ਅਰਜੁਨ ਤ੍ਰੇਹਣ ਦੀ ਅਗਵਾਈ ’ਚ ਬੂਟੇ ਲਗਾਏ
ਜਲੰਧਰ, 26 ਸਤੰਬਰ (ਸ਼ਿਵ)- ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਦੇ ਉਦੇਸ਼ ਨਾਲ ਸਰਬੱਤ ਦੀ ਸੇਵਾ ਵੈੱਲਫੇਅਰ ਸੋਸਾਇਟੀ ਵਲੋਂ ਯੁਵਾ ਆਗੂ ਅਤੇ ਐਡਵੋਕੇਟ ਅਰਜੁਨ ਤ੍ਰੇਹਨ ਦੀ ਅਗਵਾਈ ਹੇਠ ਮੋਤਾ ਸਿੰਘ ਨਗਰ ਦੇ ਵੱਖ-ਵੱਖ ਪਾਰਕਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ ਗਿਆ।
ਜਲੰਧਰ, 26 ਸਤੰਬਰ (ਸ਼ਿਵ)- ਵਾਤਾਵਰਨ ਦੀ ਸੰਭਾਲ ਅਤੇ ਸਮਾਜ ਸੇਵਾ ਦੇ ਉਦੇਸ਼ ਨਾਲ ਸਰਬੱਤ ਦੀ ਸੇਵਾ ਵੈੱਲਫੇਅਰ ਸੋਸਾਇਟੀ ਵਲੋਂ ਯੁਵਾ ਆਗੂ ਅਤੇ ਐਡਵੋਕੇਟ ਅਰਜੁਨ ਤ੍ਰੇਹਨ ਦੀ ਅਗਵਾਈ ਹੇਠ ਮੋਤਾ ਸਿੰਘ ਨਗਰ ਦੇ ਵੱਖ-ਵੱਖ ਪਾਰਕਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ ਗਿਆ। ਇਸ ਮੌਕੇ ਅਰਜੁਨ ਤ੍ਰੇਹਨ ਨੇ ਖੁਦ ਪੌਧਾਰੋਪਣ ਕਰਦਿਆਂ ਕਿਹਾ ਕਿ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਤੰਦਰੁਸਤ ਸਮਾਜ ਦੀ ਨੀਂਹ ਹੈ। ਇਸ ਮੌਕੇ ਤਰੁਣ ਅਰੋੜਾ, ਯੁਵਰਾਜ ਸਿੰਘ, ਮਧੁਰ, ਅਜੇ ਸ਼ਰਮਾ, ਕਰਨ, ਜਰਨੈਲ ਸਿੰਘ, ਰਾਜ ਜੀ, ਅਸ਼ੋਕ ਸਮੇਤ ਸੋਸਾਇਟੀ ਦੇ ਹੋਰ ਮੈਂਬਰ ਅਤੇ ਸਥਾਨਕ ਲੋਕ ਹਾਜ਼ਰ ਸਨ।