ਜਮਸ਼ੇਰ ਖ਼ਾਸ ਡੇਅਰੀ ਕੰਪਲੈਕਸ ’ਚ ਧਾਰਮਿਕ ਸਮਾਗਮ ਕਰਵਾਇਆ
ਮਹਿੰਦਰ ਭਗਤ ਅਤੇ ਪ੍ਰਧਾਨ ਪਰਗਟ ਸਿੰਘ ਸਮੇਤ ਕਈ ਹਸਤੀਆਂ ਪਹੁੰਚੀਆਂ
ਜਮਸ਼ੇਰ ਖ਼ਾਸ, 11 ਅਕਤੂਬਰ (ਹਰਵਿੰਦਰ ਕੁਮਾਰ)-ਜਮਸ਼ੇਰ ਖ਼ਾਸ ਡੇਅਰੀ ਕੰਪਲੈਕਸ ਵਿਖੇ ‘ਐਸੋਸੀਏਸ਼ਨ ਆਫ ਡੇਅਰੀ ਫਾਰਮਰ ਵਲੋਂ ਇਲਾਕੇ ਦੀ ਸੁੱਖ ਸ਼ਾਂਤੀ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ’ਚ ਡੇਅਰੀ ਕਿਸਾਨਾਂ ਨੇ ਹਾਲੀਆ ਸੰਘਰਸ਼ ਦੀ ਸਫਲਤਾ ’ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ।
ਜਮਸ਼ੇਰ ਖ਼ਾਸ, 11 ਅਕਤੂਬਰ (ਹਰਵਿੰਦਰ ਕੁਮਾਰ)-ਜਮਸ਼ੇਰ ਖ਼ਾਸ ਡੇਅਰੀ ਕੰਪਲੈਕਸ ਵਿਖੇ ‘ਐਸੋਸੀਏਸ਼ਨ ਆਫ ਡੇਅਰੀ ਫਾਰਮਰ ਵਲੋਂ ਇਲਾਕੇ ਦੀ ਸੁੱਖ ਸ਼ਾਂਤੀ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ’ਚ ਡੇਅਰੀ ਕਿਸਾਨਾਂ ਨੇ ਹਾਲੀਆ ਸੰਘਰਸ਼ ਦੀ ਸਫਲਤਾ ’ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ । ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਸਮਾਗਮ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰ ਮਨਪ੍ਰੀਤ ਮੰਗੂ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ’ਚ ਬੁਲਾਰਿਆਂ ਨੇ ਕਿਹਾ ਕਿ ਬੀਤੇ ਸਮੇਂ ’ਚ ਡੇਅਰੀ ਕਿਸਾਨਾਂ ਨੇ ਇੱਕਜੁੱਟ ਹੋ ਕੇ ਆਪਣੀਆਂ ਮੰਗਾਂ ਸਰਕਾਰ ਅੱਗੇ ਮਜ਼ਬੂਤੀ ਨਾਲ ਰੱਖੀਆਂ ਸਨ, ਜਿਸ ਦੀ ਬਦੌਲਤ ਸਫਲਤਾ ਹਾਸਿਲ ਹੋਈ ਹੈ। ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਜਲੰਧਰ ਵੈਸਟ ਤੋਂ ਵਿਧਾਇਕ ਮਹਿੰਦਰ ਭਗਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਜਲੰਧਰ ਛਾਉਣੀ ਪਰਗਟ ਸਿੰਘ, ਨਗਰ ਨਿਗਮ ਦੇ ਮੇਅਰ ਵਨੀਤ ਧੀਰ, ਡਿਪਟੀ ਮੇਅਰ ਮਲਕੀਤ ਸਿੰਘ, ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਇੰਦਰ ਵੰਸ਼ ਸਿੰਘ ਚੱਢਾ ਅਤੇ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ , ਹਲਕਾ ਇੰਚਾਰਜ ਰਜਿੰਦਰ ਥਿਆੜਾ , ਅਕਾਲੀ ਦਲ ਦੇ ਜਨਰਲ ਸਕੱਤਰ ਹਰਜਾਪ ਸਿੰਘ ਸੰਘਾ, ਚਿੱਤੇਆਣੀ ਸਰਪੰਚ ਕਮਲਜੀਤ ਕੌਰ, ਸਾਬਕਾ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਦੇਵ, ਕੌਂਸਲਰ ਤਰਸੇਮ ਸਿੰਘ ਲਖੋਤਰਾ, ਨਿਰਮਲ ਸਿੰਘ ਨਿੰਮਾ, ਮਨਮੋਹਨ ਸਿੰਘ ਰਾਜੂ, ਨਿਗਮ ਸੁਪਰਡੈਂਟ ਮਨਦੀਪ ਸਿੰਘ, ਯੂਨੀਅਨ ਪ੍ਰਧਾਨ ਬੰਟੂ ਸੱਬਰਵਾਲ, ਪੁਰਾਣੀ ਸਬਜ਼ੀ ਮੰਡੀ ਪ੍ਰਧਾਨ ਸੁਰਿੰਦਰ ਬਿੱਲਾ ਅਤੇ ‘ਫੈਨ ਭਗਤ ਸਿੰਘ’ ਮਨੀਸ਼ ਰਾਜਪੂਤ ਵੀ ਮੌਜੂਦ ਰਹੇ। ਅਗਾਂਹਵਧੂ ਕਿਸਾਨਾਂ ਦਾ ਸਨਮਾਨ : ਡੇਅਰੀ ਕਿਤੇ ’ਚ ਲੰਬੇ ਸਮੇਂ ਤੋਂ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਗਾਂਹਵਧੂ ਕਿਸਾਨ ਭੁਪਿੰਦਰ ਸਿੰਘ ਘੁੰਮਣ, ਹਰਜੀਤ ਸਿੰਘ, ਮਲਕੀਤ ਸਿੰਘ, ਮੁਖਤਿਆਰ ਸਿੰਘ, ਬਿੱਟੂ ਖੁਰਾਣਾ ਅਤੇ ਮੰਨਾ ਚੋਪੜਾ ਨੂੰ ਸਟੇਜ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।