13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਰੇਡੀਓ ਤੇ ਦੂਰਦਰਸ਼ਨ ਨੇ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਸੱਭਿਆਚਾਰਕ ਖੇਤਰ ’ਚ ਅਹਿਮ ਭੂਮਿਕਾ ਨਿਭਾਈ-ਡਾ. ਜੌਹਲ ਦਰਸ਼ਕ ਸਰੋਤਾ ਸੰਘ ਦੇ ਸਾਲਾਨਾ ਸਮਾਗਮ ਦੌਰਾਨ ਰੇਡੀਓ ਤੇ ਦੂਰਦਰਸ਼ਨ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ

ਜਲੰਧਰ, 12 ਅਕਤੂਬਰ (ਐੱਮ. ਐੱਸ.

Ad Position 21
No active advertisement
ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਡਾ. ਓਮ ਗੌਰੀ ਦੱਤ ਸ਼ਰਮਾ, ਡਾ. ਲਖਵਿੰਦਰ ਜੌਹਲ, ਆਗਿਆ ਪਾਲ ਸਿੰਘ ਰੰਧਾਵਾ। 13-10-2026
ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)-ਅਕਾਸ਼ਵਾਣੀ ਅਤੇ ਦੂਰਦਰਸ਼ਨ ਨੇ ਲੰਮੇ ਅਰਸੇ ਤੋਂ ਸੂਚਨਾ, ਗਿਆਨ ਅਤੇ ਮਨੋਰੰਜਨ ਦੇ ਖੇਤਰ ’ਚ ਲੋਕਾਂ ਨਾਲ ਆਪਣੀ ਸਾਂਝ ਬਣਾਈ ਰੱਖਦਿਆਂ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਸੱਭਿਆਚਾਰਕ ਖੇਤਰ ’ਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਮਾਧਿਅਮਾਂ ਨੇ ਲੋਕਾਂ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ’ਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਹ ਵਿਚਾਰ ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੁਸਾਇਟੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਦੂਰਦਰਸ਼ਨ ਅਤੇ ਅਕਾਸ਼ਵਾਣੀ ਨਾਲ ਜੁੜੇ ਸਰੋਤਿਆਂ ਦੀ ਸੰਸਥਾ ‘ਦਰਸ਼ਕ ਸਰੋਤਾ ਸੰਘ’ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ਪ੍ਰਗਟ ਕੀਤੇ। ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ’ਚ ਪ੍ਰਧਾਨ ਗੁਰਮੀਤ ਖ਼ਾਨਪੁਰੀ, ਸ੍ਰਪਰਸਤ ਜਗਦੀਸ਼ਪਾਲ ਮਹਿਤਾ, ਜਨਰਲ ਸਕੱਤਰ ਅਵਤਾਰ ਸਿੰਘ ਬਸੀਆਂ, ਓਮ ਗੌਰੀ ਦੱਤ ਸ਼ਰਮਾ, ਜਸਬੀਰ ਸਿੰਘ, ਐਡਵੋਕੇਟ ਮੋਹਣ ਲਾਲ ਸ਼ੁਸ਼ੋਭਿਤ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ’ਚ ਦੂਰਦਰਸ਼ਨ ਵਲੋਂ ਆਗਿਆਪਾਲ ਸਿੰਘ ਰੰਧਾਵਾ, ਸੋਹਣ ਕੁਮਾਰ, ਪੰਜਾਬ ਰਤਨ ਤੇ ਨੈਸ਼ਨਲ ਐਵਾਰਡੀ ਸੁਰਿੰਦਰ ਸੈਣੀ, ਸਟਾਫ਼ ਐਨਾਊਂਸਰ ਬੀਰ ਇੰਦਰ ਸਿੰਘ, ਪ੍ਰਵੇਸ਼ ਕੁਮਾਰ, ਕਮਲੇਸ਼ ਗੁਲਾਟੀ, ਮੋਨਿਕਾ ਦੱਤਾ ਡੀ. ਡੀ. ਪੀ. ਸ਼ਾਮਿਲ ਹੋਏ। ਇਸ ਮੌਕੇ ਅਕਾਸ਼ਵਾਣੀ ਜਲੰਧਰ ਦੀ ਸੀਨੀਅਰ ਐਨਾਊਂਸਰ ਸੁਖਜੀਤ ਕੌਰ ਅਤੇ ਮੋਨਿਕਾ ਦੱਤ ਨੇ ਅਕਾਸ਼ਵਾਣੀ ਜਲੰਧਰ ਦੇ ਭੈਣਾਂ ਦੇ ਪ੍ਰੋਗਰਾਮ ਦੀ ਸਟੇਜ ਪੇਸ਼ਕਾਰੀ, ਗੁਰੂ ਗੋਬਿੰਦ ਸਿੰਘ ਸਕੂਲ ਨੈਣੋਵਾਲ ਵੈਦ ਦੇ ਬੱਚਿਆਂ ਨੇ ਗੀਤ-ਸੰਗੀਤ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਦੀ ਛਹਿਬਰ ਲਗਾਈ। ਪ੍ਰਸਿੱਧ ਕਲਾਕਾਰ ਬਰੁਣ ਕੌਰ ਮਾਨ ਦੀਆਂ ਬੋਲੀਆਂ ਵਿਚਕਾਰ ਅਕਾਸ਼ਵਾਣੀ ਜਲੰਧਰ ਦੇ ਐਂਕਰਾਂ ਵਲੋਂ ਪੇਸ਼ ਕੀਤੇ ਗਏ ਸਮੂਹਿਕ ਨਾਚ ਨਾਲ ਹਾਲ ਗੂੰਜ ਉੱਠਿਆ। ਇਸ ਦਰਮਿਆਨ ਅਕਾਸ਼ਵਾਣੀ ਜਲੰਧਰ ਦੀਆਂ ਨਾਮਵਰ ਸ਼ਖ਼ਸੀਅਤਾਂ ਸੁਖਜੀਤ, ਮੋਨਿਕਾ ਮਹਿਤਾ, ਪੂਜਾ ਹਾਂਡਾ, ਵਿਕਾਸ ਨੈਬ, ਸੁਖਦੀਪ, ਕਮਲੇਸ਼, ਦੀਪਾਲੀ, ਸੋਨੀਆ ਸੈਣੀ, ਆਸ਼ਾ ਕੱਸ਼ਯਪ, ਸੰਜੀਵ, ਕਮਲਪ੍ਰੀਤ, ਰੁਪਿੰਦਰ, ਪਾਰਸ, ਗਗਨ ਸੌਂਧੀ, ਅਰੁਣ, ਪੂਜਾ ਟੁਹਾਣੀ, ਗਨਿਸ਼ਾ, ਆਸ਼ਾ, ਰਚਨਾ, ਬਰੁਣ ਤੇ ਕਈ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਸੁਖਜੀਤ ਕੌਰ, ਮੋਹਣ ਲਾਲ ਅਤੇ ਅਵਤਾਰ ਸਿੰਘ ਬੱਸੀਆਂ ਨੇ ਨਿਭਾਈ। ਇਸ ਮੌਕੇ ਮੀਤ ਬੱਠਲਾ, ਪ੍ਰੇਮ ਸਿੰਘ ਲੋਹਟ, ਜਗਤਾਰ ਸਿੰਘ ਗਿੱਲ, ਸੋਹਣ ਸਿੰਘ ਲਾਲਕਾ, ਬਲਵਿੰਦਰ ਸਿੰਘ ਸੇਖੋਂ, ਸੁਖਜੀਤ ਖ਼ਾਨਪੁਰੀ, ਗਗਨ ਸੌਂਧੀ, ਗੁਰਵਿੰਦਰ ਸ਼ੇਰਗਿੱਲ, ਪਰਮਜੀਤ ਕੌਰ ਸੈਣੀ, ਬਲਦੇਵ ਸਿੰਘ, ਲੀਲਾ ਸਿੰਘ ਰਾਏ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਰਗ ਦੇ ਭੋਗਾਂ ’ਤੇ ਸਾਦੇ ਲੰਗਰ ਲਗਾਉਣ ਦਾ ਸੁਨੇਹਾ ਦੇ ਰਹੇ ਹਨ ਦਰਸ਼ਨ ਸਿੰਘ ਸੇਠੀ ਪਿਛਲੇ ਲੰਮੇ ਸਮੇਂ ਤੋਂ ਇਕੱਲੇ ਹੀ ਕਰ... ਅਗਲੀ ਖ਼ਬਰ ਪ੍ਰਗਤੀਸ਼ੀਲ ਲੇਖਕ ਸੰਘ ਨੇ ਪਾਸ਼ ਯਾਦਗਾਰ ਦੀ ਸੁਰੱਖਿਆ ਅਤੇ ਬਹਾਲੀ ਦੀ ਕੀਤੀ ਮੰਗ ਕਿਹਾ- ਉਹ ਦਿੱਲੀ ਜੰਤਰ-ਮੰਤਰ ਵਿਖੇ ਕ...
Ad Position 24