23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਹਲਕਾ ਇੰਚਾਰਜ ਦੀ ਅਗਵਾਈ ’ਚ ਪੰਥਕ ਇਕੱਠ ਲਈ ਜਥਾ ਰਵਾਨਾ

ਕਰਤਾਰਪੁਰ,22 ਸਤੰਬਰ (ਪ. ਪ.)

Ad Position 21
No active advertisement
ਅਜੀਤ ਡੈਸਕ 23-09-2026
ਕਰਤਾਰਪੁਰ,22 ਸਤੰਬਰ (ਪ.ਪ.)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਜਥੇ: ਸਿਮਰਨਜੀਤ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਾਰਜਕਾਰੀ ਸੂਬਾ ਪ੍ਰਧਾਨ ਇਮਾਨ ਸਿੰਘ ਮਾਨ, ਡਾ. ਹਰਜਿੰਦਰ ਸਿੰਘ ਜੱਖੂ ਦੀ ਦੇਖ ਰੇਖ ਹੇਠ ਪਾਰਟੀ ਵਲੋਂ ਆਰੰਭੀਆਂ ਗਈਆਂ ਗਤੀਵਿਦੀਆਂ ਦੇ ਚਲਦਿਆਂ ਉਲੀਕੀ ਗਈ ਬੇਗਮ ਪੁਰਾ ਖਾਲਸਾ ਲਹਿਰ ਤਹਿਤ ਇੱਕ ਵੱਡਾ ਪੰਥਕ ਇਕੱਠ ਫਤਿਹਗੜ੍ਹ ਸਾਹਿਬ ਵਿਖੇ ਗਿਆਨੀ ਦਿੱਤ ਸਿੰਘ ਦੀ ਯਾਦਗਾਰ ਸਥਾਨ ਵਿਖੇ ਕੀਤਾ। ਜਿਸ ਦਾ ਮੁੱਖ ਟੀਚਾ ਸੂਬੇ ਅਤੇ ਦੇਸ਼ ਅੰਦਰ ਸਿੱਖ ਕੌਮ ਅਤੇ ਦਲਿਤ ਸਮਾਜ ਅੰਦਰ ਸਿਆਸਤਦਾਨਾਂ ਵਲੋਂ ਪਾੜੇ ਨੂੰ ਖਤਮ ਕਰਨ ਦੇ ਟੀਚੇ ’ਤੇ ਚਲਦਿਆਂ ਕੀਤਾ ਗਿਆ ਅਤੇ ਇਸ ਲਹਿਰ ਨੂੰ ਹੋਰ ਮਜਬੂਤ ਕਰਨ ਦੇ ਟੀਚੇ ’ ਤੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਕਰਤਾਰਪੁਰ ਭਾਈ ਸਰਬਜੀਤ ਸਿੰਘ ਦੀ ਅਗਵਾਈ ਹੇਠ ਖੇਤਰ ਤੋਂ ਅਕਾਲੀ ਵਰਕਰ ਅਤੇ ਆਗੂ ਬੱਸਾਂ ਦੇ ਕਾਫਲਿਆਂ ਦੇ ਨਾਲ ਸਥਾਨਕ ਨਵੀਂ ਦਾਣਾ ਮੰਡੀ ਤੋਂ ਰਵਾਨਾ ਹੋਏ। ਇਸ ਮੌਕੇ ਪਰਮਜੀਤ ਸਿੰਘ ਜਲੰਧਰ, ,ਬਲਵਿੰਦਰ ਸਿੰਘ ਲਹੌਰੀਆ,ਮੇਹਰ ਸਿੰਘ,ਧਰਮ ਸਿੰਘ,ਹਰਜੀਤ ਸਿੰਘ,ਹਰਦੇਵ ਸਿੰਘ ਕਾਕਾ,ਅੰਮ੍ਰਿਤਪਾਲ ਸਿੰਘ,ਪ੍ਰਤੀਕ ਸਿੰਘ,ਸੁਖਵਿੰਦਰ ਕੌਰ ਆਦਿ ਆਪਣੇ ਸਮਰਥਕਾਂ ਦੇ ਨਾਲ ਵੀ ਬੇਗਮ ਪੁਰਾ ਖਾਲਸਾ ਲਹਿਰ ਮੁਹਿੰਮ ’ਚ ਸ਼ਰੀਕ ਹੋਏ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਐਚ.ਆਈ.ਵੀ. ਅਤੇ ਬ੍ਰੇਕ ਫ੍ਰੀ ਇਲਾਜ ਮੁਹਿੰਮ ਸੰਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ ਪਾਲਾ ਜਲਾਲਪੁਰ ਵਲੋਂ ਮਹਿਤਪੁਰ ਦੇ ਵਰਕਰਾਂ ਨਾਲ ਮੀਟਿੰਗ
Ad Position 24