20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨੂਰਮਹਿਲ-ਫਿਲੌਰ ਰੋਡ ’ਤੇ ਗੁੱਜਰ ਭਾਈਚਾਰੇ ਵਲੋਂ ਪਸ਼ੂ ਲੰਘਾਉਣ ਕਾਰਨ ਰਾਹਗੀਰ ਪ੍ਰੇਸ਼ਾਨ, ਕਿਸਾਨਾਂ ਦਾ ਵੀ ਹੋ ਰਿਹਾ ਭਾਰੀ ਨੁਕਸਾਨ

ਨੂਰਮਹਿਲ, 19 ਸਤੰਬਰ (ਤਜਿੰਦਰ ਕੁਮਾਰ)- ਨੂਰਮਹਿਲ ਤੋਂ ਫਿਲੌਰ ਮੁੱਖ ਮਾਰਗ ‘ਤੇ ਗੁੱਜਰ ਭਾਈਚਾਰੇ ਵੱਲੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਪਸ਼ੂਆਂ ਨੂੰ ਲੰਘਾਏ ਜਾਣ ਕਾਰਨ ਰਾਹਗੀਰਾਂ ਅਤੇ ਸਥਾਨਕ ਕਿਸਾਨਾਂ ਲਈ ਵੱਡੀ ਬਿਪਤਾ ਬਣੀ ਹੋਈ ਹੈ। ਸੜਕ ‘ਤੇ ਪਸ਼ੂਆਂ ਦੇ ਇਕੱਠ ਕਾਰਨ ਜਿੱਥੇ ਆਵਾਜਾਈ ਵਿੱਚ ਭਾਰੀ ਵਿਘਨ ਪੈਂਦਾ ਹੈ ਅਤੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਹੀ ਇਹ ਪਸ਼ੂ ਆਸ-ਪਾਸ ਦੇ ਖੇਤਾਂ ਵਿੱਚ ਵੜ ਕੇ ਕਿਸਾਨਾਂ ਦੀਆਂ ਤਿਆਰ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 20-09-2026
ਨੂਰਮਹਿਲ, 19 ਸਤੰਬਰ (ਤਜਿੰਦਰ ਕੁਮਾਰ)- ਨੂਰਮਹਿਲ ਤੋਂ ਫਿਲੌਰ ਮੁੱਖ ਮਾਰਗ ‘ਤੇ ਗੁੱਜਰ ਭਾਈਚਾਰੇ ਵੱਲੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਪਸ਼ੂਆਂ ਨੂੰ ਲੰਘਾਏ ਜਾਣ ਕਾਰਨ ਰਾਹਗੀਰਾਂ ਅਤੇ ਸਥਾਨਕ ਕਿਸਾਨਾਂ ਲਈ ਵੱਡੀ ਬਿਪਤਾ ਬਣੀ ਹੋਈ ਹੈ। ਸੜਕ ‘ਤੇ ਪਸ਼ੂਆਂ ਦੇ ਇਕੱਠ ਕਾਰਨ ਜਿੱਥੇ ਆਵਾਜਾਈ ਵਿੱਚ ਭਾਰੀ ਵਿਘਨ ਪੈਂਦਾ ਹੈ ਅਤੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਹੀ ਇਹ ਪਸ਼ੂ ਆਸ-ਪਾਸ ਦੇ ਖੇਤਾਂ ਵਿੱਚ ਵੜ ਕੇ ਕਿਸਾਨਾਂ ਦੀਆਂ ਤਿਆਰ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ। ਸਥਾਨਕ ਕਿਸਾਨਾਂ ਅਤੇ ਰਾਹਗੀਰਾਂ ਦਾ ਦੋਸ਼ ਹੈ ਕਿ ਜਦੋਂ ਵੀ ਕੋਈ ਵਿਅਕਤੀ ਜਾਂ ਕਿਸਾਨ ਪਸ਼ੂਆਂ ਨੂੰ ਖੇਤਾਂ ‘ਚੋਂ ਕੱਢਣ ਜਾਂ ਸੜਕ ਤੋਂ ਪਾਸੇ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਗੁੱਜਰ ਭਾਈਚਾਰੇ ਦੇ ਲੋਕ ਉਨ੍ਹਾਂ ਨਾਲ ਲੜਾਈ-ਝਗੜਾ ਕਰਨ ‘ਤੇ ਉਤਾਰੂ ਹੋ ਜਾਂਦੇ ਹਨ। ਇਸ ਧੱਕੇਸ਼ਾਹੀ ਕਾਰਨ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰੇਸ਼ਾਨ ਕਿਸਾਨਾਂ ਅਤੇ ਆਵਾਜਾਈ ਵਾਲੇ ਲੋਕਾਂ ਨੇ ਸਬੰਧਤ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਅਤੇ ਪੱਕਾ ਹੱਲ ਕੱਢਿਆ ਜਾਵੇ, ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦਾ ਹੁੰਦਾ ਨੁਕਸਾਨ ਰੋਕਿਆ ਜਾ ਸਕੇ ਅਤੇ ਸੜਕੀ ਆਵਾਜਾਈ ਬਿਨਾਂ ਕਿਸੇ ਖਤਰੇ ਤੋਂ ਸੁਚਾਰੂ ਢੰਗ ਨਾਲ ਚੱਲ ਸਕੇ।
Ad Position 22
No active advertisement
ਪਿਛਲੀ ਖ਼ਬਰ ਨਹਿਰ ਦਾ ਪਾਣੀ ਓਵਰਫਲੋ ਹੋਣ ਨਾਲ ਚਿੰਤਾ ਦਾ ਬਣਿਆ ਮਾਹੌਲ ਅਗਲੀ ਖ਼ਬਰ ‘ਆਪ’ ਦੇ ਨਵੇਂ ਹਲਕਾ ਇੰਚਾਰਜ ‘ਪਾਲਾ ਜਲਾਲਪੁਰ’ ਨੇ ਸੰਤ ਸੀਚੇਵਾਲ ਤੋਂ ਲਿਆ ਅਸ਼ੀਰਵਾਦ
Ad Position 24