12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

8 ਹੁੱਕੇ ਤੇ 120 ਲੀਟਰ ਨਾਜਾਇਜ਼ ਡ੍ਰਾਓਟ ਬੀਅਰ ਬਰਾਮਦ, ਮਾਲਕ ਗ੍ਰਿਫ਼ਤਾਰ

ਮਕਸੂਦਾਂ, 11 ਸਤੰਬਰ (ਸੌਰਵ ਮਹਿਤਾ) : ਕਮਿਸ਼ਨਰੇਟ ਪੁਲਿਸ ਵੱਲੋਂ ਨਾਜਾਇਜ਼ ਕਾਰੋਬਾਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਪਠਾਨਕੋਟ ਚੌਂਕ ਵਿਖੇ ਬਿਨਾਂ ਲਾਇਸੈਂਸ ਚੱਲ ਰਹੇ ਹੁੱਕਾ ਬਾਰ ’ਤੇ ਛਾਪਾ ਮਾਰ ਕੇ 8 ਹੁੱਕੇ ਅਤੇ 120 ਲੀਟਰ ਨਾਜਾਇਜ਼ ਡ੍ਰਾਓਟ ਬੀਅਰ ਬਰਾਮਦ ਕੀਤੀ ਹੈ। ਪੁਲਿਸ ਨੇ ਹੁੱਕਾ ਬਾਰ ਦੇ ਮਾਲਕ ਸ਼ਿਵਾ ਠਾਕੁਰ ਪੁੱਤਰ ਵਿਜੈ ਕੁਮਾਰ ਵਾਸੀ ਰੇਲਵੇ ਰੋਡ, ਧੰਨ ਮੁਹੱਲਾ ਨੂੰ ਗ੍ਰਿਫ਼ਤਾਰ ਕਰ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਮਕਸੂਦਾਂ, 11 ਸਤੰਬਰ (ਸੌਰਵ ਮਹਿਤਾ) : ਕਮਿਸ਼ਨਰੇਟ ਪੁਲਿਸ ਵੱਲੋਂ ਨਾਜਾਇਜ਼ ਕਾਰੋਬਾਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਪਠਾਨਕੋਟ ਚੌਂਕ ਵਿਖੇ ਬਿਨਾਂ ਲਾਇਸੈਂਸ ਚੱਲ ਰਹੇ ਹੁੱਕਾ ਬਾਰ ’ਤੇ ਛਾਪਾ ਮਾਰ ਕੇ 8 ਹੁੱਕੇ ਅਤੇ 120 ਲੀਟਰ ਨਾਜਾਇਜ਼ ਡ੍ਰਾਓਟ ਬੀਅਰ ਬਰਾਮਦ ਕੀਤੀ ਹੈ। ਪੁਲਿਸ ਨੇ ਹੁੱਕਾ ਬਾਰ ਦੇ ਮਾਲਕ ਸ਼ਿਵਾ ਠਾਕੁਰ ਪੁੱਤਰ ਵਿਜੈ ਕੁਮਾਰ ਵਾਸੀ ਰੇਲਵੇ ਰੋਡ, ਧੰਨ ਮੁਹੱਲਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਕਮਿਸ਼ਨਰ ਪੁਲਿਸ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਡਵੀਜ਼ਨ ਨੰਬਰ 8 ਦੀ ਟੀਮ ਵੱਲੋਂ ਆਬਕਾਰੀ ਵਿਭਾਗ ਦੇ ਅਧਿਕਾਰੀ ਨੂੰ ਨਾਲ ਲੈ ਕੇ ਹੁੱਕਾ ਬਾਰ ਦੀ ਜਾਂਚ ਕੀਤੀ ਗਈ। ਇਸ ਦੌਰਾਨ ਬਾਰ ਬਿਨਾਂ ਲਾਇਸੈਂਸ ਦੇ ਚੱਲਦਾ ਪਾਇਆ ਗਿਆ। ਮੌਕੇ ਤੋਂ 50-50 ਲੀਟਰ ਦੇ ਦੋ ਡਰੰਮ ਅਤੇ 20 ਲੀਟਰ ਦਾ ਇਕ ਡਰੰਮ, ਕੁੱਲ 120 ਲੀਟਰ ਡ੍ਰਾਓਟ ਬੀਅਰ ਅਤੇ 8 ਹੁੱਕੇ ਬਰਾਮਦ ਹੋਏ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 8 ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ਼ਹਿਰ ’ਚ ਹੋਰ ਹੁੱਕਾ ਬਾਰਾਂ ’ਤੇ ਵੀ ਨਜ਼ਰ ਦੀ ਲੋੜ : ਸੂਤਰਾਂ ਅਨੁਸਾਰ ਸ਼ਹਿਰ ਵਿੱਚ ਹੋਰ ਵੀ ਕਈ ਥਾਵਾਂ ’ਤੇ ਚੋਰੀ-ਛਿਪੇ ਹੁੱਕਾ ਪਿਲਾਉਣ ਦਾ ਕਾਰੋਬਾਰ ਚੱਲਣ ਦੀ ਚਰਚਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਅਜਿਹੀਆਂ ਥਾਵਾਂ ’ਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਮੌਜੂਦਗੀ ਵੀ ਦੇਖਣ ਨੂੰ ਮਿਲਦੀ ਹੈ। ਅਜਿਹੇ ਵਿੱਚ ਪੁਲਿਸ ਵੱਲੋਂ ਪੂਰੇ ਸ਼ਹਿਰ ਵਿੱਚ ਅਜਿਹੀਆਂ ਥਾਵਾਂ ਦੀ ਜਾਂਚ ਕਰਨਾ ਜ਼ਰੂਰੀ ਬਣ ਜਾਂਦਾ ਹੈ। ਇਸ ਦੇ ਨਾਲ ਹੀ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਲਗਾਏ ਜਾਂਦੇ ਹੁੱਕਾ ਸਟਾਲ ਵੀ ਸਵਾਲਾਂ ਦੇ ਘੇਰੇ ਵਿੱਚ ਹਨ। ਜੇਕਰ ਨਿਯਮਾਂ ਦੀ ਉਲੰਘਣਾ ਕਰਕੇ ਹੁੱਕਾ ਪਿਲਾਉਣਾ ਨਾਜਾਇਜ਼ ਹੈ ਤਾਂ ਕੀ ਪ੍ਰਸ਼ਾਸਨਿਕ ਅਧਿਕਾਰੀ ਸਮਾਗਮਾਂ ਵਿੱਚ ਲੱਗਦੇ ਅਜਿਹੇ ਸਟਾਲਾਂ ਵੱਲ ਵੀ ਧਿਆਨ ਦੇਣਗੇ, ਇਹ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਛੋਟੇ ਉਦਯੋਗ ਸਰਕਾਰੀ ਵਿਭਾਗਾਂ ਤੇ ਪੀ.ਐੱਸ.ਯੂਜ਼ ਨੂੰ ਆਪਣਾ ਸਾਮਾਨ ਵੇਚਣ-ਸੁਨੀਲ ਸ਼ਰਮਾ ਅਗਲੀ ਖ਼ਬਰ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਅੱਜ
Ad Position 24