14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜਾਇਦਾਦ ਕਰ ਦੀਆਂ ਦਰਾਂ ਵਧਾਉਣ ਦਾ ਭਾਜਪਾ ਕੌਂਸਲਰਾਂ ਵਲੋਂ ਵਿਰੋਧ ਟੀਟੂ ਦੀ ਅਗਵਾਈ ’ਚ ਨਿਗਮ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਜਲੰਧਰ, 13 ਅਕਤੂਬਰ (ਸ਼ਿਵ)-ਨਗਰ ਨਿਗਮ ਜਲੰਧਰ ਵਲੋਂ ਜਾਇਦਾਦਾਂ ਦੀ ਕੈਟਾਗਰੀ ਬਦਲਣ ਕਾਰਨ ਪ੍ਰਾਪਰਟੀ ਟੈਕਸ ਦੀਆਂ ਦਰਾਂ ਵਿਚ ਹੋਏ ਵਾਧੇ ਦੇ ਮੁੱਦੇ ਨੂੰ ਲੈ ਕੇ ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਹ ਮੰਗ ਪੱਤਰ ਨਗਰ ਨਿਗਮ ਜਲੰਧਰ ਦੇ ਵਾਰਡ ਨੰਬਰ 50 ਤੋਂ ਕੌਂਸਲਰ ਅਤੇ ਵਿਰੋਧੀ ਧਿਰ ਦੇ ਆਗੂ ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਦਿੱਤਾ ਗਿਆ।

Ad Position 21
No active advertisement
ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਮਨਜੀਤ ਸਿੰਘ ਟੀਟੂ, ਤਰਵਿੰਦਰ ਸੋਈ, ਅਮਿਤ ਸਿੰਘ ਸੰਧਾ, ਅਜੇ ਬੱਬਲ, ਕੰਵਰ ਸਰਤਾਜ ਸਿੰਘ, ਅਸ਼ਵਨੀ ਢੰਡ ਤੇ ਹੋਰ। ਤਸਵੀਰ. ਮੁਨੀਸ਼ 14-10-2026
ਜਲੰਧਰ, 13 ਅਕਤੂਬਰ (ਸ਼ਿਵ)-ਨਗਰ ਨਿਗਮ ਜਲੰਧਰ ਵਲੋਂ ਜਾਇਦਾਦਾਂ ਦੀ ਕੈਟਾਗਰੀ ਬਦਲਣ ਕਾਰਨ ਪ੍ਰਾਪਰਟੀ ਟੈਕਸ ਦੀਆਂ ਦਰਾਂ ਵਿਚ ਹੋਏ ਵਾਧੇ ਦੇ ਮੁੱਦੇ ਨੂੰ ਲੈ ਕੇ ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਹ ਮੰਗ ਪੱਤਰ ਨਗਰ ਨਿਗਮ ਜਲੰਧਰ ਦੇ ਵਾਰਡ ਨੰਬਰ 50 ਤੋਂ ਕੌਂਸਲਰ ਅਤੇ ਵਿਰੋਧੀ ਧਿਰ ਦੇ ਆਗੂ ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਮੌਕੇ ਭਾਜਪਾ ਕੌਂਸਲਰਾਂ ਨੇ ਜਾਇਦਾਦਾਂ ਦੀ ਕੈਟਾਗਰੀ ਬਦਲਣ ਅਤੇ ਪ੍ਰਾਪਰਟੀ ਟੈਕਸ ਵਧਾਉਣ ਦੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਮੰਗ ਪੱਤਰ ਰਾਹੀਂ ਮਨਜੀਤ ਸਿੰਘ ਟੀਟੂ ਅਤੇ ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਕਿ ਸ਼ਹਿਰ ਦੀਆਂ ਕਰੀਬ 40 ਫ਼ੀਸਦੀ ਜਾਇਦਾਦਾਂ ਦੀ ਕੈਟਾਗਰੀ ਬਦਲਣ ਕਾਰਨ ਲੋਕਾਂ ਨੂੰ ਵਧੇ ਹੋਏ ਪ੍ਰਾਪਰਟੀ ਟੈਕਸ ਦੇ ਬਿੱਲ ਮਿਲਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਈ ਜਾਇਦਾਦ ਮਾਲਕਾਂ ਨੂੰ ਪਹਿਲਾਂ ਦੇ ਮੁਕਾਬਲੇ ਦੁੱਗਣੇ ਟੈਕਸ ਦੇ ਬਿੱਲ ਮਿਲ ਰਹੇ ਹਨ, ਜਿਸ ਕਾਰਨ ਆਮ ਲੋਕਾਂ ਅਤੇ ਕਾਰੋਬਾਰੀਆਂ ਉੱਤੇ ਵਾਧੂ ਵਿੱਤੀ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੀ ਜਾਂ ਸੀ ਕੈਟਾਗਰੀ ਵਿੱਚ ਸ਼ਾਮਲ ਕਈ ਜਾਇਦਾਦਾਂ ਨੂੰ ਏ ਜਾਂ ਬੀ ਕੈਟਾਗਰੀ ਵਿੱਚ ਤਬਦੀਲ ਕਰਨ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮਹਿੰਗਾਈ ਦੇ ਮੌਜੂਦਾ ਦੌਰ ਵਿੱਚ ਲੋਕਾਂ ਉੱਤੇ ਟੈਕਸ ਦਾ ਵਾਧੂ ਬੋਝ ਪਾਉਣਾ ਉਨ੍ਹਾਂ ਲਈ ਮੁਸ਼ਕਿਲਾਂ ਵਧਾਉਣ ਵਾਲਾ ਹੈ। ਮੰਗ ਪੱਤਰ ਦੇਣ ਵਾਲਿਆਂ ’ਚ ਮਨਜੀਤ ਸਿੰਘ ਟੀਟੂ, ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਆਗੂ, ਅਤੇ ਚੰਦਰਜੀਤ ਕੌਰ ਸੰਧਾ ਉਪ ਆਗੂ ਵਿਰੋਧੀ ਧਿਰ, ਅਸ਼ਵਨੀ ਢੰਡ, ਤਰਵਿੰਦਰ ਸੋਈ, ਅਜੇ ਬੱਬਲ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਲ.ਪੀ.ਯੂ. ਡਿਸਟੈਂਸ ਅਤੇ ਆਨਲਾਈਨ ਮੋਡ ਪ੍ਰੋਗਰਾਮਾਂ ਲਈ ਦਾਖ਼ਲੇ ਜਲਦ ਹੋ ਰਹੇ ਬੰਦ ਅਗਲੀ ਖ਼ਬਰ ਨਾਬਾਲਗਾ ਨਾਲ ਜਬਰ ਜਨਾਹ ਦਾ ਮਾਮਲਾ ਆਇਆ ਸਾਹਮਣੇ...
Ad Position 24