27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪ੍ਰਾਚੀਨ ਸ਼ਿਵ ਮੰਦਰ ਨੂੰ ਲੈ ਕੇ ਪੈਦਾ ਹੋਏ ਵਿਵਾਦ ਹੋਇਆ ਹੱਲ

ਫਿਲੌਰ, 26 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਸ਼ਹਿਰ ਦੇ ਵੱਡੇ ਡਾਕਘਰ ਨੇੜੇ ਪ੍ਰਾਚੀਨ ਸ਼ਿਵ ਮੰਦਿਰ ਨੂੰ ਮੁਹੱਲੇ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਬੰਦ ਕਰਨ ਦੇ ਵਿਵਾਦ ਦਾ ਮਾਮਲਾ ਅਖ਼ੀਰ ਨੂੰ ਹੱਲ ਹੋ ਗਿਆ। ਮੁਹੱਲੇ ਦੇ ਲੋਕ ਪਿਛਲੇ ਕੁਝ ਸਮੇਂ ਤੋਂ ਮੰਦਿਰ ਨੂੰ ਬੰਦ ਕਰਨ ਦਾ ਵਿਰੋਧ ਕਰ ਰਹੇ ਸਨ।

Ad Position 21
No active advertisement
ਅਜੀਤ ਡੈਸਕ 27-09-2026
ਫਿਲੌਰ, 26 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਸ਼ਹਿਰ ਦੇ ਵੱਡੇ ਡਾਕਘਰ ਨੇੜੇ ਪ੍ਰਾਚੀਨ ਸ਼ਿਵ ਮੰਦਿਰ ਨੂੰ ਮੁਹੱਲੇ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਬੰਦ ਕਰਨ ਦੇ ਵਿਵਾਦ ਦਾ ਮਾਮਲਾ ਅਖ਼ੀਰ ਨੂੰ ਹੱਲ ਹੋ ਗਿਆ। ਮੁਹੱਲੇ ਦੇ ਲੋਕ ਪਿਛਲੇ ਕੁਝ ਸਮੇਂ ਤੋਂ ਮੰਦਿਰ ਨੂੰ ਬੰਦ ਕਰਨ ਦਾ ਵਿਰੋਧ ਕਰ ਰਹੇ ਸਨ। ਉਕਤ ਮਾਮਲੇ ’ਤੇ ਸੰਬੰਧਤ ਧਿਰਾਂ ਦਰਮਿਆਨ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਸਹਿਮਤੀ ਬਣੀ ਕਿ ਮੰਦਿਰ ਦਾ ਪ੍ਰਬੰਧਨ ਪਹਿਲਾਂ ਦੀ ਤਰ੍ਹਾਂ ਮੁਹੱਲਾ ਵਾਸੀਆਂ ਕੋਲ ਹੀ ਰਹੇਗਾ। ਇਹ ਕਿਹਾ ਗਿਆ ਕਿ ਮੰਦਿਰ ਵਿਚ ਕੋਈ ਵੀ ਤਬਦੀਲੀ ਜਾਂ ਵਿਵਸਥਾ ਆਪਸੀ ਸਹਿਮਤੀ ਨਾਲ ਹੀ ਕੀਤੀ ਜਾਵੇਗੀ। ਉਕਤ ਮਾਮਲੇ ਨੂੰ ਹੱਲ ਕਰਨ ਲਈ ਧਾਰਮਿਕ ਅਤੇ ਸਮਾਜਿਕ ਸੰਗਠਨ ਦੇ ਆਗੂਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੀਟਿੰਗ ਵਿਚ ਸ਼ਹਿਰ ਦੇ ਕਈ ਕੌਂਸਲਰਾਂ, ਸਾਬਕਾ ਕੌਂਸਲਰਾਂ, ਧਾਰਮਿਕ ਸੰਸਥਾਵਾਂ ਅਤੇ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੇ ਹਿੱਸਾ ਲਿਆ। ਮੰਦਿਰ ਨਾਲ ਜੁੜੇ ਵਿਵਾਦ ’ਤੇ ਦੋਵਾਂ ਧਿਰਾਂ ਨੂੰ ਸੁਣਿਆ ਗਿਆ ਅਤੇ ਆਪਸੀ ਸਹਿਮਤੀ ਨਾਲ ਹੱਲ ਲੱਭਣ ’ਤੇ ਜੋਰ ਦਿੱਤਾ ਗਿਆ। ਮੀਟਿੰਗ ’ਚ ਸ਼ਾਮਿਲ ਪਤਵੰਤਿਆਂ ਨੇ ਮੰਦਿਰ ਨੂੰ ਬੰਦ ਕਰਨ ਵਾਲੀ ਧਿਰ ਤੋਂ ਸਪੱਸ਼ਟੀਕਰਨ ਮੰਗਿਆ। ਉਸ ਧਿਰ ਦੇ ਆਗੂਆਂ ਨੇ ਦੱਸਿਆ ਕਿ ਮੰਦਿਰ ਨੂੰ ਕਿਸੇ ਮੰਦਭਾਵਨਾ ਨਾਲ ਬੰਦ ਨਹੀਂ ਸੀ ਕੀਤਾ ਗਿਆ ਅਤੇ ਉਪਰੋਕਤ ਸਥਿਤੀ ਕਿਸੇ ਗਲਤ ਫਹਿਮੀ ਕਾਰਨ ਪੈਦਾ ਹੋ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਮੰਦਿਰ ਪ੍ਰਤੀ ਮੁਹੱਲੇ ਦੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ, ਇਸ ਲਈ ਸਾਰੀਆਂ ਧਿਰਾਂ ਆਪਸੀ ਸਹਿਮਤੀ ਅਤੇ ਭਾਈਚਾਰੇ ਨਾਲ ਮਿਲਜੁਲ ਕੇ ਕੰਮ ਕਰਨਗੀਆਂ। ਫੈਸਲਾ ਲਿਆ ਗਿਆ ਕਿ ਮੰਦਿਰ ਦੇ ਪ੍ਰਬੰਧਾਂ ਨੂੰ ਪਹਿਲਾਂ ਵਾਂਗ ਹੀ ਮੁਹੱਲੇ ਦੇ ਲੋਕਾਂ ਦੁਆਰਾ ਸੰਭਾਲਿਆ ਜਾਵੇਗਾ। ਸ਼ਹਿਰ ਵਾਸੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਵਿਖੇ ਮਨਾਇਆ ਐਨ. ਐਸ. ਐਸ. ਦਿਵਸ ਅਗਲੀ ਖ਼ਬਰ ਵਿਆਹੁਤਾ ਨੇ ਨਹਿਰ ’ ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Ad Position 24