20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕਾਂਗਰਸ ਵਲੋਂ ਯੂ. ਪੀ. ਆਈ. ਟੈਕਸ ਦੇ ਵਿਰੋਧ ’ਚ ਕੇਂਦਰ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕਿਹਾ, ਆਮ ਲੋਕਾਂ ਨੂੰ ਡਿਜੀਟਲ ਲੈਣ-ਦੇਣ ਲਈ ਉਤਸ਼ਾਹਿਤ ਕੀਤਾ ਜਾਵੇ ਨਾ ਕਿ ਸਜ਼ਾ ਦਿੱਤੀ ਜਾਵੇ

ਜਲੰਧਰ, 19 ਸਤੰਬਰ (ਜਸਪਾਲ ਸਿੰਘ)-ਕਾਂਗਰਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਯੂ. ਪੀ.

Ad Position 21
No active advertisement
ਅਜੀਤ ਡੈਸਕ 20-09-2026
ਜਲੰਧਰ, 19 ਸਤੰਬਰ (ਜਸਪਾਲ ਸਿੰਘ)-ਕਾਂਗਰਸ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਯੂ.ਪੀ.ਆਈ ਟੈਕਸ ਦੇ ਵਿਰੋਧ ’ਚ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ’ਚ ਕਾਂਗਰਸੀ ਵਰਕਰਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਮੋਦੀ ਸਰਕਾਰ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ 2000 ਰੁਪਏ ਤੋਂ ਵੱਧ ਦੀ ਯੂ. ਪੀ. ਆਈ. ਅਦਾਇਗੀ ਕਰਨ ’ਤੇ ਟੈਕਸ ਲਗਾਉਣਾ ਆਮ ਜਨਤਾ ਨਾਲ ਧੋਖਾ ਹੀ ਨਹੀਂ ਸਗੋਂ ਉਨ੍ਹਾਂ ਦੀ ਚਿੱਟੇ ਦਿਨ ਲੁੱਟ ਹੈ । ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ 2000 ਰੁਪਏ ਕੀ ਆਉਂਦਾ ਹੈ ? ਬਿਜਲੀ ਦਾ ਬਿੱਲ, ਸਕੂਲ ਦੀ ਫੀਸ, ਦਵਾਈਆਂ ਦਾ ਖਰਚਾ, ਘਰ ਦਾ ਰਾਸ਼ਨ, ਦੁਕਾਨ ਦਾ ਲੈਣ-ਦੇਣ ਸਭ 2000 ਤੋਂ ਉੱਪਰ ਹੀ ਹੁੰਦਾ ਹੈ । ਸਰਕਾਰ ਨੇ ਇਸ ਫੈਸਲੇ ਨਾਲ ਹਰ ਮੱਧ-ਵਰਗੀ ਪਰਿਵਾਰ, ਹਰ ਛੋਟੇ ਦੁਕਾਨਦਾਰ, ਹਰ ਕਿਸਾਨ ਅਤੇ ਹਰ ਮਜ਼ਦੂਰ ਨੂੰ ਨਿਸ਼ਾਨਾ ਬਣਾਇਆ ਹੈ । ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ “ਡਿਜੀਟਲ ਇੰਡੀਆ” ਬਣਾਓ ਤੇ ਦੂਜੇ ਪਾਸੇ ਜੋ ਲੋਕ ਡਿਜੀਟਲ ਪੇਮੈਂਟ ਕਰ ਰਹੇ ਨੇ ਉਨ੍ਹਾਂ ‘ਤੇ ਹੀ ਟੈਕਸ ਠੋਕ ਰਹੀ ਹੈ, ਇਸ ਦੋਗਲੀ ਨੀਤੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਯੂ. ਪੀ. ਆਈ. ਟਰਾਂਜੈਕਸ਼ਨ ’ਤੇ ਟੈਕਸ ਦੇ ਫੈਸਲੇ ਨੂੰ ਵਾਪਿਸ ਲਏ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਆਮ ਲੋਕਾਂ ਨੂੰ ਡਿਜੀਟਲ ਲੈਣ-ਦੇਣ ਲਈ ਉਤਸ਼ਾਹਿਤ ਕੀਤਾ ਜਾਵੇ ਨਾ ਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ । ਇਸ ਰੋਸ ਪ੍ਰਦਰਸ਼ਨ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ , ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ , ਪਰਮਜੋਤ ਸਿੰਘ ਸ਼ੈਰੀ ਚੱਢਾ, ਪਵਨ ਕੁਮਾਰ, ਗੁਰਵਿੰਦਰ ਪਾਲ ਸਿੰਘ ਬੰਟੀ ਨੀਲਕੰਠ, ਪ੍ਰੇਮ ਨਾਥ ਦਕੋਹਾ , ਰਵੀਸ਼ ਰਾਜ ਸ਼ਰਮਾ, ਪ੍ਰਭਦਿਆਲ ਭਗਤ, ਜਗਦੀਪ ਸਿੰਘ ਸੋਨੂੰ ਸੰਧਰ, ਸੋਮ ਰਾਜ ਸੋਮੀ, ਰਾਜੇਸ਼ ਜਿੰਦਲ, ਅਮਨ ਧੰਨੋਵਾਲੀ, ਸੁਨੀਲ ਕੁਮਾਰ, ਰਮੇਸ਼ ਕੁਮਾਰ, ਹਰਦੀਪ ਸਿੰਘ, ਮਨਜੀਤ ਸਿੰਘ ਸਿਮਰਨ, ਅਸ਼ੋਕ ਹੰਸ, ਸਰਬਜੀਤ ਮੰਨਾ, ਮਨਮੋਹਨ ਬੰਗਾ, ਜਤਿੰਦਰ ਜੋਨੀ, ਸਤਪਾਲ ਮਿੱਕਾ, ਰਾਜੀਵ ਗਿੱਲ, ਕਰਨ ਵਰਮਾ, ਅਸ਼ਵਨੀ ਸ਼ਰਮਾ, ਕੁਲਦੀਪ ਸ਼ਰਮਾ, ਹਾਮਿਦ ਮਸੀਹ, ਆਲਮ, ਵਿਨੋਦ ਖੰਨਾ, ਹੈਦਰ, ਸੁਭਾਸ਼ ਢੱਲ, ਗੁਲਸ਼ਨ ਮਿੱਡਾ, ਯਸ਼ ਪਾਲ ਸਫਰੀ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਤਨ ਨਗਰ ’ਚ ਬੱਚੇ ਦੇ ਅਗਵਾ ਹੋਣ ਦੀ ਸੂਚਨਾ ਨਾਲ ਪੁਲਿਸ ਨੂੰ ਪਈਆਂ ਭਾਜੜਾਂ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੱਦੇ ’ਤੇ ਕਿਸਾਨਾਂ ਵਲੋਂ ਪੁਲਿਸ ਜ਼ਬਰ ਖ਼ਿਲਾਫ਼ ਪ੍ਰਦਰਸ਼ਨ
Ad Position 24