23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਜੈਅੰਤੀ 30 ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾਵੇਗੀ-ਡਾ.ਵੈਭਵ ਸ਼ਰਮਾ

ਫਿਲੌਰ, 22 ਸਤੰਬਰ (ਸਤਿੰਦਰ ਸ਼ਰਮਾ)-ਪੰਜਾਬੀ ਅਤੇ ਹਿੰਦੀ ਸਾਹਿਤ, ਧਾਰਮਿਕ ਵਿਚਾਰਧਾਰਾ ਅਤੇ ਸਮਾਜਿਕ ਚੇਤਨਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਵਿਦਵਾਨ ਅਤੇ ਵਿਸ਼ਵ ਪ੍ਰਸਿੱਧ ਆਰਤੀ ‘ਓਮ ਜੈ ਜਗਦੀਸ਼ ਹਰੇ..’ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਜੈਅੰਤੀ ਮੌਕੇ 30 ਸਤੰਬਰ ਨੂੰ ਫਿਲੌਰ ਵਿਖੇ ਧਾਰਮਿਕ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 23-09-2026
ਫਿਲੌਰ, 22 ਸਤੰਬਰ (ਸਤਿੰਦਰ ਸ਼ਰਮਾ)-ਪੰਜਾਬੀ ਅਤੇ ਹਿੰਦੀ ਸਾਹਿਤ, ਧਾਰਮਿਕ ਵਿਚਾਰਧਾਰਾ ਅਤੇ ਸਮਾਜਿਕ ਚੇਤਨਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਵਿਦਵਾਨ ਅਤੇ ਵਿਸ਼ਵ ਪ੍ਰਸਿੱਧ ਆਰਤੀ ‘ਓਮ ਜੈ ਜਗਦੀਸ਼ ਹਰੇ..’ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਜੈਅੰਤੀ ਮੌਕੇ 30 ਸਤੰਬਰ ਨੂੰ ਫਿਲੌਰ ਵਿਖੇ ਧਾਰਮਿਕ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਏ ਜਾਣਗੇ। ਪੰਡਿਤ ਜੀ ਦੀ ਜਨਮ ਭੂਮੀ ਚੌਕ ਪਾਸੀਆਂ ਫਿਲੌਰ ਵਿਖੇ ਉਨ੍ਹਾਂ ਦੀ ਜੈਅੰਤੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧੀ ਬ੍ਰਾਹਮਣ ਸਭਾ ਫਿਲੌਰ ਦੀ ਮੀਟਿੰਗ ਸਭਾ ਦੇ ਪ੍ਰਧਾਨ ਡਾ. ਵੈਭਵ ਸਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮਾਰੋਹ ਦੀ ਰੂਪ-ਰੇਖਾ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਵੈਭਵ ਸ਼ਰਮਾ ਨੇ ਦੱਸਿਆ ਕਿ ਬੱਸ ਸਟੈਂਡ ਅਤੇ ਸਰਕਾਰੀ ਸਕੂਲ ਫਿਲੌਰ (ਲੜਕੇ) ਵਿਖੇ ਪੰਡਿਤ ਜੀ ਦੇ ਬੁੱਤ ’ਤੇ ਫੁੱਲਮਾਲਾਵਾਂ ਭੇਟ ਕੀਤੀਆਂ ਜਾਣਗੀਆਂ ਤੇ ਆਰਤੀ ਗਾਇਨ ਕੀਤਾ ਜਾਵੇਗਾ। ਚੌਕ ਪਾਸੀਆਂ ਵਿਖੇ ਹਵਨ ਯੱਗ ਕੀਤਾ ਜਾਵੇਗਾ ਅਤੇ ਅਤੁੱਟ ਲੰਗਰ ਵਰਤਾਏ ਜਾਣਗੇ। ਇਸ ਮੌਕੇ ਡਾ. ਰਾਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ, ਸੁਸ਼ੀਲ ਸ਼ਰਮਾ, ਅਮਿਤ ਸ਼ਰਮਾ, ਅਸ਼ੋਕ ਦੱਤਾ, ਮਨੂੰ ਸ਼ਰਮਾ, ਪੂਰਨ ਚੰਦ ਸ਼ਰਮਾ, ਨਿੱਕੂ ਸ਼ਰਮਾ, ਅਸ਼ੋਕ ਸ਼ਰਮਾ, ਕੁਲਭੂਸ਼ਣ ਸ਼ਰਮਾ, ਰਮਨ ਸ਼ਰਮਾ ਅਤੇ ਪੰਡਿਤ ਦੇਵ ਆਨੰਦ ਸਮੇਤ ਹੋਰ ਅਨੇਕਾਂ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਰਬਕਲਾ ਸਾਹਿਤ ਅਕਾਦਮੀ ਦਾ ਵਿਸ਼ੇਸ਼ ਸਮਾਗਮ ਅਟਵਾਲ ਹਾਊਸ ਕਾਲੋਨੀ ’ਚ ਅੱਜ-ਰਾਜਵੀਰ ਸਿੰਘ ਮੱਲ੍ਹੀ ਅਗਲੀ ਖ਼ਬਰ ਅੱਡਾ ਕਾਲਾ ਬੱਕਰਾ ਵਿਖੇ ਬੱਸ ਨੇ ਐਕਟਿਵਾ ਨੂੰ ਮਾਰੀ ਟੱਕਰ ਐਕਟਿਵਾ ਸਵਾਰ ਮਾਂ-ਧੀ ਗੰਭੀਰ ਜ਼ਖਮੀ
Ad Position 24