12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਨੂਰਪੁਰ ਕਾਲੋਨੀ ਵਿਚ 40 ਸਾਲਾਂ ਬਾਅਦ ਲੱਗਾ ਟਿਊਬਵੈੱਲ

ਜਲੰਧਰ, 11 ਅਕਤੂਬਰ (ਸ਼ਿਵ)- ਵਾਰਡ ਨੰਬਰ 3 ਅਧੀਨ ਪੈਂਦੀ ਨੂਰਪੁਰ ਕਲੋਨੀ ਵਿਚ ਲਗਭਗ 40 ਸਾਲਾਂ ਬਾਅਦ ਨਵਾਂ ਟਿਊਬਵੈੱਲ ਲਗਾਇਆ ਗਿਆ, ਜਿਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੌਂਸਲਰਪਤੀ ਕੁਲਦੀਪ ਸਿੰਘ ਲੁਭਾਣਾ ਸਮੇਤ ਇਲਾਕੇ ਦੇ ਹੋਰ ਪਤਵੰਤੇ ਵੀ ਮੌਜੂਦ ਸਨ ।

Ad Position 21
No active advertisement
ਅਜੀਤ ਡੈਸਕ 12-10-2026
ਜਲੰਧਰ, 11 ਅਕਤੂਬਰ (ਸ਼ਿਵ)- ਵਾਰਡ ਨੰਬਰ 3 ਅਧੀਨ ਪੈਂਦੀ ਨੂਰਪੁਰ ਕਲੋਨੀ ਵਿਚ ਲਗਭਗ 40 ਸਾਲਾਂ ਬਾਅਦ ਨਵਾਂ ਟਿਊਬਵੈੱਲ ਲਗਾਇਆ ਗਿਆ, ਜਿਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੌਂਸਲਰਪਤੀ ਕੁਲਦੀਪ ਸਿੰਘ ਲੁਭਾਣਾ ਸਮੇਤ ਇਲਾਕੇ ਦੇ ਹੋਰ ਪਤਵੰਤੇ ਵੀ ਮੌਜੂਦ ਸਨ । ਇਸ ਮੌਕੇ ਜਾਣਕਾਰੀ ਦਿੰਦਿਆਂ ਕੌਂਸਲਰਪਤੀ ਕੁਲਦੀਪ ਸਿੰਘ ਲੁਭਾਣਾ ਨੇ ਦੱਸਿਆ ਕਿ ਨੂਰਪੁਰ ਕਲੋਨੀ ਦੇ ਵਸਨੀਕ ਲੰਬੇ ਸਮੇਂ ਤੋਂ ਪਾਣੀ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ। ਇਲਾਕਾ ਵਾਸੀਆਂ ਵੱਲੋਂ ਲਗਾਤਾਰ ਨਵੇਂ ਟਿਊਬਵੈੱਲ ਦੀ ਮੰਗ ਕੀਤੀ ਜਾ ਰਹੀ ਸੀ, ਤਾਂ ਜੋ ਲੋਕਾਂ ਨੂੰ ਪਾਣੀ ਦੀ ਕਿੱਲਤ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਮੇਅਰ ਵਿਨੀਤ ਧੀਰ ਅਤੇ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਦੇ ਯਤਨਾਂ ਸਦਕਾ ਇਲਾਕੇ ਵਿੱਚ ਨਵਾਂ ਟਿਊਬਵੈੱਲ ਲਗਾਇਆ ਗਿਆ ਹੈ। ਇਸ ਨਾਲ ਇਲਾਕਾ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲੀ ਹੈ। ਕੁਲਦੀਪ ਸਿੰਘ ਲੁਭਾਣਾ ਨੇ ਕਿਹਾ ਕਿ ਵਾਰਡ ਵਿਚ ਕੌਂਸਲਰ ਬਲਜਿੰਦਰ ਕੌਰ ਦੀ ਅਗਵਾਈ ਹੇਠ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਕਾਸ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅੱਗੇ ਵੀ ਕੰਮ ਜਾਰੀ ਰਹੇਗਾ। ਇਸ ਮੌਕੇ ਗ੍ਰੰਥੀ ਦਲਬੀਰ ਸਿੰਘ, ਸਾਬਕਾ ਸਰਪੰਚ ਦਿਲਾਵਰ, ਟੋਨੀ ਪੰਚ, ਪਿਆਰਾ ਸਿੰਘ, ਸਤਪਾਲ ਸਿੰਘ ਤੇ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮਾਂ ਵਿਚ ਅਸ਼ਲੀਲਤਾ ਰੋਕਣ ਦੀ ਮੰਗ ਅਗਲੀ ਖ਼ਬਰ ਦੁਸਹਿਰੇ ਦੀਆਂ ਤਿਆਰੀਆਂ ਸ਼ੁਰੂ, ਜੇਲ੍ਹ ਰੋਡ ’ਤੇ ਪੁਤਲੇ ਬਣਾਉਣ ’ਚ ਜੁਟੇ ਕਾਰੀਗਰ
Ad Position 24