ਸਿਵਲ ਸਰਜਨ ਵਲੋਂ ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਏ.ਈ.ਐੱਫ.ਆਈ. ਦੀ ਸਮੀਖਿਆ
ਜਲੰਧਰ, 22 ਸਤੰਬਰ (ਜਤਿੰਦਰ ਪੰਮੀ)-ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਤਹਿਤ ਦਫ਼ਤਰ ਸਿਵਲ ਸਰਜਨ ਵਿਖੇ ਏ. ਈ.
ਜਲੰਧਰ, 22 ਸਤੰਬਰ (ਜਤਿੰਦਰ ਪੰਮੀ)-ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਤਹਿਤ ਦਫ਼ਤਰ ਸਿਵਲ ਸਰਜਨ ਵਿਖੇ ਏ.ਈ.ਐੱਫ.ਆਈ. ਭਾਵ ਟੀਕਾਕਰਨ ਮਗਰੋਂ ਹੋਣ ਵਾਲੇ ਪ੍ਰਭਾਵਾਂ ਦੀ ਤਿਮਾਹੀ ਰਿਵਿਊ ਮੀਟਿੰਗ ਕੀਤੀ ਗਈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਸਮੀਖਿਆ ਕਰਦੇ ਹੋਏ ਕਿਹਾ ਕਿ ਜਦੋਂ ਵੀ ਕੋਈ ਬੱਚਾ ਟੀਕਾਕਰਨ ਸੈਸ਼ਨ/ਮਮਤਾ ਦਿਵਸ ਤੇ ਟੀਕਾਕਰਨ ਲਈ ਆਉਂਦਾ ਹੈ ਤਾਂ ਆਸ਼ਾ/ਏ.ਐਨ.ਐਮ. ਵੱਲੋਂ ਟੀਕਾਕਰਨ ਸਮੇਂ ਬੱਚੇ ਦੀ ਮਾਤਾ/ਰਿਸ਼ਤੇਦਾਰ ਨੂੰ ਟੀਕਾਕਰਨ ਸਬੰਧੀ ਚਾਰ ਸੰਦੇਸ਼ ਜ਼ਰੂਰ ਦੱਸੇ ਜਾਣ ਕਿ ਬੱਚੇ ਨੂੰ ਕਿਹੜੀ ਵੈਕਸੀਨ ਦਿੱਤੀ ਗਈ ਹੈ ਅਤੇ ਕਿਸ ਰੋਗ ਤੋਂ ਬਚਾਅ ਕਰਦੀ ਹੈ, ਅਗਲੇ ਟੀਕਾਕਰਨ ਲਈ ਕਦੋਂ ਅਤੇ ਕਿੱਥੇ ਜਾਣਾ ਹੈ, ਕਿਹੜੇ ਪ੍ਰਤਿਕੂਲ ਪ੍ਰਭਾਵ ਹੋ ਸਕਦੇ ਹਨ ਅਤੇ ਉਸਦਾ ਕਿਸ ਤਰ੍ਹਾਂ ਨਿਦਾਨ ਕਰੀਏ, ਟੀਕਾਕਰਨ ਕਾਰਡ ਨੂੰ ਸੁਰੱਖਿਅਤ ਰੱਖੋ ਅਤੇ ਇਸ ਨੂੰ ਅਗਲੇ ਟੀਕਾਕਰਨ ਸਮੇਂ ਨਾਲ ਲਿਆਓ। ਇਸ ਸੰਦੇਸ਼ ਨਾਲ ਬੱਚੇ ਦੀ ਮਾਤਾ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਮੇਰੇ ਬੱਚੇ ਨੂੰ ਕਿਹੜੀ ਵੈਕਸੀਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਟੀਕਾਕਰਨ ਸੌ ਫੀਸਦ ਕਰਨਾ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸਿਮਰਨਜੀਤ ਕੌਰ ਜੇਕਰ ਟੀਕਾਕਰਨ ਉਪਰੰਤ ਕਿਸੇ ਬੱਚੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਆਪਣੇ ਖੇਤਰ ਦੀ ਆਸ਼ਾ, ਏ. ਐੱਨ. ਐੱਮ. ਨਾਲ ਸੰਪਰਕ ਕੀਤਾ ਜਾਵੇ। ਮੀਟਿੰਗ ਵਿੱਚ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਜ਼ਿਲ੍ਹਾ ਬੀ. ਸੀ. ਜੀ. ਅਫਸਰ ਡਾ.ਕਿਰਨ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਐੱਸ. ਐੱਸ. ਨਾਂਗਲ, ਡਾ. ਰਿਸ਼ੀ ਮਾਰਕੰਡਾ ਪੀਡੀਆਟ੍ਰੀਸ਼ਨ, ਡਾ. ਮੋਹਿਤ ਚੰਦਰ, ਡਾ. ਅਭਿਨਵ ਸ਼ੂਰ, ਡਾ. ਤਰਨਪ੍ਰੀਤ ਕੌਰ ਅਤੇ ਹੋਰ ਹਾਜ਼ਰ ਸਨ।