਸਦਕਾ ਸਮਾਗਮ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ।
Ad Position 22
No active advertisement
ਪਿਛਲੀ ਖ਼ਬਰ ਸੀ.ਟੀ. ਗਰੁੱਪ ਵਿਖੇ ਇੰਟਰ-ਕਾਲਜ ਫੈਸ਼ਨ ਸ਼ੋਅ ਨੇ ਬਿਖੇਰੇ ‘ਸ਼ਾਹੀ’ ਰੰਗ ਅਗਲੀ ਖ਼ਬਰ ਮੁੱਖ ਮੰਤਰੀ ਤੋਂ ਜਲੰਧਰ ਕੈਂਟ ਪੈਰੀਫੇਰੀ ਰੋਡ ਦੇ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਨ ਦੀ ਮੰਗ
Ad Position 24