16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਗਰ ਨਿਗਮ ਕਮਿਸ਼ਨਰ ਵਲੋਂ ਹਾਜ਼ਰੀ ਦੀ ਅਚਨਚੇਤ ਚੈਕਿੰਗ

ਜਲੰਧਰ, 16 ਸਤੰਬਰ (ਸ਼ਿਵ)-ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਅੱਜ ਸਵੇਰੇ ਨਗਰ ਨਿਗਮ ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ’ਚ ਅਚਨਚੇਤ ਹਾਜ਼ਰੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕਈ ਮੁਲਾਜ਼ਮ ਆਪਣੇ ਨਿਰਧਾਰਤ ਡਿਊਟੀ ਸਮੇਂ ’ਤੇ ਦਫ਼ਤਰ ਨਹੀਂ ਪਹੁੰਚੇ ਮਿਲੇ, ਜਿਸ ਨੂੰ ਕਮਿਸ਼ਨਰ ਵਲੋਂ ਗੰਭੀਰਤਾ ਨਾਲ ਨੋਟ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 17-09-2026
ਜਲੰਧਰ, 16 ਸਤੰਬਰ (ਸ਼ਿਵ)-ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਅੱਜ ਸਵੇਰੇ ਨਗਰ ਨਿਗਮ ਦਫ਼ਤਰ ਦੀਆਂ ਵੱਖ-ਵੱਖ ਬਰਾਂਚਾਂ ’ਚ ਅਚਨਚੇਤ ਹਾਜ਼ਰੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕਈ ਮੁਲਾਜ਼ਮ ਆਪਣੇ ਨਿਰਧਾਰਤ ਡਿਊਟੀ ਸਮੇਂ ’ਤੇ ਦਫ਼ਤਰ ਨਹੀਂ ਪਹੁੰਚੇ ਮਿਲੇ, ਜਿਸ ਨੂੰ ਕਮਿਸ਼ਨਰ ਵਲੋਂ ਗੰਭੀਰਤਾ ਨਾਲ ਨੋਟ ਕੀਤਾ ਗਿਆ। ਚੈਕਿੰਗ ਦੌਰਾਨ ਕਮਿਸ਼ਨਰ ਨੇ ਵੱਖ-ਵੱਖ ਬਰਾਂਚਾਂ ਵਿਚ ਜਾ ਕੇ ਮੁਲਾਜ਼ਮਾਂ ਦੀ ਹਾਜ਼ਰੀ ਦੀ ਜਾਂਚ ਕੀਤੀ ਅਤੇ ਜਿਹੜੇ ਕਰਮਚਾਰੀ ਸਵੇਰੇ 9 ਵਜੇ ਤੱਕ ਆਪਣੀ ਡਿਊਟੀ ’ਤੇ ਹਾਜ਼ਰ ਨਹੀਂ ਹੋਏ ਸਨ, ਉਨ੍ਹਾਂ ਦੇ ਦੇਰੀ ਦੇ ਆਉਣ ਦਾ ਕਾਰਨ ਪੁੱਛਿਆ ਗਿਆ। ਕਮਿਸ਼ਨਰ ਵਲੋਂ ਸਪੱਸ਼ਟ ਕੀਤਾ ਗਿਆ ਕਿ ਨਗਰ ਨਿਗਮ ਦਫ਼ਤਰ ਦਾ ਡਿਊਟੀ ਸਮਾਂ ਸਵੇਰੇ 9 ਵਜੇ ਹੈ ਅਤੇ ਹਰ ਕਰਮਚਾਰੀ ਲਈ ਸਮੇਂ ਸਿਰ ਆਪਣੀ ਡਿਊਟੀ ’ਤੇ ਪਹੁੰਚਣਾ ਲਾਜ਼ਮੀ ਹੈ। ਕਮਿਸ਼ਨਰ ਨੇ ਆਗਾਹ ਕੀਤਾ ਕਿ ਜੇਕਰ ਕੋਈ ਕਰਮਚਾਰੀ ਬਿਨਾਂ ਉਚਿਤ ਕਾਰਨ ਦੇ 9 ਵਜੇ ਤੋਂ ਬਾਅਦ ਦਫ਼ਤਰ ਪਹੁੰਚਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਲੋੜ ਪੈਣ ’ਤੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾਵੇਗਾ। ਤਨਖਾਹਾਂ ਨਾ ਮਿਲਣ ’ਤੇ ਕੱਚੇ ਸੀਵਰਮੈਨਾਂ ਨੇ ਲਾਇਆ ਧਰਨਾ, ਸੀਵਰੇਜ ਦਾ ਕੰਮ ਰਿਹਾ ਪ੍ਰਭਾਵਿਤ ਨਗਰ ਨਿਗਮ ’ਚ ਆਊਟਸੋਰਸ ਆਧਾਰ ’ਤੇ ਕੰਮ ਕਰ ਰਹੇ ਕੱਚੇ ਸੀਵਰਮੈਨਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਨਗਰ ਨਿਗਮ ਦਫ਼ਤਰ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੀਵਰਮੈਨਾਂ ਵਲੋਂ ਸੀਵਰੇਜ ਦੀ ਸਫਾਈ ਦਾ ਕੰਮ ਵੀ ਬੰਦ ਰੱਖਿਆ ਗਿਆ। ਧਰਨੇ ਦੀ ਅਗਵਾਈ ਨਗਰ ਨਿਗਮ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸੱਭਰਵਾਲ ਅਤੇ ਸ਼ੰਮੀ ਲੂਥਰ ਵਲੋਂ ਕੀਤੀ ਗਈ। ਧਰਨੇ ਦੌਰਾਨ ਯੂਨੀਅਨ ਆਗੂਆਂ ਨੇ ਦੱਸਿਆ ਕਿ ਕਰੀਬ 370 ਆਊਟਸੋਰਸ ਕੱਚੇ ਸੀਵਰਮੈਨਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਟੂ ਸੱਭਰਵਾਲ ਨੇ ਦੋਸ਼ ਲਗਾਇਆ ਕਿ ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਆਂ ਦੀ ਤਨਖਾਹ ਦੇ ਨਾਲ-ਨਾਲ ਫਰਵਰੀ 2026 ਦੀ ਪੂਰੀ ਤਨਖਾਹ ਵੀ ਨਹੀਂ ਮਿਲੀ। ਇਸ ਸਬੰਧੀ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਮਸਲਾ ਹੱਲ ਨਹੀਂ ਹੋਇਆ। ਆਗੂਆਂ ਨੇ ਦੱਸਿਆ ਕਿ ਕੱਚੇ ਸੀਵਰਮੈਨਾਂ ਨਾਲ ਸਬੰਧਤ ਕੰਪਨੀ ਦਾ ਠੇਕਾ 14 ਅਗਸਤ 2026 ਨੂੰ ਖਤਮ ਹੋ ਚੁੱਕਾ ਹੈ, ਜਦਕਿ ਅਜੇ ਤੱਕ ਅਗਲੇ ਟੈਂਡਰ ਨੂੰ ਲੈ ਕੇ ਕੋਈ ਸਪੱਸ਼ਟਤਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਠੇਕੇ ਦੀ ਮਿਆਦ ਖਤਮ ਹੋਣ ਅਤੇ ਅੱਗੇ ਟੈਂਡਰ ਨਾ ਵਧਣ ਕਾਰਨ ਵੀ ਮੁਲਾਜ਼ਮਾਂ ਵਿੱਚ ਚਿੰਤਾ ਬਣੀ ਹੋਈ ਹੈ। ਇਸ ਮੌਕੇ ਰਾਜਨ ਕਲਿਆਣ, ਸਿਕੰਦਰ ਖੋਸਲਾ, ਰਿੰਪੀ ਕਲਿਆਣ, ਹਤੇਸ਼ ਨਾਹਰ, ਹੈਪੀ ਥਾਪਰ, ਨਵੀਨ ਬੈਨੀ, ਦਮਨ ਸਮੇਤ ਹੋਰ ਮੁਲਾਜ਼ਮ ਅਤੇ ਯੂਨੀਅਨ ਆਗੂ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਗੜ੍ਹਾ ਫਾਟਕ ’ਤੇ ਫਲਾਈਓਵਰ ਬਣਾਉਣ ਨੂੰ ਲੈ ਕੇ ਦੁਕਾਨਦਾਰਾਂ ’ਚ ਰੋਸ, ਦੁਕਾਨਾਂ ਬੰਦ ਕਰ ਕੇ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਜਲੰਧਰ ਉੱਤਰੀ ਹਲਕੇ ਦੇ ਇੰਚਾਰਜ ਢੀਂਡਸਾ ਦੀ ਅਗਵਾਈ ਹੇਠ ਬਿਜਲੀ ਦੀ ਮਾੜੀ ਸਪਲਾਈ ਖ਼ਿਲਾਫ਼ ਧਰਨਾ
Ad Position 24