ਸਵਦੇਸ਼ੀ ਜਾਗਰਣ ਮੰਚ ਨੇ ਸਵਦੇਸ਼ੀ ਵਪਾਰੀ ਵਿਚਾਰ ਸੰਮੇਲਨ ਕਰਵਾਇਆ
ਜਲੰਧਰ, 26 ਸਤੰਬਰ (ਸ਼ਿਵ)-ਸਵਦੇਸ਼ੀ ਜਾਗਰਣ ਮੰਚ ਵਲੋਂ ਜਲੰਧਰ ਵਿਚ ਸਵਦੇਸ਼ੀ ਵਪਾਰੀ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਮੌਕੇ ਭਾਰਤ ਸਰਕਾਰ ਦੇ ਰਾਸ਼ਟਰੀ ਵਪਾਰੀ ਕਲਿਆਣ ਬੋਰਡ ਦੇ ਚੇਅਰਮੈਨ ਸ਼੍ਰੀ ਸੁਨੀਲ ਸਿੰਘੀ ਮੁੱਖ ਮਹਿਮਾਨ ਵਜੋਂ ਅਤੇ ਬੋਰਡ ਦੇ ਮੈਂਬਰ ਸ਼੍ਰੀ ਰਾਜੀਵ ਅਨੇਜਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ।
ਜਲੰਧਰ, 26 ਸਤੰਬਰ (ਸ਼ਿਵ)-ਸਵਦੇਸ਼ੀ ਜਾਗਰਣ ਮੰਚ ਵਲੋਂ ਜਲੰਧਰ ਵਿਚ ਸਵਦੇਸ਼ੀ ਵਪਾਰੀ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਮੌਕੇ ਭਾਰਤ ਸਰਕਾਰ ਦੇ ਰਾਸ਼ਟਰੀ ਵਪਾਰੀ ਕਲਿਆਣ ਬੋਰਡ ਦੇ ਚੇਅਰਮੈਨ ਸ਼੍ਰੀ ਸੁਨੀਲ ਸਿੰਘੀ ਮੁੱਖ ਮਹਿਮਾਨ ਵਜੋਂ ਅਤੇ ਬੋਰਡ ਦੇ ਮੈਂਬਰ ਸ਼੍ਰੀ ਰਾਜੀਵ ਅਨੇਜਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸਵਦੇਸ਼ੀ ਜਾਗਰਣ ਮੰਚ ਦੇ ਸੰਗਠਨ ਮੰਤਰੀ ਸ਼੍ਰੀ ਵਿਨੈ ਅਤੇ ਲਘੂ ਉਦਯੋਗ ਭਾਰਤੀ, ਪੰਜਾਬ ਮਹਿਲਾ ਵਿੰਗ ਦੀ ਉਪ ਪ੍ਰਧਾਨ ਸ੍ਰੀਮਤੀ ਸੀਮਾ ਧੂਮਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਗੋਸ਼ਟੀ ਦਾ ਮੁੱਖ ਉਦੇਸ਼ ਵਪਾਰੀਆਂ ਨੂੰ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦੇਣਾ ਅਤੇ ਸਵਦੇਸ਼ੀ ਵਪਾਰ ਤੇ ਵਿਨਿਰਮਾਣ ਖੇਤਰ ਦੇ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕਰਨਾ ਸੀ। ਮੁੱਖ ਮਹਿਮਾਨ ਸ਼੍ਰੀ ਸੁਨੀਲ ਸਿੰਘੀ ਨੇ ਆਪਣੇ ਸੰਬੋਧਨ ਦੌਰਾਨ ਵਪਾਰੀਆਂ ਦੇ ਹਿੱਤ ਵਿਚ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਪਾਰੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਮੁੱਖ ਬੁਲਾਰੇ ਸ਼੍ਰੀ ਰਾਜੀਵ ਅਨੇਜਾ ਨੇ ਸਵਦੇਸ਼ੀ ਵਪਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਦੇਸ਼ ਦੀ ਆਰਥਿਕ ਆਤਮਨਿਰਭਰਤਾ ਵਿੱਚ ਵਪਾਰੀਆਂ ਦੀ ਭੂਮਿਕਾ ਨੂੰ ਅਹਿਮ ਦੱਸਿਆ। ਉੱਥੇ ਹੀ ਸ਼੍ਰੀ ਵਿਨੈ ਨੇ ਵਪਾਰ ਅਤੇ ਵਣਜ ਦੇ ਇਤਿਹਾਸਕ ਪੱਖ ਬਾਰੇ ਵਿਚਾਰ ਪੇਸ਼ ਕੀਤੇ । ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਵਦੇਸ਼ੀ ਜਾਗਰਣ ਮੰਚ ਦੀ ਟੀਮ ਦੇ ਸ਼੍ਰੀ ਮਨੋਜ ਅਗਰਵਾਲ, ਵਿਭਾਗ ਕਨਵੀਨਰ ਕੌਂਸਲਰ ਸਰਤਾਜ ਸਿੰਘ, ਸ਼੍ਰੀ ਮਨੀਸ਼ਾ ਜੈਨ, ਡਾ. ਮਨਜੀਤ ਸਾਰੀਆ, ਰਾਜੀਵ ਕੱਕੜ, ਗੌਰਵ ਅਰੋੜਾ, ਦਵਿੰਦਰ ਲੁਬਾਣਾ, ਹਰਮਨਪ੍ਰੀਤ ਸਿੰਘ, ਅਨੁਜ ਕਪੂਰ,ਯਸ਼ ਧੀਰ, ਸਰਬਜੋਤ ਸਿੰਘ ਲਾਲੀ ਅਤੇ ਸਾਹਿਲ ਪ੍ਰਸ਼ਾਰ ਨੇ ਅਹਿਮ ਭੂਮਿਕਾ ਨਿਭਾਈ।