‘ ਰੇਲ ਵਨ ਐਪ’ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ
ਚੁਗਿੱਟੀ/ਜੰਡੂਸਿੰਘਾ, 12 ਸਤੰਬਰ (ਨਰਿੰਦਰ ਲਾਗੂ)-ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਲਈ ਸੁੱਚੀ ਪਿੰਡ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਸਾਈਡਿੰਗਜ਼ ਵਿਖੇ ‘ਰੇਲ ਵਨ ਐਪ’ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਜਿੱਥੇ ਕਿ ਮੌਜੂਦ ਕਰਮਚਾਰੀਆਂ ਨੂੰ ‘ਰੇਲ ਵਨ ਐਪ’ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਚੁਗਿੱਟੀ/ਜੰਡੂਸਿੰਘਾ, 12 ਸਤੰਬਰ (ਨਰਿੰਦਰ ਲਾਗੂ)-ਡਿਜੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਲਈ ਸੁੱਚੀ ਪਿੰਡ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਸਾਈਡਿੰਗਜ਼ ਵਿਖੇ ‘ਰੇਲ ਵਨ ਐਪ’ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਜਿੱਥੇ ਕਿ ਮੌਜੂਦ ਕਰਮਚਾਰੀਆਂ ਨੂੰ ‘ਰੇਲ ਵਨ ਐਪ’ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਮੁਹਿੰਮ ਦੌਰਾਨ, ਲਗਭਗ 50 ਕਰਮਚਾਰੀਆਂ ਦੇ ਮੋਬਾਈਲ ਫੋਨਾਂ ‘ਤੇ ‘ਰੇਲ ਵਨ ਐਪ’ ਵੀ ਸਥਾਪਿਤ ਕੀਤਾ ਗਿਆ। ਫ਼ਿਰੋਜ਼ਪੁਰ ਡਿਵੀਜ਼ਨ ਵਲੋਂ ਯਾਤਰੀਆਂ ਨੂੰ ਡਿਜੀਟਲ ਤਰੀਕੇ ਨਾਲ ਟਿਕਟਾਂ ਖਰੀਦਣ ਦੀ ਅਪੀਲ ਕੀਤੀ ਗਈ ਹੈ, ਜਿਸ ਨਾਲ ਟਿਕਟਿੰਗ ਤੇਜ਼, ਸੁਰੱਖਿਅਤ ਅਤੇ ਸੁਵਿਧਾਜਨਕ ਹੋ ਜਾਂਦੀ ਹੈ। ‘ਰੇਲਵਨ’ ਐਪ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਰੇਲਵੇ ਯਾਤਰੀਆਂ ਲਈ ਇੱਕ ਡਿਜੀਟਲ ਸਾਥੀ ਵਜੋਂ ਕੰਮ ਕਰਦਾ ਹੈ। ਇਸ ਸਹੂਲਤ ਦੇ ਤਹਿਤ, ਯਾਤਰੀਆਂ ਨੂੰ ਕਈ ਲਾਭ ਮਿਲਦੇ ਹਨ, ਜਿਸ ਵਿੱਚ ਪੈਸੇ ਚੁੱਕਣ ਦੀ ਪਰੇਸ਼ਾਨੀ ਤੋਂ ਆਜ਼ਾਦੀ, 3 ਪ੍ਰਤੀਸ਼ਤ ਦੀ ਛੋਟ, ਵਾਤਾਵਰਣ ਸੁਰੱਖਿਆ ਅਤੇ ਟਿਕਟਾਂ ਲਈ ਕਤਾਰ ਵਿੱਚ ਲੱਗਣ ਤੋਂ ਰਾਹਤ ਸ਼ਾਮਿਲ ਹੈ।