17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਨੂੰ ਅੱਜ ਚੁਕਾਈ ਜਾਵੇਗੀ ਅਹੁਦੇ ਦੀ ਸਹੁੰ

ਜਲੰਧਰ, 15 ਸਤੰਬਰ (ਜਤਿੰਦਰ ਪੰਮੀ)-ਲੰਘੀ 11 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਜਿੱਤ ਦਰਜ ਕਰਕੇ ਵਾਲੇ ਸਮੂਹ ਅਹੁਦੇਦਾਰਾਂ ਨੂੰ 16 ਸਤੰਬਰ ਨੂੰ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕ ਸਮਾਗਮ ਬਾਰ ਦੇ ਲਾਇਬ੍ਰੇਰੀ ਹਾਲ ਵਿੱਚ 12.

Ad Position 21
No active advertisement
ਅਜੀਤ ਡੈਸਕ 16-09-2026
ਜਲੰਧਰ, 15 ਸਤੰਬਰ (ਜਤਿੰਦਰ ਪੰਮੀ)-ਲੰਘੀ 11 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਜਿੱਤ ਦਰਜ ਕਰਕੇ ਵਾਲੇ ਸਮੂਹ ਅਹੁਦੇਦਾਰਾਂ ਨੂੰ 16 ਸਤੰਬਰ ਨੂੰ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕ ਸਮਾਗਮ ਬਾਰ ਦੇ ਲਾਇਬ੍ਰੇਰੀ ਹਾਲ ਵਿੱਚ 12.30 ਵਜੇ ਹੋਵੇਗਾ। ਦੱਸਣਯੋਗ ਹੈ ਕਿ ਵੋਟਾਂ ਦੌਰਾਨ ਐਡਵੋਕੇਟ ਰਤਨ ਦੂਆ ਪ੍ਰਧਾਨ ਚੁਣੇ ਗਏ ਸਨ ਜਦੋਂਕਿ ਅਮਰਿੰਦਰ ਸਿੰਘ ਥਿੰਦ ਸਕੱਤਰ ਬਣੇ ਸਨ। ਇਨ੍ਹਾਂ ਤੋਂ ਇਲਾਵਾ ਸੀਨੀਅਰ ਵਾਈਸ ਪ੍ਰਧਾਨ ਕੁਨਾਲ ਗੋਇਲ, ਵਾਈਸ ਪ੍ਰਧਾਨ (ਮਹਿਲਾ) ਸੁਦੇਸ਼ ਕੁਮਾਰੀ, ਜੂਨੀਅਰ ਵਾਈਸ ਪ੍ਰਧਾਨ ਰੋਬਿਨ ਸੇਠੀ, ਜੁਆਇੰਟ ਸਕੱਤਰ ਧੀਰਜ ਕੁਮਾਰ ਭਗਤ, ਸਹਾਇਕ ਸਕੱਤਰ ਰਵੀਨਾ ਸੇਠੀ ਚੁਣੇ ਗਏ ਸਨ। ਕਾਰਜਕਾਰੀ ਮੈਂਬਰ ਵਜੋਂ ਚੋਣ ਜਿੱਤਣ ਵਾਲਿਆਂ ’ਚ ਅਪੂਰਵ ਬਖਸ਼ੀ, ਰੋਹਨ ਕਾਂਤ, ਅਨੂ ਸੋਢੀ, ਨਵਨੀਤ ਕੌਰ, ਤਜਿੰਦਰ ਸਿੰਘ, ਐਰਿਕ ਕੁਮਾਰ, ਮਾਨਵੀ ਉੱਪਲ, ਬਲਵਿੰਦਰ ਕੌਰ, ਮੋਹਿਤ ਸੇਪਲਾ ਅਤੇ ਰੋਹਿਤ ਮਸੀਹ ਸ਼ਾਮਲ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਕਮੇਟੀ ਦੇ ਰਿਟਰਨਿੰਗ ਅਫਸਰਾਂ ਐਡਵੋਕੇਟ ਬੀ. ਐੱਸ. ਲੱਕੀ, ਤਜਿੰਦਰ ਧਾਲੀਵਾਲ, ਸੰਜੀਵ ਬਾਂਸਲ, ਰਾਜੀਵ ਕੋਹਲੀ, ਸਤਨਾਮ ਸਿੰਘ, ਗੁਰਬਚਨ ਲਾਲ ਗਗਨੇਜਾ, ਓ. ਪੀ. ਕੰਗਨੀਵਾਲ, ਮਧੂ ਰਚਨਾ ਸ਼ਾਮਲ ਸਨ ਨੇ ਦੱਸਿਆ ਕਿ ਸਹੁੰ ਚੁੱਕ ਸਮਾਗਮ ਦੌਰਾਨ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਨੂੰ ਸਹੁੰ ਚੁਕਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਪੈਸ਼ਲ ਸੈੱਲ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਅਮਨ ਤੇ ਫ਼ਤਹਿ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿ... ਅਗਲੀ ਖ਼ਬਰ ਸੀ.ਟੀ. ਗਰੁੱਪ ਦੇ ਅਬਿਰਲ ਨੇ ਤੈਰਾਕੀ ’ਚ ਜਿੱਤੇ 3 ਤਗਮੇ
Ad Position 24