ਸਵਾਮੀ ਅੰਤਰ ਨੀਰਵ
ਸੈਰ ਕਰਦੀ ਔਰਤ ਨਾਲ ਗੱਲ ਕਰਨ ਦੇ ਬਹਾਨੇ ਵਾਲੀਆਂ ਝਪਟ ਕੇ ਝਪਟਮਾਰ ਫਰਾਰ, ਕੇਸ ਦਰਜ
ਬਲਦੇਵ ਨਗਰ ਵਿਖੇ ਹੋਏ ਲੜਾਈ-ਝਗੜੇ ਸੰਬੰਧੀ ਥਾਣਾ ਰਾਮਾ ਮੰਡੀ ’ਚ ਮਾਮਲਾ ਦਰਜ-2 ਵਿਅਕਤੀ ਗ੍ਰਿਫ਼ਤਾਰ
ਚੁਗਿੱਟੀ/ ਜੰਡੂਸਿੰਘਾ, 7 ਸਤੰਬਰ (ਨਰਿੰਦਰ ਲਾਗੂ)-ਜਾਣਕਾਰੀ ਦਿੰਦੇ ਹੋਏ ਰਾਜੇਸ਼ ਠਾਕੁਰ,ਏ. ਸੀ.
ਸ
ਸਵਾਮੀ ਅੰਤਰ ਨੀਰਵ
08-09-2026
ਚੁਗਿੱਟੀ/ ਜੰਡੂਸਿੰਘਾ, 7 ਸਤੰਬਰ (ਨਰਿੰਦਰ ਲਾਗੂ)-ਜਾਣਕਾਰੀ ਦਿੰਦੇ ਹੋਏ ਰਾਜੇਸ਼ ਠਾਕੁਰ,ਏ.ਸੀ.ਪੀ. , ਜਲੰਧਰ ਸੈਂਟਰਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਬਲਦੇਵ ਨਗਰ ਵਿਖੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਲੜਾਈ-ਝਗੜੇ ਸੰਬੰਧੀ ਖ਼ਬਰ ਦੇ ਮੱਦੇਨਜ਼ਰ ਪੁਲਿਸ ਵਲੋਂ ਤੁਰੰਤ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਕਿ ਬਲਦੇਵ ਨਗਰ ਵਿਖੇ ਕੁਝ ਵਿਅਕਤੀਆਂ ਵਿਚਕਾਰ ਲੜਾਈ-ਝਗੜਾ ਹੋ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਵਲੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਗਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਇਸ ਸਬੰਧੀ ਏ.ਐਸ.ਆਈ. ਅਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਰਾਮਾ ਮੰਡੀ ਵਿਖੇ ਮੁਕੱਦਮਾ ਨੰਬਰ 232 ਵੱਖ -ਵੱਖ ਧਾਰਵਾਂ ਤਹਿਤ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਮੌਕੇ ਤੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਲੜਾਈ ਦਾ ਕਾਰਨ ਬੱਚਿਆਂ ਵਿਚਕਾਰ ਹੋਇਆ ਆਪਸੀ ਝਗੜਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਵੱਡੇ ਵੀ ਆਪਸ ਵਿੱਚ ਲੜਾਈ ਵਿਚ ਸ਼ਾਮਿਲ ਹੋ ਗਏ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਕੁਝ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰ ਅਤੇ ਹੋਰ ਹਥਿਆਰ ਰੱਖਣ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਹਥਿਆਰਾਂ ਦੀ ਵਰਤੋਂ/ਮੌਜੂਦਗੀ ਦੇ ਤੱਥਾਂ ਦੇ ਆਧਾਰ ’ਤੇ ਮਾਮਲੇ ’ਚ ਧਾਰਾ 27 ਆਰਮਜ ਐਕਟ ਦੇ ਤਹਿਤ ਵੀ ਸ਼ਾਮਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ’ਚ ਕਰੀਬ 8 ਤੋਂ 9 ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜ਼ਖਮੀ ਵਿਅਕਤੀਆਂ ਦੀ ਐਮ. ਐਲ.ਆਰ ਪ੍ਰਾਪਤ ਹੋਣ ਉਪਰੰਤ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।