12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰਜਬਾਹੇ ਚ ਪਾੜ ਪੈਣ ਨਾਲ ਕਰੀਬ 100 ਏਕੜ ਫ਼ਸਲ ਚ ਭਰਿਆ ਪਾਣੀ

ਤਲਵੰਡੀ ਸਾਬੋ (ਬਠਿੰਡਾ), 12 ਅਕਤੂਬਰ (ਰਣਜੀਤ ਸਿੰਘ ਰਾਜੂ) - ਉੱਪ ਮੰਡਲ ਦੇ ਪਿੰਡ ਫ਼ਤਹਿਗੜ੍ਹ ਨੌ ਆਬਾਦ ਕੋਲ ਦੀ ਲੰਘਦੇ ਰਜਬਾਹੇ ਚ ਲੰਘੀ ਅੱਧੀ ਰਾਤ...

Ad Position 21
No active advertisement
ਅਜੀਤ ਡੈਸਕ 12-10-2026

ਤਲਵੰਡੀ ਸਾਬੋ (ਬਠਿੰਡਾ), 12 ਅਕਤੂਬਰ (ਰਣਜੀਤ ਸਿੰਘ ਰਾਜੂ) - ਉੱਪ ਮੰਡਲ ਦੇ ਪਿੰਡ ਫ਼ਤਹਿਗੜ੍ਹ ਨੌ ਆਬਾਦ ਕੋਲ ਦੀ ਲੰਘਦੇ ਰਜਬਾਹੇ ਚ ਲੰਘੀ ਅੱਧੀ ਰਾਤ ਤੋਂ ਬਾਅਦ ਪਾੜ ਪੈ ਜਾਣ ਨਾਲ ਹੁਣ ਤੱਕ ਕਰੀਬ 100 ਏਕੜ ਰਕਬੇ ਚ ਪਾਣੀ ਭਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਪਿੰਡ ਜਗਾ ਰਾਮ ਤੀਰਥ ਦੇ ਕਿਸਾਨਾਂ ਮੁਤਾਬਿਕ ਉਨ੍ਹਾਂ ਦੇ ਖੇਤਾਂ ਵਿਚੋਂ ਦੀ ਲੰਘਦੇ ਰਜਬਾਹੇ ਚ  ਰਾਤ ਕਰੀਬ 2 ਵਜੇ 25 ਫੁੱਟ ਚੌੜਾ ਪਾੜ ਪੈ ਗਿਆ।ਘਟਨਾ ਦਾ ਪਤਾ ਲੱਗਦੇ ਹੀ ਕਿਸਾਨਾਂ ਨੇ ਪਹੁੰਚ ਕੇ ਕੋਸ਼ਿਸ਼ਾਂ ਆਰੰਭੀਆਂ, ਪਰ ਅਜੇ ਤੱਕ ਪਾੜ ਪੂਰੀ ਤਰਾਂ ਭਰਿਆ ਨਹੀਂ ਜਾ ਸਕਿਆ।ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਕਰੀਬ 100 ਏਕੜ ਰਕਬੇ ਚ ਭਰੇ ਪਾਣੀ ਕਰਕੇ ਝੋਨੇ ਦੀ ਫ਼ਸਲ ਦੇ ਖਰਾਬੇ ਦਾ ਖਦਸ਼ਾ ਬਣ ਗਿਆ ਹੈ ਜਦੋਂਕਿ ਵੱਡੀ ਗਿਣਤੀ ਵਿਚ ਪਿੰਡ ਵਾਸੀ ਪਾੜ ਪੂਰਨ ਲਈ ਲੱਗੇ ਹੋਏ ਹਨ। ਪ੍ਰਸ਼ਾਸਸਨਿਕ ਅਧਿਕਾਰੀ ਮੁਤਾਬਿਕ ਸੂਚਨਾ ਮਿਲਣ ਤੇ ਰਜਬਾਹੇ ਚ ਪਾਣੀ ਦੀ ਸਪਲਾਈ ਪਿੱਛੋਂ ਬੰਦ ਕਰਵਾ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਜਨਤਾ ਨਾਲ ਜੁੜੇ ਕਿਸੇ ਮੁੱਦੇ 'ਤੇ ਪ੍ਰਦਰਸ਼ਨ ਨਹੀਂ ਕਰ ਰਿਹਾ ਇੰਡੀਆ' ਗੱਠਜੋੜ - ਬ੍ਰਿਜ ਭੂਸ਼ਣ ਸ਼ਰਨ ਸਿੰਘ ਅਗਲੀ ਖ਼ਬਰ ਮੁੱਖ ਸਕੱਤਰ ਵਿਰੁੱਧ ਅਪਰਾਧਿਕ ਮਾਣਹਾਨੀ ਮਾਮਲਾ, ਹਾਈ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਰਸਮੀ ਨੋਟਿਸ ਜਾਰੀ
Ad Position 24