17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਆਈ.ਟੀ.ਬੀ.ਪੀ. ਨੇ ਗੁਰੂ ਫੁੱਟਬਾਲ ਕਲੱਬ ਨੂੰ 2-0 ਨਾਲ ਹਰਾਇਆ

ਜਲੰਧਰ, 15 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਫੁੱਟਬਾਲ ਲੀਗ ਡਿਵੀਜ਼ਨ-2 ਦੇ ਖੇਡੇ ਗਏ ਮੁਕਾਬਲੇ ’ਚ ਆਈ.

Ad Position 21
No active advertisement
ਅਜੀਤ ਡੈਸਕ 16-09-2026
ਜਲੰਧਰ, 15 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਫੁੱਟਬਾਲ ਲੀਗ ਡਿਵੀਜ਼ਨ-2 ਦੇ ਖੇਡੇ ਗਏ ਮੁਕਾਬਲੇ ’ਚ ਆਈ.ਟੀ.ਬੀ.ਪੀ. ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੁਰੂ ਫੁੱਟਬਾਲ ਕਲੱਬ ਨੂੰ 2-0 ਨਾਲ ਹਰਾ ਦਿੱਤਾ। ਦੋਵਾਂ ਟੀਮਾਂ ਦਰਮਿਆਨ ਮੁਕਾਬਲਾ ਸ਼ੁਰੂ ਤੋਂ ਹੀ ਰੋਮਾਂਚਕ ਅਤੇ ਸੰਘਰਸ਼ਪੂਰਨ ਰਿਹਾ। ਆਈ.ਟੀ . ਬੀ.ਪੀ. ਦੇ ਖਿਡਾਰੀਆਂ ਨੇ ਮੈਚ ਦੌਰਾਨ ਬਿਹਤਰ ਤਾਲਮੇਲ ਅਤੇ ਮੌਕਿਆਂ ਦਾ ਲਾਹਾ ਲੈਂਦਿਆਂ ਦੋ ਗੋਲ ਕੀਤੇ। ਗੁਰੂ ਫੁੱਟਬਾਲ ਕਲੱਬ ਨੇ ਵੀ ਹਾਰ ਨਾ ਮੰਨਦਿਆਂ ਅੰਤ ਤੱਕ ਪੂਰਾ ਜ਼ੋਰ ਲਾਇਆ ਅਤੇ ਕਈ ਮੌਕਿਆਂ ’ਤੇ ਵਿਰੋਧੀ ਟੀਮ ’ਤੇ ਦਬਾਅ ਬਣਾਇਆ। ਹਾਲਾਂਕਿ ਗੋਲ ਕਰਨ ਵਿੱਚ ਸਫਲਤਾ ਨਾ ਮਿਲਣ ਕਾਰਨ ਉਸ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁਕਾਬਲੇ ਦੌਰਾਨ ਗੁਰੂ ਫੁੱਟਬਾਲ ਕਲੱਬ ਦੇ ਖਿਡਾਰੀਆਂ ਨੇ ਜਜ਼ਬੇ, ਟੀਮ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਡਾ. ਤਰਸੇਮ ਸਿੰਘ, ਡਾ. ਸਿਮਰਨਜੀਤ ਸਿੰਘ ਬੈਂਸ (ਡੀਨ ਸਪੋਰਟਸ), ਵਿਜੈ ਕੁਮਾਰ ਵੈਸ਼, ਪ੍ਰੋ. ਸੰਦੀਪ ਆਹੂਜਾ, ਰਮੇਸ਼ ਕੁਮਾਰ, ਬਲਵਿੰਦਰ ਰਾਣਾ, ਵਰੁਣਦੀਪ, ਸੁਰੇਸ਼ ਕੁਮਾਰ, ਹਰਪ੍ਰੀਤ ਸਿੰਘ, ਰੋਹਿਤ ਕੁਮਾਰ, ਪ੍ਰੋ. ਗੁਰਜੀਤ ਕੁਮਾਰ ਅਤੇ ਪ੍ਰੋ. ਰਜਿਤ ਸਮੇਤ ਹੋਰ ਖੇਡ ਪ੍ਰੇਮੀ ਹਾਜ਼ਰ ਸਨ। ਮੈਚ ਦੌਰਾਨ ਖਿਡਾਰੀਆਂ ਨੂੰ ਮਿਲੀ ਹੌਸਲਾ-ਅਫ਼ਜ਼ਾਈ ਨੇ ਨੌਜਵਾਨ ਫੁੱਟਬਾਲਰਾਂ ਲਈ ਖੇਡ ਪ੍ਰਤੀ ਉਤਸ਼ਾਹ ਅਤੇ ਪ੍ਰੇਰਣਾ ਦਾ ਸੰਦੇਸ਼ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਲੈਣੇ ਬੰਦ ਕਰਨ ਦੀ ਮੰਗ-ਬਾਈਕਾਟ ਦੀ ਦਿੱਤੀ ਚਿਤਾਵਨੀ ਅਗਲੀ ਖ਼ਬਰ ਗੁੜ ਮੰਡੀ ’ਚ ਨਗਰ ਨਿਗਮ ਵਲੋਂ ਰਾਮ ਜਿਊਲਰ ਦੀ ਇਮਾਰਤ ਸੀਲ
Ad Position 24