20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਜਲੰਧਰ ਪਹੁੰਚੇ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦਾ ਜਥੇ. ਮੰਨਣ ਅਤੇ ਇਕਬਾਲ ਸਿੰਘ ਢੀਂਡਸਾ ਵਲੋਂ ਭਰਵਾਂ ਸਵਾਗਤ

ਜਲੰਧਰ ਪਹੁੰਚੇ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦਾ ਜਥੇ. ਮੰਨਣ ਅਤੇ ਇਕਬਾਲ ਸਿੰਘ ਢੀਂਡਸਾ ਵਲੋਂ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 20-09-2026


ਐੱਮ. ਐੱਸ. ਲੋਹੀਆ
ਜਲੰਧਰ, 19 ਸਤੰਬਰ - ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦੇ ਜਲੰਧਰ ਪਹੁੰਚਣ ’ਤੇ ਸ਼ਹਿਰ ਦੀ ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮਾਰਚ ਦਾ ਤੀਸਰਾ ਪੜਾਅ, ਖ਼ਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ ਬੀਤੇ ਦਿਨ ਆਰੰਭ ਹੋਇਆ। ਅੱਜ ਜਲੰਧਰ ਸ਼ਹਿਰ ’ਚ ਮਾਰਚ ਦੇ ਦਾਖ਼ਲ ਹੁੰਦੇ ਹੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵਲੋਂ ਮਾਰਚ ਦੀ ਅਗਵਾਨੀ ਕੀਤੀ ਗਈ। ਵੱਖ-ਵੱਖ ਪੜਾਵਾਂ ’ਤੇ ਸੰਗਤ ਵਲੋਂ ਮਾਰਚ ਦਾ ਸਵਾਗਤ ਕੀਤਾ ਗਿਆ। ਸ਼ਹਿਰ ਦੇ ਮੁੱਖ ਚੌਰਾਹਿਆਂ ਤੋਂ ਹੁੰਦਾ ਹੋਇਆ ਮਾਰਚ ਜਦੋਂ ਚੁਗਿੱਟੀ ਚੌਕ ਨੇੜੇ ਪਹੁੰਚਿਆ, ਤਾਂ ਉੱਥੇ ਜ਼ਿਲ੍ਹਾ ਅਕਾਲੀ ਦਲ (ਬਾਦਲ) ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ, ਧਾਰਮਿਕ ਜਥੇਬੰਦੀਆਂ ਅਤੇ ਵੱਡੀ ਗਿਣਤੀ ’ਚ ਸੰਗਤ ਨੇ ਮਾਰਚ ਦਾ ਸਵਾਗਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਲਗਾਈ ਸਟੇਜ ਤੋਂ ਭਾਈ ਮਨਵਿੰਦਰ ਸਿੰਘ (ਪਟਿਆਲਾ) ਦੇ ਢਾਡੀ ਜਥੇ ਨੇ ਸੰਗਤ ਨੂੰ ਬੀਰ ਰੱਸ ਦੀਆਂ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ। ਪੰਜਾਬ ਪੁਲਿਸ ਦੇ ਬੈਂਡ ਵਲੋਂ ਨਗਰ ਕੀਰਤਨ ਦੀ ਆਮਦ ’ਤੇ ਗੁਰਬਾਣੀ ਸ਼ਬਦਾਂ ਦੀਆਂ ਧੁੰਨੀਆਂ ਵਜਾ ਕੇ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਵਲੋਂ ਮਾਰਚ ’ਚ ਸ਼ਾਮਿਲ ਸੰਗਤ ਲਈ ਭਾਂਤ-ਭਾਂਤ ਦੇ ਪਦਾਰਥਾਂ ਦੇ ਲੰਗਰ ਵੀ ਲਗਾਏ ਗਏ ਸਨ। ਨਗਰ ਕੀਰਤਨ ਦੀ ਅਗਵਾਈ ਕਰਦੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਅੱਗੇ ਸੰਗਤ ਨਤਮਸਤਕ ਹੋਈ। ਇਸ ਮੌਕੇ ਜਥੇਬੰਦੀਆਂ ਅਤੇ ਸੰਗਤ ਵਲੋਂ ਇਕਬਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਰੁਮਾਲਾ ਸਾਹਿਬ ਭੇਟ ਕੀਤਾ ਗਿਆ ਅਤੇ ਪਾਲਕੀ ਸਾਹਿਬ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤ ਵਲੋਂ ਪਾਲਕੀ ਸਾਹਿਬ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਦੀ ਆਮਦ ’ਤੇ ਵਿਸ਼ੇਸ਼ ਆਤਿਸ਼ਬਾਜ਼ੀ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੇ ਬੈਂਡ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ ਅਤੇ ਗੁਰਬਾਣੀ ਦੀਆਂ ਧੁੰਨੀਆਂ ਵਜਾ ਕੇ ਆਪਣੀ ਸ਼ਰਧਾ ਅਰਪਣ ਕੀਤੀ। ਇਸ ਮੌਕੇ ਦਵਿੰਦਰ ਸਿੰਘ ਰਹੇਜਾ, ਜੁਗਿੰਦਰ ਸਿੰਘ ਬਵੇਜਾ, ਗੁਰਦੀਪ ਸਿੰਘ ਬਵੇਜਾ, ਮਨਿੰਦਰਪਾਲ ਸਿੰਘ ਗੁੰਬਰ (ਸਕੱਤਰ ਜਨਰਲ), ਅੰਮ੍ਰਿਤ ਬੀਰ ਸਿੰਘ (ਪ੍ਰਧਾਨ, ਯੂਥ ਅਕਾਲੀ ਦਲ), ਜਤਿੰਦਰ ਬੀਰ ਸਿੰਘ ਸਚਦੇਵਾ, ਹਰਪ੍ਰੀਤ ਸਿੰਘ ਸਚਦੇਵਾ, ਗੁਰਪ੍ਰੀਤ ਸਿੰਘ ਸਚਦੇਵਾ, ਜਸਬੀਰ ਸਿੰਘ ਵਾਲੀਆ, ਜਸਬੀਰ ਸਿੰਘ ਲਾਡੀ, ਸੁਰਜੀਤ ਸਿੰਘ (ਨੀਲਾਮਹਿਲ), ਰਵਿੰਦਰ ਸਿੰਘ ਸਵੀਟੀ, ਸਾਹਿਬ ਸਿੰਘ ਢਿੱਲੋਂ, ਮੁਨੀਸ਼ ਗਿੱਲ, ਸਿਮਰਨ ਭਾਟੀਆ, ਪਰਮਜੀਤ ਸਿੰਘ ਵਾਲੀਆ, ਗੁਰਮੀਤ ਸਿੰਘ ਮੀਤਾ, ਪਰਮਜੀਤ ਸਿੰਘ ਪੰਮਾ, ਹਰਜੀਤ ਸਿੰਘ ਚੱਠਾ, ਪਰਮਦੀਪ ਸਿੰਘ ਗੁੰਬਰ, ਹਰਪ੍ਰੀਤ ਸਿੰਘ ਸਲੂਜਾ, ਜਸਵਿੰਦਰ ਸਿੰਘ ਸਚਦੇਵਾ, ਦਮਨਦੀਪ ਸਿੰਘ, ਮਨਪ੍ਰੀਤ ਸਿੰਘ, ਦਲਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਦੇਵ ਸਿੰਘ ਹੈਪੀ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ, ਗੁਰਬਿੰਦਰ ਸਿੰਘ ਜੱਜ, ਬਸੰਤ ਸਿੰਘ, ਹਰਦੀਪ ਸਿੰਘ ਸਿੱਧੂ, ਜਗਦੀਸ਼ ਸਿੰਘ ਸੈਣੀ, ਪ੍ਰਭਜੋਤ ਸਿੰਘ ਵਾਲੀਆ, ਹਰਦੇਵ ਸਿੰਘ ਪ੍ਰਧਾਨ, ਐਡਵੋਕੇਟ ਵਿਨੋਦ ਕੌਲ, ਗੋਰਵ ਭਗਤ, ਹਨੀ ਮੱਲ, ਬਲਜੀਤ ਸਿੰਘ, ਜੁਗਿੰਦਰ ਸਿੰਘ ਟੱਕਰ, ਹਰਪ੍ਰੀਤ ਸਿੰਘ ਭਸੀਨ,ਪਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਲਵਲੀ, ਰਾਜ ਕੁਮਾਰ ਰਾਜਾ, ਅਰਜਨ ਬਹਿਲ, ਗੁਰਮੀਤ ਸਿੰਘ ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਹਰਮਨ ਸਿੰਘ, ਅਨਮੋਲ ਸਿੰਘ, ਗੁਰਨੀਤ ਸਿੰਘ, ਭਵਜੋਤ ਸਿੰਘ, ਮਨਬੀਰ ਸਿੰਘ ਅਕਾਲੀ, ਜਤਨਿਆ ਗੁਪਤਾ, ਪਰਵਿੰਦਰ ਸਿੰਘ ਰਾਜਾ, ਜੀਵਨ ਜੋਤ ਸਿੰਘ, ਅਮਰਜੀਤ ਸਿੰਘ ਕਥੂਰੀਆ, ਕੁਲਵੰਤ ਸਿੰਘ ਜੋਲੀ, ਹਰਬੰਸ ਸਿੰਘ (ਗੁਰੂ ਨਾਨਕ ਪੁਰਾ), ਗੁਰਜੀਤ ਸਿੰਘ ਪੋਪਲੀ, ਜਸਪ੍ਰੀਤ ਸਿੰਘ ਚੌਹਾਨ, ਪ੍ਰਦੀਪ ਸਿੰਘ, ਕੁਲਦੀਪ ਸਿੰਘ, ਰਜਿੰਦਰ ਪਾਲ ਸਿੰਘ, ਰਮਿੰਦਰ ਕੌਰ ਢੀਂਡਸਾ, ਰੀਟਾ ਕੌਰ, ਜਸਵਿੰਦਰ ਕੌਰ ਕੰਬੋਜ, ਜੈਸਬੀਨ ਕੌਰ, ਮਮਤਾ ਅਗਰਵਾਲ, ਛੀਨਾਂ, ਰੀਨਾ ਅਤੇ ਹੋਰ ਹਾਜ਼ਰ ਸਨ।
ਨਿਊ ਸੰਤੋਖਪੁਰਾ ਬਾਈਪਾਸ ’ਤੇ ਜਥੇਦਾਰ ਮੰਨਣ ਦੀ ਅਗਵਾਈ ਹੇਠ ‘ਮਾਰਚ’ ਦਾ ਕੀਤਾ ਸਵਾਗਤ : ਸ੍ਰੀ ਕਰਤਾਰਪੁਰ ਸਾਹਿਬ ਵੱਲ ਚਾਲੇ ਪਾਉਂਦੇ ਹੋਏ ‘ਮੀਰੀ ਪੀਰੀ ਖ਼ਾਲਸਾ ਮਾਰਚ’ ਦੇ ਨਿਊ ਸੰਤੋਖਪੁਰਾ ਬਾਈਪਾਸ ਵਿਖੇ ਪਹੁੰਚਣ ’ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਸ਼ਹਿਰ ਦੀਆਂ ਜਥੇਬੰਦੀਆਂ ਅਤੇ ਸੰਗਤ ਵਲੋਂ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਬੰਧਕਾਂ ਵਲੋਂ ਸੰਗਤ ਲਈ ਭਾਂਤ-ਭਾਂਤ ਦੇ ਪਦਾਰਥਾਂ ਦੇ ਲੰਗਰ ਲਗਾਏ ਗਏ। ਸਵਾਗਤ ਕਰਨ ਵਾਲਿਆਂ ’ਚ ਸਿੱਖ ਚੜ੍ਹਦੀ ਕਲਾ ਫਰੰਟ ਦੇ ਸੀਨੀਅਰ ਮੈਂਬਰ ਜੱਥੇਦਾਰ ਰਣਜੀਤ ਸਿੰਘ ਰਾਣਾ, ਬਾਬਾ ਕੁਲਵੰਤ ਸਿੰਘ (ਮੁੱਖ ਸੇਵਾਦਾਰ, ਗੁਰਦੁਆਰਾ ਸੰਤੋਖਪੁਰਾ), ਗੁਰਦੇਵ ਸਿੰਘ ਗੋਲਡੀ ਭਾਟੀਆ, ਜਗਜੀਤ ਸਿੰਘ ਖ਼ਾਲਸਾ, ਦਲਜੀਤ ਸਿੰਘ (ਲੰਮਾ ਪਿੰਡ), ਸਤਿੰਦਰ ਸਿੰਘ ਪੀਤਾ, ਕਰਨੈਲ ਸਿੰਘ ਰੇਰੂ, ਅਵਤਾਰ ਸਿੰਘ ਘੁੰਮਣ, ਅਰਜਨ ਸਿੰਘ (ਸੰਜੇ ਗਾਂਧੀ ਨਗਰ), ਸੁਰਿੰਦਰ ਪਾਲ ਸਿੰਘ ਰਾਜ, ਹਰਪ੍ਰੀਤ ਸਿੰਘ (ਅਕਾਲ ਸਿੰਘ), ਤ੍ਰਿਪਜੋਤ ਸਿੰਘ ਜੋਧਾ, ਰਣਵੀਰ ਸਿੰਘ ਬੱਲ, ਮਹਿੰਦਰ ਸਿੰਘ, ਪਲਵਿੰਦਰ ਸਿੰਘ ਭਾਟੀਆ, ਅਮਰੀਕ ਸਿੰਘ ਕੇ.ਪੀ., ਤਰਲੋਚਨ ਸਿੰਘ, ਗੁਰਮੇਲ ਸਿੰਘ (ਜੈਮਲ ਨਗਰ), ਕਰਮਜੀਤ ਸਿੰਘ ਬਿੱਲਾ, ਮਨਜੀਤ ਸਿੰਘ ਰੇਰੂ, ਜੁਗਿੰਦਰ ਸਿੰਘ ਰੇਰੂ, ਅਜੀਤ ਸਿੰਘ ਬਿੱਟੂ ਸੈਣੀ, ਮਨਦੀਪ ਸਿੰਘ, ਬਾਬਾ ਭਵਨਜੀਤ ਸਿੰਘ (ਤਰਨਾ ਦਲ ਹਰੀਆਂ ਵੇਲਾਂ), ਗੁਰਮੀਤ ਸਿੰਘ ਬਿੱਟੂ, ਬੀਬੀ ਰਣਜੀਤ ਕੌਰ ਮੰਨਣ, ਜਸਬੀਰ ਕੌਰ, ਰੁਪਿੰਦਰ ਕੌਰ, ਫੁਮੰਣ ਸਿੰਘ, ਮਹਿੰਦਰ ਸਿੰਘ, ਜਤਿੰਦਰ ਸਿੰਘ ਰਿੰਕਾ, ਗੁਰਸੰਤ ਸਿੰਘ ਮੱਕੜ, ਬਲਵੀਰ ਸਿੰਘ ਬਸਰਾ, ਸਤਪਾਲ ਸਿੰਘ (ਨੀਲਾ ਮਹਿਲ), ਅਮਨਪ੍ਰੀਤ ਸਿੰਘ ਪ੍ਰਿੰਸ, ਰਾਜਵੀਰ ਸਿੰਘ ਖ਼ਾਲਸਾ, ਲਾਲ ਚੰਦ, ਬਾਲ ਕਿਸ਼ਨ ਬਾਲਾ, ਅਰਜਨ ਸਿੰਘ (ਸੰਜੇ ਗਾਂਧੀ ਨਗਰ), ਦਮਨਜੀਤ ਸਿੰਘ ਉਬਰਾਏ, ਕਰਮਜੀਤ ਸਿੰਘ ਬਿੱਲਾ, ਬਹਾਦਰ ਸਿੰਘ (ਜੈਮਲ ਨਗਰ), ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਬਬਲੂ, ਕਮਲਦੀਪ ਸਿੰਘ ਲਾਇਲ, ਭਜਨ ਲਾਲ ਚੋਪੜਾ, ਪਰਮਿੰਦਰ ਸਿੰਘ (ਵੈਸਟ ਹਲਕਾ), ਜੈਇੰਦਰਜੀਤ ਸਿੰਘ, ਮਨਦੀਪ ਸਿੰਘ ਸੈਣੀ, ਹਰਭਜਨ ਸਿੰਘ, ਸੁਰਜੀਤ ਸਿੰਘ ਬਰਨਾਲਾ, ਜੁਗਿੰਦਰ ਸਿੰਘ ਰੇਰੂ, ਮਨਜਿੰਦਰ ਸਿੰਘ ਰਾਜੂ ਭਾਟੀਆ, ਸੁਰਿੰਦਰ ਪਾਲ ਸਿੰਘ ਪੱਪਾ, ਸ਼ੇਰ ਸਿੰਘ ਬਾਜਵਾ ਅਤੇ ਹੋਰ ਹਾਜ਼ਰ ਸਨ। 

Ad Position 22
No active advertisement
ਅਗਲੀ ਖ਼ਬਰ ਅਗਵਾ ਤੇ ਜਬਰਨ ਧਰਮ ਤਬਦੀਲੀ ਦੀ ਸ਼ਿਕਾਰ ਹਿੰਦੂ ਲੜਕੀ ਬਰਾਮਦ
Ad Position 24