ਪਾਲਾ ਜਲਾਲਪੁਰ ਵਲੋਂ ਮਹਿਤਪੁਰ ਦੇ ਵਰਕਰਾਂ ਨਾਲ ਮੀਟਿੰਗ
ਮਹਿਤਪੁਰ, 22 ਸਤੰਬਰ (ਲਖਵਿੰਦਰ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਲੋਂ ਹਲਕਾ ਸ਼ਾਹਕੋਟ ਤੋਂ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਨੇ ਹਲਕਾ ਸ਼ਾਹਕੋਟ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਦਿਆਂ, ਬਲਾਕ ਮਹਿਤਪੁਰ ਦੇ ਵਰਕਰਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੇ ਪਾਰਟੀ ਨੂੰ ਉੱਪਰ ਚੁੱਕਣ ਅਤੇ ਪਾਰਟੀ ਦੇ ਕੰਮਾਂ ਨੂੰ ਵਿਸਥਾਰ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਬਲਾਕ ਮਹਿਤਪੁਰ ਦੇ ਸਮੂਹ ਵਰਕਰਾਂ ਨਾਲ ਜੇ.
ਮਹਿਤਪੁਰ, 22 ਸਤੰਬਰ (ਲਖਵਿੰਦਰ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਲੋਂ ਹਲਕਾ ਸ਼ਾਹਕੋਟ ਤੋਂ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਨੇ ਹਲਕਾ ਸ਼ਾਹਕੋਟ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਦਿਆਂ, ਬਲਾਕ ਮਹਿਤਪੁਰ ਦੇ ਵਰਕਰਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੇ ਪਾਰਟੀ ਨੂੰ ਉੱਪਰ ਚੁੱਕਣ ਅਤੇ ਪਾਰਟੀ ਦੇ ਕੰਮਾਂ ਨੂੰ ਵਿਸਥਾਰ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਬਲਾਕ ਮਹਿਤਪੁਰ ਦੇ ਸਮੂਹ ਵਰਕਰਾਂ ਨਾਲ ਜੇ.ਕੇ ਰਿਸੋਰਟ ਮਹਿਤਪੁਰ ਵਿਖੇ ਮੀਟਿੰਗ ਕੀਤੀ ਗਈ, ਜਿਨ੍ਹਾਂ ਨੇ ਸ਼ਾਮਿਲ ਹੋਏ ਵਰਕਰਾਂ ਦੇ ਵਿਚਾਰ ਸੁਣੇ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣ ਕੇ ਉਨਾਂ ਨੂੰ ਹੱਲ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ। ਇਸ ਸਬੰਧੀ ਸੰਬੋਧਨ ਕਰਦਿਆ ਪਾਲਾ ਜਲਾਲਪੁਰ ਨੇ ਕਿਹਾ ਕਿ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰਨ ਵਾਲੇ ਪੁਰਾਣੇ ਵਰਕਰਾਂ ਨੂੰ ਅੱਗੇ ਰੱਖ ਕੇ ਕੰਮ ਕੀਤੇ ਜਾਣਗੇ। ਹਰ ਇੱਕ ਵਰਕਰ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਹਲਕੇ ਦੇ ਲੋਕਾਂ ਲਈ ਦਿਨ ਰਾਤ ਹਾਜ਼ਰ ਰਹਾਂਗਾ ਅਤੇ ਤਰੱਕੀ ਵੱਲ ਲਿਜਾਣ ਲਈ ਵਿਸ਼ੇਸ਼ ਉਪਰਾਲੇ ਕਰਾਂਗਾ। ਇਸ ਮੌਕੇ ਸੀਨੀਅਰ ਆਗੂ ਦੀਪਕ ਸੂਦ, ਸੁਰਜੀਤ ਸਿੰਘ ਮਾਨ, ਲਖਵਿੰਦਰ ਸਿੰਘ ਸੰਗੋਵਾਲ, ਕ੍ਰਾਂਤੀਜੀਤ ਸਿੰਘ, ਸੰਤੋਖ ਸਿੰਘ ਸਿੰਘਪੁਰ ਸਰਪੰਚ, ਨਿਰਮਲ ਸਿੰਘ ਹਰੀਪੁਰ,ਲਹਿਣਾ ਸਿੰਘ ਪੰਨੂ ਸਰਪੰਚ ਤੰਦਾਉਰਾ, ਸੁਖਵਿੰਦਰ ਸਿੰਘ ਜੱਜ, ਜਸਵਿੰਦਰ ਸਿੰਘ ਜੰਮੂ, ਅਮਰਜੀਤ ਸਿੰਘ ਚੰਦਨ ਸਰਪੰਚ,ਯੂਥ ਆਗੂ ਵਿਸ਼ਾਲ, ਕੁਲਦੀਪ ਸਿੰਘ ਆੜਤੀਆ ,ਰਕੇਸ਼ ਆੜਤੀਆ, ਅਜੇ ਸੂਦ, ਬਲਵੀਰ ਸਿੰਘ, ਬਬਲੀ ਭਾਟੀਆ,ਨੂਰੀ ਮਹੰਤ, ਨੀਲਮ ਕੁਮਾਰ, ਕੁਲਵਿੰਦਰ ਕੌਰ, ਦਲਜੀਤ ਸਿੰਘ ਬਾਜਵਾ, ਮਹਾਂਵੀਰ ਨਿੱਕੂ, ਬਲਦੇਵ ਰਾਜ ਬਿਰਦੀ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।