ਛੋਟੇ ਉਦਯੋਗ ਸਰਕਾਰੀ ਵਿਭਾਗਾਂ ਤੇ ਪੀ.ਐੱਸ.ਯੂਜ਼ ਨੂੰ ਆਪਣਾ ਸਾਮਾਨ ਵੇਚਣ-ਸੁਨੀਲ ਸ਼ਰਮਾ
ਜਲੰਧਰ, 11 ਸਤੰਬਰ (ਜਤਿੰਦਰ ਪੰਮੀ)-ਸੂਖਮ ਤੇ ਲਘੂ ਉਦਯੋਗਾਂ ਨੂੰ ਸਰਕਾਰੀ ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ (ਪੀ. ਐੱਸ.
ਜਲੰਧਰ, 11 ਸਤੰਬਰ (ਜਤਿੰਦਰ ਪੰਮੀ)-ਸੂਖਮ ਤੇ ਲਘੂ ਉਦਯੋਗਾਂ ਨੂੰ ਸਰਕਾਰੀ ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ (ਪੀ.ਐੱਸ.ਯੂਜ਼) ਅਤੇ ਵੱਡੀਆਂ ਸੰਸਥਾਵਾਂ ਦੀ ਖਰੀਦ ਪ੍ਰਕਿਰਿਆ ਨਾਲ ਜੋੜਨ ਦੇ ਮਕਸਦ ਨਾਲ ਕਰਵਾਏ ਜਾ ਰਹੇ 2 ਰੋਜ਼ਾ ਵਿਕਰੇਤਾ ਵਿਕਾਸ ਪ੍ਰੋਗਰਾਮ (ਵੀ.ਡੀ.ਪੀ.) ਦਾ ਸ਼ੁੱਕਰਵਾਰ ਨੂੰ ਡਾ. ਬੀ. ਆਰ. ਅੰਬੇਡਕਰ ਐੱਨ. ਆਈ. ਟੀ. ’ਚ ਉਦਘਾਟਨ ਕੀਤਾ ਗਿਆ। ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਜਲੰਧਰ ਤੇ ਆਸ-ਪਾਸ ਦੇ ਸੂਖਮ ਤੇ ਲਘੂ ਉਦਯੋਗਾਂ ਦੇ ਉਦਯੋਗਪਤੀਆਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਸੁਨੀਲ ਸ਼ਰਮਾ ਨੇ ਕਿਹਾ ਕਿ ਬਹੁਤ ਸਾਰੇ ਛੋਟੇ ਉਦਯੋਗ ਉੱਚ ਗੁਣਵੱਤਾ ਵਾਲਾ ਸਾਮਾਨ ਤਿਆਰ ਕਰਦੇ ਹਨ ਪਰ ਉਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਬੀ.ਐੱਚ.ਈ.ਐੱਲ., ਆਈ.ਓ.ਸੀ.ਐੱਲ., ਐੱਨ.ਟੀ.ਪੀ.ਸੀ., ਪਾਵਰਗ੍ਰਿਡ, ਰੇਲਵੇ ਅਤੇ ਹੋਰ ਸਰਕਾਰੀ ਅਦਾਰਿਆਂ ਤੱਕ ਆਪਣੇ ਉਤਪਾਦ ਕਿਵੇਂ ਪਹੁੰਚਾਉਣੇ ਹਨ, ਵਿਕਰੇਤਾ ਵਜੋਂ ਰਜਿਸਟ੍ਰੇਸ਼ਨ ਕਿਵੇਂ ਕਰਵਾਉਣੀ ਹੈ ਅਤੇ ਸਰਕਾਰੀ ਖਰੀਦ ਦੇ ਆਰਡਰ ਕਿਵੇਂ ਹਾਸਲ ਕਰਨੇ ਹਨ। ਵੀ.ਡੀ.ਪੀ. ਰਾਹੀਂ ਇਨ੍ਹਾਂ ਉਦਯੋਗਾਂ ਅਤੇ ਸਰਕਾਰੀ ਖਰੀਦਦਾਰ ਅਦਾਰਿਆਂ ਵਿਚਕਾਰਲੀ ਦੂਰੀ ਘਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀ.ਐੱਚ.ਈ.ਐੱਲ., ਆਈ.ਓ.ਸੀ.ਐੱਲ., ਐੱਨ.ਟੀ.ਪੀ.ਸੀ., ਪਾਵਰਗ੍ਰਿਡ, ਐੱਨ.ਐੱਸ.ਆਈ.ਸੀ., ਜੀ.ਈ.ਐੱਮ., ਸਿਡਬੀ, ਰੇਲਵੇ ਅਤੇ ਸੋਨਾਲੀਕਾ ਸਮੇਤ ਵੱਖ-ਵੱਖ ਪ੍ਰਮੁੱਖ ਅਦਾਰਿਆਂ ਦੇ ਅਧਿਕਾਰੀ ਤੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਦੱਸਣਯੋਗ ਹੈ ਕਿ ਇਹ ਦੋ ਦਿਨਾ ਪ੍ਰੋਗਰਾਮ ਐੱਮ.ਐੱਸ.ਐੱਮ.ਈ.-ਡੀ.ਐੱਫ.ਓ. ਲੁਧਿਆਣਾ ਵਲੋਂ ਐੱਫ.ਆਈ.ਟੀ. ਜਲੰਧਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਪ੍ਰੋਗਰਾਮ 12 ਸਤੰਬਰ ਨੂੰ ਵੀ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ।