ਕੱਲ੍ਹ ਤੋਂ 9 ਅਕਤੂਬਰ ਤੱਕ ਹੋਵੇਗਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ
ਜਲੰਧਰ, 1 ਅਕਤੂਬਰ (ਸ਼ਿਵ)- ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਸਮਿਤੀ (ਰਜਿ.) , ਜਲੰਧਰ ਵੱਲੋਂ 3 ਤੋਂ 9 ਅਕਤੂਬਰ ਤੱਕ ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ਵਿਖੇ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ।
ਜਲੰਧਰ, 1 ਅਕਤੂਬਰ (ਸ਼ਿਵ)- ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਸਮਿਤੀ (ਰਜਿ.), ਜਲੰਧਰ ਵੱਲੋਂ 3 ਤੋਂ 9 ਅਕਤੂਬਰ ਤੱਕ ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ਵਿਖੇ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ। ਕਥਾ ਰੋਜ਼ਾਨਾ ਸ਼ਾਮ 5:30 ਵਜੇ ਸ਼ੁਰੂ ਹੋਵੇਗੀ। ਇਸ ਮੌਕੇ ਪ੍ਰਸਿੱਧ ਕਥਾ ਵਾਚਕ ਆਚਾਰੀਆ ਸ੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਸੰਗਤਾਂ ਨੂੰ ਕਥਾ ਸਰਵਣ ਕਰਵਾਉਣਗੇ। ਕਥਾ ਦੌਰਾਨ ਸ੍ਰੀ ਕ੍ਰਿਸ਼ਨ ਜਨਮ ਉਤਸਵ, ਬਾਲ ਲੀਲਾਵਾਂ, ਗਿਰਿਰਾਜ ਪੂਜਾ, ਮਹਾਰਾਸ, ਰੁਕਮਣੀ ਵਿਆਹ ਅਤੇ ਸੁਦਾਮਾ ਚਰਿੱਤਰ ਸਮੇਤ ਕਈ ਧਾਰਮਿਕ ਪ੍ਰਸੰਗ ਸੁਣਾਏ ਜਾਣਗੇ। ਸੰਸਥਾ ਦੇ ਮੀਡੀਆ ਕੋਆਰਡੀਨੇਟਰ ਹੇਮੰਤ ਥਾਪਰ ਨੇ ਦੱਸਿਆ ਕਿ ਇਸ ਆਯੋਜਨ ਦਾ ਮਕਸਦ ਸਮਾਜ ਵਿੱਚ ਭਗਤੀ, ਪ੍ਰੇਮ, ਸੰਸਕਾਰ ਅਤੇ ਅਧਿਆਤਮਿਕ ਚੇਤਨਾ ਨੂੰ ਮਜ਼ਬੂਤ ਕਰਨਾ ਹੈ। ਸਮਿਤੀ ਵਲੋਂ ਸ਼ਹਿਰ ਵਾਸੀਆਂ ਨੂੰ ਪਰਿਵਾਰ ਸਮੇਤ ਕਥਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਅੱਜ ਕਮੇਟੀ ਮੈਂਬਰਾਂ ਵਲੋਂ ਕਥਾ ਵਾਲੀ ਥਾਂ ’ਤੇ ਤਿਆਰੀਆਂ ਦਾ ਜਾਇਜ਼ਾ ਲਿ ਆ ਗਿਆ। ਇਸ ਮੌਕੇ ਯਸ਼ਪਾਲ ਚੌਧਰੀ, ਬਰਜੇਸ਼ ਕੁਮਾਰ ਜੁਨੇਜਾ, ਸੁਨੀਲ ਨਈਅਰ, ਉਮੇਸ਼ ਉਹਰੀ, ਸੰਦੀਪ ਮਲਿਕ, ਚੰਦਨ ਵਢੇਰਾ, ਬ੍ਰਿਜ ਮੋਹਨ ਚੱਢਾ, ਮਹੇਸ਼ ਮਖੀਜਾ, ਸੰਜੇ ਸਹਿਗਲ ਤੇ ਹੋਰ ਵੀ ਸ਼ਾਮਿਲ ਸਨ।