12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਵਾਰਡ ਨੰਬਰ 39 ਵਿਚ 30 ਸਾਲਾਂ ਬਾਅਦ ਬਣੀਆਂ ਸੜਕਾਂ ਇਲਾਕਾ ਵਾਸੀਆਂ ਨੇ ਕੌਂਸਲਰ ਦਾ ਕੀਤਾ ਧੰਨਵਾਦ

ਜਲੰਧਰ, 11 ਅਕਤੂਬਰ (ਸ਼ਿਵ)-ਵਾਰਡ ਨੰਬਰ 39 ਦੇ ਸੁਦਾਮਾ ਵਿਆਹ ਰੋਡ ਅਤੇ ਸਾਧੂ ਸਿੰਘ ਕਲੋਨੀ ਵਿਚ ਪਿਛਲੇ ਕਰੀਬ 30 ਸਾਲਾਂ ਤੋਂ ਖਸਤਾ ਹਾਲਤ ਵਿਚ ਪਈਆਂ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ਦੀ ਸਮੱਸਿਆ ਨਾਲ ਜੂਝ ਰਹੇ ਸਨ।

Ad Position 21
No active advertisement
ਅਜੀਤ ਡੈਸਕ 12-10-2026
ਜਲੰਧਰ, 11 ਅਕਤੂਬਰ (ਸ਼ਿਵ)-ਵਾਰਡ ਨੰਬਰ 39 ਦੇ ਸੁਦਾਮਾ ਵਿਆਹ ਰੋਡ ਅਤੇ ਸਾਧੂ ਸਿੰਘ ਕਲੋਨੀ ਵਿਚ ਪਿਛਲੇ ਕਰੀਬ 30 ਸਾਲਾਂ ਤੋਂ ਖਸਤਾ ਹਾਲਤ ਵਿਚ ਪਈਆਂ ਸੜਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ਦੀ ਸਮੱਸਿਆ ਨਾਲ ਜੂਝ ਰਹੇ ਸਨ। ਹੁਣ ਨਵੀਆਂ ਸੜਕਾਂ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਸੜਕਾਂ ਵਾਰਡ ਦੀ ਕੌਂਸਲਰ ਮਨਜੀਤ ਕੌਰ ਦਾਦਰਾ ਅਤੇ ਉਨ੍ਹਾਂ ਦੇ ਪਤੀ ਲੱਕੀ ਦਾਦਰਾ ਦੇ ਯਤਨਾਂ ਸਦਕਾ ਨਗਰ ਨਿਗਮ ਤੋਂ ਪਾਸ ਕਰਵਾ ਕੇ ਬਣਵਾਈਆਂ ਗਈਆਂ ਹਨ। ਸੜਕਾਂ ਦੇ ਨਿਰਮਾਣ ਤੋਂ ਖੁਸ਼ ਹੋ ਕੇ ਇਲਾਕਾ ਨਿਵਾਸੀਆਂ ਨੇ ਕੌਂਸਲਰ ਮਨਜੀਤ ਕੌਰ ਦਾਦਰਾ ਅਤੇ ਲੱਕੀ ਦਾਦਰਾ ਦਾ ਧੰਨਵਾਦ ਕੀਤਾ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕੈਂਟ ਹਲਕੇ ਦੀ ਆਪ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਜਵਿੰਦਰ ਕੌਰ ਥਿਆੜਾ ਨੇ ਇਲਾਕੇ ਦੀ ਇਸ ਸਮੱਸਿਆ ਨੂੰ ਜਲੰਧਰ ਦੇ ਮੇਅਰ ਵਨੀਤ ਧੀਰ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਤੋਂ ਬਾਅਦ ਸੜਕਾਂ ਦੇ ਨਿਰਮਾਣ ਦਾ ਕੰਮ ਸੰਭਵ ਹੋ ਸਕਿਆ। ਇਸ ਮੌਕੇ ਲੱਕੀ ਦਾਦਰਾ, ਧਰਮਪਾਲ, ਸੋਨੂੰ, ਸ਼ੁਭਮ, ਕੁਨਾਲ, ਸਿਵੀ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਮਸ਼ੇਰ ਖ਼ਾਸ ਡੇਅਰੀ ਕੰਪਲੈਕਸ ’ਚ ਧਾਰਮਿਕ ਸਮਾਗਮ ਕਰਵਾਇਆ ਮਹਿੰਦਰ ਭਗਤ ਅਤੇ ਪ੍ਰਧਾਨ ਪਰਗਟ ਸਿੰਘ ਸਮੇਤ ਕਈ ਹਸਤੀਆਂ ਪਹੁ... ਅਗਲੀ ਖ਼ਬਰ ਪਿੰਡਾਂ ’ਚ ਨਸ਼ੇ ਨਾਲ ਸੰਬੰਧਿਤ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਵਿਲੇਜ ਡਰੱਗ ਕਮੇਟੀਆਂ ਤੁਰੰਤ ਜਾਣਕਾਰੀ ਦੇਣ-ਐਸ. ਐਸ. ਪੀ....
Ad Position 24