ਸੀ.ਟੀ. ਗਰੁੱਪ ਵਿਖੇ ਓਪਨ ਮਾਈਕ ਸੀਜ਼ਨ-7 ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਆਵਾਜ਼ਾਂ ਨੇ ਸਾਂਝੇ ਕੀਤੇ ਤਜਰਬੇ
ਜਲੰਧਰ, 26 ਸਤੰਬਰ (ਜਸਪਾਲ ਸਿੰਘ)-ਸੀ. ਟੀ.
ਜਲੰਧਰ, 26 ਸਤੰਬਰ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਵਲੋਂ ਓਪਨ ਮਾਈਕ ਦਾ ਸੱਤਵੇਂ ਸੀਜ਼ਨ ਕਰਵਾਇਆ ਗਿਆ । ਇਸ ਮੌਕੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ, ਸੰਘਰਸ਼, ਪ੍ਰਾਪਤੀਆਂ ਅਤੇ ਭਾਵਨਾਵਾਂ ਸਾਂਝੀਆਂ ਕੀਤੀਆਂ। ਸਮਾਗਮ ਨੇ ਵਿਦਿਆਰਥੀਆਂ ਨੂੰ ਕਲਾਸਰੂਮ ਅਤੇ ਕਿਤਾਬਾਂ ਤੋਂ ਪਰੇ ਅਸਲ ਜ਼ਿੰਦਗੀ ਦੇ ਤਜਰਬਿਆਂ ਨਾਲ ਜੁੜਨ ਦਾ ਮੌਕਾ ਦਿੱਤਾ । ਸਮਾਗਮ ਵਿੱਚ ਮੈਰਾਥਨ ਦੌੜਾਕ, ਸਾਈਕਲਿਸਟ, ਹਾਈਕਰ ਅਤੇ ਕੋਚ ਡਾ. ਸੁਨੀਲ ਸ਼ਰਮਾ, ਆਡੀਓ ਚਸਕਾ ਦੇ ਸੰਸਥਾਪਕ ਤੇ ਡਾਇਰੈਕਟਰ ਨਿਧੀ ਸ਼ਰਮਾ, ਥੀਏਟਰ ਆਰਟਿਸਟ ਅਤੇ ਰੇਡੀਓ ਹੋਸਟ ਜ਼ੋਰਾਵਰ ਸਿੰਘ, ਰੇਡੀਓ ਜੌਕੀ, ਨਿਊਜ਼ ਐਂਕਰ, ਵੌਇਸ ਤੇ ਥੀਏਟਰ ਆਰਟਿਸਟ ਰਮਨੀਸ਼ ਕੌਰਾ, ਆਟਿਜ਼ਮ ਜਾਗਰੂਕਤਾ ਕਾਰਕੁਨ ਅਤੇ ਸੋਚ ਆਟਿਜ਼ਮ ਸੋਸਾਇਟੀ ਆਫ਼ ਪੰਜਾਬ ਦੀ ਸੰਸਥਾਪਕ ਅੰਜਲੀ ਦਾਦਾ, ਮਹਿਲਾ ਮੋਟਰਸਾਈਕਲ ਰਾਈਡਿੰਗ ਕਮਿਊਨਿਟੀ ਪੰਜ-ਆਬ ਰਾਈਡਰਜ਼ ਦੀ ਸੰਸਥਾਪਕ ਅੰਬਿਕਾ ਸੋਨੀਆ ਅਤੇ ਹਰਿਆਣਾ ਤੇ ਪੰਜਾਬ ਦੇ ਰੇਡੀਓ ਸਿਟੀ ਦੇ ਸਾਊਂਡ ਇੰਜੀਨੀਅਰ ਵਿਸ਼ਾਲ ਨਲਿਨ ਨੇ ਸ਼ਿਰਕਤ ਕੀਤੀ । ਬੁਲਾਰਿਆਂ ਨੇ ਹਾਸੇ-ਮਜ਼ਾਕ ਅਤੇ ਮਨੋਰੰਜਨ ਤੋਂ ਲੈ ਕੇ ਹਿੰਮਤ, ਸੰਘਰਸ਼, ਜਜ਼ਬੇ, ਲਗਨ ਅਤੇ ਜ਼ਿੰਦਗੀ ਦੇ ਨਿੱਜੀ ਤਜਰਬਿਆਂ ਤੱਕ ਵੱਖ-ਵੱਖ ਪੱਖ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਮੌਕੇ ਕੋ-ਚੇਅਰਪਰਸਨ ਪਰਮਿੰਦਰ ਕੌਰ, ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਅਤੇ ਡਾਇਰੈਕਟਰ ਕੈਂਪਸ ਡਾ. ਜਯਾਸ਼ਿਸ਼ ਸੇਠੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ । ਡਾ. ਮਨਬੀਰ ਸਿੰਘ, ਮੈਨੇਜਿੰਗ ਡਾਇਰੈਕਟਰ, ਸੀਟੀ ਗਰੁੱਪ ਨੇ ਕਿਹਾ ਕਿ ਓਪਨ ਮਾਈਕ ਸਿਰਫ਼ ਮੰਚ ’ਤੇ ਆ ਕੇ ਬੋਲਣ ਦਾ ਪ੍ਰੋਗਰਾਮ ਨਹੀਂ, ਸਗੋਂ ਇਹ ਲੋਕਾਂ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਆਪਣੀ ਜ਼ਿੰਦਗੀ ਤੋਂ ਮਿਲੇ ਤਜਰਬੇ ਸਾਂਝੇ ਕਰਨ ਦਾ ਮੌਕਾ ਦਿੰਦਾ ਹੈ।